ਗੁਰਦਾਸਪੁਰ (ਨੀਰਜ ਸਲਹੋਤਰਾ),10 ਫਰਵਰੀ
ਬਟਾਲਾ ਪੁਲਿਸ ਵਲੋਂ ਟਰੈਕਟਰ ਟਰਾਲੀ ਚ ਲਦੀ ਕਰੀਬ 375 ਪੇਟੀਆ ਅੰਗਰੇਜ਼ੀ ਸ਼ਰਾਬ ਕੀਤੀ ਗਈ ਜਬਤ ਪੁਲਿਸ ਵਲੋਂ ਟਰੈਕਟਰ ਡਰਾਈਵਰ ਗ੍ਰਿਫਤਾਰ ਕੀਤਾ , ਐਸ ਐਸ ਪੀ ਬਟਾਲਾ ਨੇ ਖੁਲਾਸਾ ਕੀਤਾ ਇਹ ਸ਼ਰਾਬ ਦੂਸਰੇ ਸੂਬੇ ਦੀ ਹੈ ਅਤੇ ਇਸ ਮਾਮਲੇ ਚ ਗ੍ਰਿਫਤਾਰ ਨੌਜਵਾਨ ਕੋਲੋਂ ਇਕ 32 ਬੋਰ ਪਿਸਤੌਲ ਵੀ ਬਰਾਮਦ ਕੀਤਾ ਗਿਆ ਅਤੇ ਜਦਕਿ ਇਸ ਮਾਮਲੇ ਚ ਦੋ ਆਰੋਪੀ ਫਰਾਰ ਹਨ ਜਿਹਨਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਪੁਲਿਸ ਕਰ ਰਹੀ ਹੈ |
ਪੁਲਿਸ ਜਿਲਾ ਬਟਾਲਾ ਵਲੋਂ ਅੱਜ ਪ੍ਰੈਸ ਕਾੰਫ਼੍ਰੇੰਸ ਕਰ ਦਾਅਵਾ ਕੀਤਾ ਕਿ ਨਗਰ ਕਾਉਂਸਿਲ ਦੀਆ ਚੋਣਾਂ ਚ ਵਰਤੀ ਜਾਣ ਵਾਲੀ ਸ਼ਰਾਬ ਵੱਡੀ ਮਾਤਰਾ ਚ ਜਬਤ ਕੀਤੀ ਗਈ ਹੈ , ਐਸ ਐਸ ਪੀ ਬਟਾਲਾ ਰਛਪਾਲ ਸਿੰਘ ਨੇ ਖੁਲਾਸਾ ਕੀਤਾ ਕਿ ਬੀਤੇ ਦਿਨ ਉਹਨਾਂ ਦੀ ਪੁਲਿਸ ਪਾਰਟੀ ਵਲੋਂ 375 ਸ਼ਰਾਬ ਦੀਆ ਪੇਟੀਆ ਸ਼ਰਾਬ ( ਅੰਗਰੇਜ਼ੀ ਮਾਰਕਾ – ਹਰਿਆਣਾ ) ਜਬਤ ਕੀਤੀ ਗਈ ਹੈ ਉਹਨਾਂ ਦੱਸਿਆ ਕਿ ਇਹ ਸ਼ਰਾਬ ਇਕ ਨੌਜਵਾਨ ਮਹਿਕਦੀਪ ਸਿੰਘ ਟਰੈਕਟਰ ਟਰਾਲੀ ਤੇ ਲਦ ਕੇ ਲੈਕੇ ਜਾ ਰਿਹਾ ਸੀ ਅਤੇ ਨਾਕੇ ਦੌਰਾਨ ਚੈਕਿੰਗ ਦੌਰਾਨ ਉਸਨੂੰ ਕਾਬੂ ਕੀਤਾ ਗਿਆ ਅਤੇ ਨੌਜਵਾਨ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇਸ ਦੇ ਨਾਲ ਹੀ ਇਸ ਮਾਮਲੇ ਚ ਦੋ ਹੋਰ ਆਰੋਪੀ ਫਰਾਰ ਦਸੇ ਜਾ ਰਹੇ ਹਨ ਜਿਹਨਾਂ ਦੀ ਭਾਲ ਜਾਰੀ ਹੈ ਇਸ ਦੇ ਨਾਲ ਹੀ ਐਸ ਐਸ ਪੀ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨ ਕੋਲੋਂ ਇਕ 32 ਬੋਰ ਰਿਵਾਲਵਰ ਅਤੇ ਜਿੰਦਾ ਰਾਉਂਡ ਵੀ ਬਰਾਮਦ ਕੀਤੇ ਗਏ ਹਨ ਇਸ ਦੇ ਨਾਲ ਹੀ ਐਸ ਐਸ ਪੀ ਬਟਾਲਾ ਨੇ ਦੱਸਿਆ ਕਿ ਪਿਛਲੇ ਦਿਨਾਂ ਚ ਪੁਲਿਸ ਜਿਲਾ ਬਟਾਲਾ ਵਲੋਂ ਹੋਰਨਾਂ ਜਗਾਹ ਤੋਂ ਵੀ ਵੱਡੀ ਮਾਤਰਾ ਚ ਦੇਸੀ ਨਾਜਾਇਜ ਸ਼ਰਾਬ ਵੀ ਬਰਾਮਦ ਕੀਤੀ ਗਈ ਹੈ ਅਤੇ ਵੱਖ ਵੱਖ ਕੇਸ ਚ ਲੋੜੀਂਦਾ ਮੁਜ਼ਰਿਮ ਵੀ ਗ੍ਰਿਫਤਾਰ ਕੀਤੇ ਗਏ ਹਨ |
ਬਟਾਲਾ ਪੁਲਿਸ ਵਲੋਂ ਟਰੈਕਟਰ ਟਰਾਲੀ ਚ ਲਦੀ ਕਰੀਬ 375 ਪੇਟੀਆ ਅੰਗਰੇਜ਼ੀ ਸ਼ਰਾਬ ਕੀਤੀ ਗਈ ਜਬਤ ਪੁਲਿਸ ਵਲੋਂ ਟਰੈਕਟਰ ਡਰਾਈਵਰ ਕੀਤਾ ਗ੍ਰਿਫਤਾਰ , ਐਸ ਐਸ ਪੀ ਬਟਾਲਾ ਨੇ ਖੁਲਾਸਾ ਕੀਤਾ ਇਹ ਸ਼ਰਾਬ ਦੂਸਰੇ ਸੂਬੇ ਦੀ ਹੈ ਅਤੇ ਇਸ ਮਾਮਲੇ ਚ ਗ੍ਰਿਫਤਾਰ ਨੌਜਵਾਨ ਕੋਲੋਂ ਇਕ 32 ਬੋਰ ਪਿਸਤੌਲ ਵੀ ਬਰਾਮਦ ਕੀਤਾ ਗਿਆ ਅਤੇ ਜਦਕਿ ਇਸ ਮਾਮਲੇ ਚ ਦੋ ਆਰੋਪੀ ਫਰਾਰ ਹਨ ਜਿਹਨਾਂ ਨੂੰ ਜਲਦ ਗ੍ਰਿਫਤਾਰ ਕਰਨ ਦਾ ਦਾਅਵਾ ਪੁਲਿਸ ਕਰ ਰਹੀ ਹੈ |