ਕਿਸਾਨ ਮਹਾਂ ਸੰਮੇਲਨ ਨੂੰ ਲੈ ਕੇ ਭਗਵੰਤ ਮਾਨ ਦੀ ਲੋਕਾਂ ਨੂੰ ਵੱਡੀ ਅਪੀਲ

Must Read

ਪਿਜ਼ਾ ਮੰਗਵਾਉਣ ਦੇ ਚੱਕਰ ‘ਚ ਇਹ ਭਾਰਤੀ ਕ੍ਰਿਕਟਰ ਹੋਇਆ ਵੱਡੀ ਠੱਗੀ ਦਾ ਸ਼ਿਕਾਰ

ਨਿਊਜ਼ ਡੈਸਕ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Cricketer Vikrant Bhadauria online scam: ਵਿਜੇ ਹਜ਼ਾਰੇ ਟਰਾਫ਼ੀ ’ਚ ਮੱਧ ਪ੍ਰਦੇਸ਼ ਟੀਮ ਦਾ ਹਿੱਸਾ...

ਟਰੇਨ ‘ਚ ਸਫ਼ਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋਂ ਇਹ ਖ਼ਬਰ, ਨਹੀਂ ਤਾਂ ਦੇਣਾ ਪੈ ਸਕਦਾ ਹੈ ਜੁਰਮਾਨਾ

ਨਵੀਂ ਦਿੱਲੀ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Railway passenger train: ਰੇਲਗੱਡੀ ਵਿੱਚ ਸਫਰ ਕਰਨ ਵਾਲੇ ਲੋਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ...

ਗੋਰੇ ਵੱਲੋਂ ਅਮਰੀਕਾ ‘ਚ ਵੱਡੀ ਵਾਰਦਾਤ,4 ਪੰਜਾਬੀਆਂ ਸਣੇ 8 ਲੋਕਾਂ ਦਾ ਕਤਲ

ਹੁਸ਼ਿਆਰਪੁਰ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Punjabi murdered in US:ਅਮਰੀਕਾ ਦੇ ਵਿੱਚ ਹੋਏ ਨਸਲੀ ਹਮਲੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬੀ...

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),7 ਮਾਰਚ

ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅਜ ਪਿੰਡ ਕੋਟਭਾਈ ‘ਚ ਜਨਸਭਾ ਨੂੰ ਸੰਬੋਧਨ ਕੀਤਾ। ਉਹਨਾਂ ਲੋਕਾਂ ਨੂੰ 21 ਮਾਰਚ ਨੂੰ ਕਿਸਾਨ ਮਹਾ ਸੰਮੇਲਨ ‘ਚ ਪਹੁੰਚਣ ਦੀ ਅਪੀਲ ਕੀਤੀ। ਇਸ ਮੌਕੇ ਪਤਰਕਾਰਾਂ ਨਾਲ ਗੱਲਬਾਤ ਕਰਦਿਆ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਿਹਾ ਕਿ 21 ਮਾਰਚ ਨੂੰ ਬਾਘਾਪੁਰਾਣਾ ਵਿਖੇ ਕਿਸਾਨ ਮਹਾ ਸੰਮੇਲਨ ਕੀਤਾ ਜਾ ਰਿਹਾ। ਇਸ ਲਈ ਉਹ ਪਿੰਡ ਪਿੰਡ ਜਾ ਰਹੇ ਹਨ। ਆਮ ਆਦਮੀ ਪਾਰਟੀ ਨੇ ਕਿਸਾਨਾਂ ਦਾ ਸਾਥ,ਦਿੱਤਾ ਅਤੇ ਭਵਿੱਖ ਵਿੱਚ ਵੀ ਸਾਥ ਦਿੰਦੀ ਰਹੇਗੀ।

Bhagwant Mann: Bhagwant Mann appointed AAP's Punjab unit chief - The  Economic Times

ਭਗਵੰਤ ਮਾਨ ਨੇ ਪ੍ਰਸ਼ਾਂਤ ਕਿਸ਼ੋਰ ‘ਤੇ ਤੰਜ ਕਰਦਿਆ ਕਿਹਾ ਕਿ ਕਾਂਗਰਸ ਭਾਵੇ ਪ੍ਰਸ਼ਾਂਤ ਦੀ ਜਗਾਹ ‘ਤੇ ਉਬਾਮਾ ਦਾ ਨੀਤੀਘਾੜਾ ਲੈ ਆਵੇ ਪਰ ਆਪਣੇ ਖਰਚ ‘ਤੇ ਲਿਆਵੇ। ਇਕ ਸਾਲ ਪਹਿਲਾ ਇਸ ਤਰਾਂ ਕੈਬਨਿਟ ਰੈਂਕ ਦੇ ਕੇ ਹੋਰ ਸਹੂਲਤਾਂ ਅਤੇ ਆਮ ਲੋਕਾਂ ਦੇ ਪੈਸੇ ਦੀ ਲੁੱਟ ਕਿਉਂ ਕੀਤੀ ਜਾ ਰਹੀ ਹੈ।

