ਗੁਰਦਾਸਪੁਰ,30 ਜਨਵਰੀ (ਸਕਾਈ ਨਿਊਜ਼ ਬਿਊਰੋ)
ਇਨਸਾਨੀਅਤ ਇੱਕ ਵਾਰ ਉਦੋਂ ਸ਼ਰਮਸਾਰ ਹੋ ਗਈ ਜਦੋਂ ਬਟਾਲਾ ਦੇ ਖਜੂਰੀ ਗੇਟ ਮੁਹੱਲੇ ‘ਚ ਸ਼ਨੀਵਾਰ ਨੂੰ ਸਵੇਰ ਦੇ ਸਮੇਂ ਸੜਕ ਕਿਨਾਰੇ ਇੱਕ ਕਾਲੇ ਰੰਗ ਦੇ ਲਿਫ਼ਾਫ਼ੇ ‘ਚ ਨਵ ਜੰਮੇ ਬੱਚੇ ਦਾ ਭਰੂਣ ਮਿਿਲਆ।
ਪਾਕਿ ‘ਚ ਸ਼ਰਧਾਲੂਆਂ ਲਈ ਖੋਲ੍ਹਿਆ ਗਿਆ 126 ਸਾਲ ਪੁਰਾਣਾ ਸ਼ਿਵ ਮੰਦਰ
ਮਿਲੀ ਜਾਣਕਾਰੀ ਅਨੁਸਾਰ ਇਸ ਘਟਨਾ ਦੀ ਸੂਚਨਾ ਰਾਹਗੀਰਾਂ ਨੇ ਪੁਲਸ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਸ ਨੇ ਬੱਚੇ ਦੇ ਭਰੂਣ ਨੂੰ ਸਿਵਲ ਹਸਪਤਾਲ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਸਿਟੀ ਪੁਲਸ ਥਾਣੇ ਦੇ ਇੰਚਾਰਜ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਦੌਰਾਨ ਜੋ ਵੀ ਆਰੋਪੀ ਪਾਇਆ ਗਿਆ, ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇਗੀ।
ਗਾਜ਼ੀਪੁਰ ਸਰਹੱਦ ‘ਤੇ ਫਿਰ ਲੱਗੀਆਂ ਰੌਣਕਾਂ ,ਵਧੀ ਟੈਂਟਾਂ ਦੀ ਗਿਣਤੀ,ਜਿੱਤਣ ਤੋਂ ਬਾਅਦ ਜਾਵੇਗੇ ਘਰ- ਟਿਕੈਤ
ਇਸ ਬਾਰੇ ਗੱਲ ਕਰਦਿਆਂ ਸਿਵਲ ਹਸਪਤਾਲ ਦੇ ਐਸ. ਐਮ. ਓ. ਡਾ. ਸੰਜੀਵ ਭੱਲਾ ਨੇ ਕਿਹਾ ਕਿ ਬਹੁਤ ਹੀ ਦੁੱਖ ਵਾਲੀ ਗੱਲ ਹੈ ਕਿ ਅੱਜ ਦੇ ਜ਼ਮਾਨੇ ‘ਚ ਵੀ ਕੁੱਝ ਲੋਕ ਇਸ ਗੱਲ ਨੂੰ ਸਮਝਣ ਲਈ ਤਿਆਰ ਨਹੀਂ ਹੋ ਰਹੇ ਕਿ ਭਰੂਣ ਹੱਤਿਆ ਕਰਨਾ ਕਿੰਨਾ ਵੱਡਾ ਪਾਪ ਹੈ। ਉਨ੍ਹਾਂ ਕਿਹਾ ਕਿ ਅਜਿਹੇ ਘਟੀਆ ਕੰਮ ਕਰਨ ਵਾਲੇ ਲੋਕਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਜੇਕਰ ਕੀਤਾ ਨਜ਼ਰਅੰਦਾਜ਼ ਤਾਂ ਜਾ ਸਕਦੀ ਹੈ ਅੱਖਾਂ ਦੀ ਰੌਸ਼ਨੀ, ਜਾਣੋ ਘਰੇਲੂ ਉਪਚਾਰ ਦੇ ਲਾਭ