ਬਠਿੰਡਾ (ਸਕਾਈ ਨਿਊਜ਼ ਬਿਊਰੋ), 29 ਅਕਤੂਬਰ 2021
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੋ ਦਿਨ ਦੇ ਪੰਜਾਬ ਦੌਰੇ ਤੇ ਹਨ ਅਤੇ ਉਹ ਵਾਪਰੀਆਂ ਨਾਲ ਮੁਲਾਕਾਤ ਕਰਨ ਲਈ ਬਠਿੰਡਾ ਪਹੁੰਚੇ ਹਨ।
ਜਿੱਥੇ ਉਹ ਵਪਾਰੀਆਂ ਨਾਲ ਮੀਟਿੰਗ ਕਰ ਰਹੇ ਹਨ ਅਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਨ ।ਇਸ ਮੀਟਿੰਗ ’ਚ 500 ਦੇ ਕਰੀਬ ਵਪਾਰੀ ਮੌਜੂਦ ਹਨ।
ਫ਼ਿਲਹਾਲ ਮੀਡੀਆ ਨੂੰ ਇਸ ਮੀਟਿੰਗ ’ਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਮੀਟਿੰਗ ਖ਼ਤਮ ਹੋਣ ਦੇ ਬਾਅਦ ਕੇਜਰੀਵਾਲ ਮੀਡੀਆਂ ਦੇ ਰੂ-ਬ-ਰੂ ਹੋ ਸਕਦੇ ਹਨ।