ਕੈਂਸਰ ਤੋਂ ਛੁਟਕਾਰਾ ਦਿਵਾਉਂਦਾ ਹੈ ਅਖ਼ਰੋਟ

ਉਹਨਾਂ ਐਮ ਐਲ ਏ, ਐਮ ਪੀ ਦੀਆਂ ਤਨਖਾਹਾਂ, ਪੈਨਸ਼ਨਾਂ ‘ਤੇ ਵੀ ਤੰਜ ਕਰਦਿਆ ਕਿਹਾ ਕਿ ਕਰੋੜਾਂ ਰੁਪਏ ਲਾ ਕੇ ਬਹੁਤੇ ਵਿਅਕਤੀ ਇਕੱਲੇ ਤਨਖਾਹਾਂ ਲਈ ਹੀ ਐਮ.ਐਲ.ਏ. ਅਤੇ ਐਮ.ਪੀ. ਨਹੀਂ ਬਣਦੇ ਬਲਕਿ ਬਹੁਤੇ ਜੋ ਚਾਹੁੰਦੇ ਉਹ ਜਨਤਾ ਨੂੰ ਸਭ ਪਤਾ ਹੈ। ਭਗਵੰਤ ਮਾਨ ਜਾਂਦਿਆ ਹੋਇਆ ਇਸ਼ਾਰਿਆਂ ‘ਚ ਕਹਿ ਗਏ ਕਿ ਬਹੁਤੇ ਐਮ.ਐਲ.ਏ, ਐਮ.ਪੀ ਸੇਵਾ ਲਈ ਨਹੀਂ ਬਲਕਿ ਪੈਸੇ ਲਈ ਬਣਦੇ ਹਨ।

AAP's 'Kisan Mahasammelan' in Punjab's Moga on Mar 21; Kejriwal to address  | Business Standard News

ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਸਾਡੀਆਂ ਜ਼ਮੀਨਾਂ ਪੂਜੀ ਪਤੀਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ ਤੇ ਜੇਕਰ ਅਜਿਹਾ ਹੋ ਗਿਆ ਤਾਂ ਸਾਡੀਆਂ ਆਪਣੀਆਂ ਜ਼ਮੀਨਾਂ ਵੱਡੇ ਫਾਰਮਾਂ ਵਿੱਚ ਬਦਲ ਜਾਣਗੀਆਂ ਤੇ ਅਸੀਂ ਆਪਣੀਆਂ ਜ਼ਮੀਨਾਂ ਵਿੱਚ ਹੀ ਦਿਹਾੜੀਦਾਰ ਬਣ ਰਹਿ ਜਾਣਗੇ ਪਰ ਆਮ ਆਦਮੀ ਪਾਰਟੀ 5 ਜੂਨ ਤੋਂ ਆਰਡਨੈਸ ਜਾਰੀ ਹੋਣ ਸਮੇਂ ਤੋਂ ਕਿਸਾਨਾਂ ਦੇ ਨਾਲ ਹੈ ਤੇ ਕਿਸਾਨ ਵਿਰੋਧੀ ਬਿਲਾਂ ਵਿਰੋਧ ਕਰ ਰਹੀ ਹੈ।

