ਗੁਰਦਾਸਪੁਰ (ਨੀਰਜ ਸਲਹੋਤਰਾ), 25 ਸਤੰਬਰ 2021
ਘਰ ਦੀ ਗ਼ਰੀਬੀ ਤੋਂ ਸਫ਼ਰ ਸ਼ੁਰੂ ਕੀਤਾ ਸੋਸ਼ਲ ਮੀਡਿਆ ਦਾ ਅਤੇ ਆਪਣੇ ਮਾਂ ਬਾਪ ਅਤੇ ਭੈਣ ਨਾਲ ਬਣਿਆ ਸੋਸ਼ਲ ਮੀਡਿਆ ਸਟਾਰ ਦੀਪ ਮਠਾਰੂ ਜਿਸਦੇ ਬਾਪ ਜੀ ਨੂੰ ਹਾਲ ਹੀ ਟੀਨ ਪੰਜਾਬੀ ਗਾਣੇ ਮਿਲੇ ਹਨ ਅਤੇ ਲਗਾਤਾਰ ਲੋਕਾਂ ਵੱਲੋ ਇਹਨਾਂ ਦੀ ਵੀਡਿਓਜ਼ ਨੂੰ ਪਿਆਰ ਦਿੱਤਾ ਜਾਂਦਾ ਹੈ l
ਪਰ ਪਰਿਵਾਰ ਉਤੇ ਉਸ ਵੈਲੇ ਕਿਹਰ ਡਿੱਗਾ ਜਦ ਇਹਨਾਂ ਦੇ ਇਕਲੋਤੇ ਪੁੱਤ ਸੋਸ਼ਲ ਮੀਡਿਆ ਸਟਾਰ ਦੀਪ ਮਠਾਰੂ ਨੇ ਕੋਈ ਜਹਰੀਲੀ ਵਸਤੂ ਨਿਗਲ ਲਈ l
ਦੀਪ ਨੇ ਦੱਸਿਆ ਉਹ ਲੜਕੀ ਨੂੰ ਪਿਆਰ ਕਰਦਾ ਹੈ ਜੋ ਜਲੰਧਰ ਰਹਿੰਦੀ ਹੈ ਪਰ 10 ਸਾਲ ਤੋਂ ਅਮਰੀਕਾ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ ਅਤੇ ਲਗਾਤਾਰ ਲੰਬੇ ਸਮੇ ਤੋਂ ਸਾਡੀ ਫੋਨ ਉਤੇ ਗੱਲਬਾਤ ਹੁੰਦੀ ਆ ਰਹੀ ਸੀ l
ਇਥੋਂ ਤੱਕ ਕਿ ਉਹ ਮੇਰੇ ਨਾਲ ਵਿਵਾਹ ਕਰਵਾਉਣ ਦੀ ਵੀ ਗੱਲ ਕਰਦੀ ਸੀ ਪਰ ਅਚਾਨਕ ਹੁਣ ਮਨਿੰਦਰ ਨਾਮ ਦੇ ਲੜਕੇ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ ਸੀ ਅਤੇ ਮੀਨੁ ਆਪਣਾ ਉਸਨੂੰ ਭਰਾ ਦੱਸਦੀ ਸੀ l
ਪਰ ਉਸਦੀ ਸਾਰੀ ਚੈਟ ਮੇਰੇ ਵਲੋਂ ਜਦ ਪੜਿ ਗਈ ਤਾਂ ਉਹ ਕਿਸੇ ਭਰਾ ਦੀ ਨਹੀਂ ਸੀ ਲੱਗ ਰਹੀ ਜਿਸ ਕਰਕੇ ਮੀਨੁ ਅੱਜ ਦੁਖੀ ਹੋਕੇ ਇਹ ਕਦਮ ਚੁੱਕਣਾ ਪਿਆ l
ਪਾਸੇ ਮਾਂ ਅਤੇ ਬਾਪ ਨੇ ਵੀ ਇਹ ਹੀ ਦੱਸਿਆ ਕਿ ਦੀਪ ਕਿਸੇ ਲੜਕੀ ਨਾਲ ਗੱਲ ਕਰਦਾ ਸੀ ਅਤੇ ਲੜਕੀ ਨੇ ਉਸਨੂੰ ਵਿਵਾਹ ਦਾ ਲਾਰਾ ਲਾਇਆ ਸੀ l
ਪਰਿਵਾਰ ਨੇ ਦੱਸਿਆ ਘਰ ਵਿਚ ਰੱਖੀ ਕਣਕ ਵਿੱਚੋ ਕੱਢ ਕੇ ਦਵਾਈ ਖਾਦੀ ਗਈ ਬੁਹਤ ਕੋਸ਼ਿਸ਼ ਕੀਤੀ ਪਰ ਦੀਪ ਨੇ ਇੱਕ ਨ ਸੁਣੀ ਹਾਲਤ ਖ਼ਰਾਬ ਹੋਣ ਤੇ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਲਿਉਂਦਾ ਗਿਆ l
ਦੂਜੇ ਪਾਸੇ ਡਾਕਟਰ ਨੇ ਦੱਸਿਆ ਦੀਪ ਕੋਈ ਜਹਰੀਲੀ ਵਸਤੂ ਖਾ ਕੇ ਆਇਆ ਸੀ ਜਿਸਦਾ ਇਲਾਜ ਕੀਤਾ ਜਾ ਰਿਹਾ ਹੈ ਹੁਣ ਹਾਲਾਤ ਪਹਿਲੇ ਨਾਲੋਂ ਚੰਗੇ ਹਨ l