Delhi Govt Says No To Firecrackers Ahead Of Diwali

ਉਨ੍ਹਾਂ ਕਿਹਾ ਕਿ ਮੈਂ ਕਿਸਾਨ ਪਹਿਲਾ ਤੇ ਐਮ ਜਾਂ ਕਲਾਕਾਰ ਬਾਅਦ ਚ ਹਾਂ ਤੇ ਕਿਸਾਨੀ ਮੈਨੂੰ ਵਿਰਸੇ ਵਿੱਚ ਮਿਲੀ ਹੋਈ ਤੇ ਅਸੀਂ ਜਨ ਅੰਦੋਲਨ ਦਾ ਸਾਥ ਦੇਵਾਂਗੇ ਕਿਉਂਕਿ ਇਹ ਇਕੱਲੇ ਕਿਸਾਨਾਂ ਦਾ ਅੰਦੋਲਨ ਨਈ ਸਗੋਂ ਹਰ ਵਰਗ ਦਾ ਅੰਦੋਲਨ ਹੈ ਤੇ ਇਸ ਦੇ ਲਾਗੂ ਹੋਣ ਨਾਲ ਕਿਸਾਨਾਂ ਸਮੇਤ ਹਰ ਵਰਗ ਨੂੰ ਭਾਰੀ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਬਲ ਦੇਣ ਲਈ 21 ਮਾਰਚ ਨੂੰ ਬਾਘਾ ਪੁਰਾਣਾ ਵਿਖੇ ਕਿਸਾਨ ਮਹਾ ਸੰਮੇਲਨ ਨੂੰ ਅਰਵਿੰਦ ਕੇਜਰੀਵਾਲ ਸੰਬੋਧਨ ਕਰਨਗੇ ਤੇ ਕਿਸਾਨਾਂ ਦੇ ਹੱਕ ਆਵਾਜ਼ ਬੁਲੰਦ ਕਰਨ ਤਾਂ ਕਿ ਇਸ ਮੋਘਰਸ਼ ਨੂੰ ਹੋਰ ਬਲ ਤੇ ਤਾਕਤ ਮਿਲੇ ਸਕੇ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੰਨਾਂ ਤੱਕ ਆਵਾਜ਼ ਪਹੂੰਚਾ ਕੇ ਕਾਲੇ ਕਾਨੂੰਨ ਰੱਦ ਕਰਾਏ ਜਾ ਸਕਣ ਤੇ ਤੁਸੀਂ ਵੀ ਕੇਜਰੀਵਾਲ ਦਾ ਸਾਥ ਦਿਓ ਕਿਉਂਕਿ ਉਨ੍ਹਾਂ ਨੇ ਪਹਿਲਾ ਵੀ 2 ਵਾਰੀ ਮੋਦੀ ਨੂੰ ਹਰਾਇਆ ਤੇ ਹੁਣ ਵੀ ਉਹ ਹਰਾਉਣਗੇ।

ਕੇਂਦਰ ਸਰਕਾਰ ਹੰਕਾਰ ਕਰ ਰਹੀ ਤੇ ਪਹਿਲਾ ਜਿਨੇ ਕਾਨੂੰਨ ਬਣਾਏ ਹਨ, ਭਾਵੇਂ ਜੀ ਐਸ ਟੀ, ਨਾਗਰਿਕਤਾ ਕਾਨੂੰਨ, ਨੋਟਬੰਦੀ ਆਦਿ ਨੂੰ ਧੱਕੇ ਨਾਲ ਲਾਗੂ ਕੀਤਾ ਹੈ ਪਰ ਹੁਣ ਸਰਕਾਰ ਦਾ ਵਾਹ ਅੰਨਦਾਤੇ ਨਾਲ ਪਿਆ ਹੈ ਜੋ ਜਾਨਵਰਾਂ ਤੱਕ ਨੂੰ ਪਾਲਦਾ ਹੈ, ਜਿਸ ਦੇ ਜਵਾਨ ਸਰਹੱਦਾ ਤੇ ਹਿੱਕ ਤਾਣ ਕੇ ਦੇਸ਼ ਦੀ ਰਾਖੀ ਕਰਦੇ ਹਨ ਪਰ ਸਰਕਾਰ ਇਨ੍ਹਾਂ ਕਿਸਾਨਾ ਨੂੰ ਵਾਦੀ, ਵੱਖਵਾਦੀ ਤੇ ਦੇਸ਼ ਧਰੋਹੀ ਬਣਾ ਕੇ ਮਾਮਲੇ ਦਰਜ ਕਰ ਰਹੀ ਹੈ। ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਾ ਪ੍ਰਸ਼ਾਰ ਕਿਸ਼ੋਰ ਨੂੰ ਪੰਜਾਬ ਦੇ ਲੋਕਾਂ ਦੇ ਪੈਸਿਆ ਤੇ ਕੈਬਨਣ ਰੈਂਕ ਦੇਣਾ, ਘਰ ਦੇਣਾ ਤੋਂ ਹਰ ਸਹੂਲਤਾਂ ਦੇਣੀਆਂ ਗਲਤ ਹਨ ਪਰ ਜੇਕਰ ਉਸ ਨੂੰ ਆਪਣਾ ਧਾੜਾ ਬਣਾਉਣਾ ਸੀ ਤਾਂ ਖੁਦ ਦੇ ਖਰਚੇ ਤੇ ਲੈ ਕੇ ਆਉਂਦੇ ਪਰ ਵੱਲ ਜਾਣ ਕੇ ਹੁਣ ਕਾਂਗਰਸ ਦੀ ਸਰਕਾਰ ਪੰਜਾਬ ਵਿੱਚ ਫਿਰ ਤੋਂ ਆਵੇਗੀ ਕਿਉਂਕਿ ਸਰਕਾਰ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ ।

LEAVE A REPLY

Please enter your comment!
Please enter your name here

Latest News

ਪਿਜ਼ਾ ਮੰਗਵਾਉਣ ਦੇ ਚੱਕਰ ‘ਚ ਇਹ ਭਾਰਤੀ ਕ੍ਰਿਕਟਰ ਹੋਇਆ ਵੱਡੀ ਠੱਗੀ ਦਾ ਸ਼ਿਕਾਰ

ਨਿਊਜ਼ ਡੈਸਕ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Cricketer Vikrant Bhadauria online scam: ਵਿਜੇ ਹਜ਼ਾਰੇ ਟਰਾਫ਼ੀ ’ਚ ਮੱਧ ਪ੍ਰਦੇਸ਼ ਟੀਮ ਦਾ ਹਿੱਸਾ...

ਟਰੇਨ ‘ਚ ਸਫ਼ਰ ਕਰਨ ਤੋਂ ਪਹਿਲਾਂ ਜ਼ਰੂਰ ਪੜ੍ਹੋਂ ਇਹ ਖ਼ਬਰ, ਨਹੀਂ ਤਾਂ ਦੇਣਾ ਪੈ ਸਕਦਾ ਹੈ ਜੁਰਮਾਨਾ

ਨਵੀਂ ਦਿੱਲੀ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Railway passenger train: ਰੇਲਗੱਡੀ ਵਿੱਚ ਸਫਰ ਕਰਨ ਵਾਲੇ ਲੋਕਾਂ ਲਈ ਅਹਿਮ ਖ਼ਬਰ ਸਾਹਮਣੇ ਆਈ ਹੈ।ਯਾਤਰੀਆਂ ਨੂੰ ਹੁਣ ਸਟੇਸ਼ਨਾਂ ਅਤੇ...

ਗੋਰੇ ਵੱਲੋਂ ਅਮਰੀਕਾ ‘ਚ ਵੱਡੀ ਵਾਰਦਾਤ,4 ਪੰਜਾਬੀਆਂ ਸਣੇ 8 ਲੋਕਾਂ ਦਾ ਕਤਲ

ਹੁਸ਼ਿਆਰਪੁਰ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Punjabi murdered in US:ਅਮਰੀਕਾ ਦੇ ਵਿੱਚ ਹੋਏ ਨਸਲੀ ਹਮਲੇ ਵਿੱਚ ਇੱਕ ਵਾਰ ਫਿਰ ਤੋਂ ਪੰਜਾਬੀ ਮੂਲ ਦੇ 4 ਲੋਕਾਂ ਦੀ...

ਵਿਅਕਤੀ ਦਾ ਕਤਲ ਕਰ ਉਸ ਦਾ ਸਿਰ ਵੱਢ ਕੇ ਨਾਲ ਲੈ ਗਏ ਕਾਤਿਲ

ਫਰੀਦਕੋਟ (ਗਗਨਦੀਪ ਸਿੰਘ),17 ਅਪ੍ਰੈਲ Man murder in faridkot : ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਚ ਉਸ ਵੇਲੇ ਸਹਿਮ ਦਾ ਮਹੌਲ ਬਣ ਗਿਆ ਜਦੋਂ ਇੱਕ...

ਜ਼ਮਾਨਤ ਮਿਲਣ ਤੋਂ ਬਾਅਦ ਦੀਪ ਸਿੱਧੂ ਫਿਰ ਗ੍ਰਿਫ਼ਤਾਰ

ਨਵੀਂ ਦਿੱਲੀ,17 ਅਪ੍ਰੈਲ (ਸਕਾਈ ਨਿਊਜ਼ ਬਿਊਰੋ) Deep sidhu arrested new case: ਵੱਡੀ ਖ਼ਬਰ ਦੀਪ ਸਿੱਧੂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ।ਇੱਕ ਹੋਰ ਮਾਮਲੇ...

More Articles Like This