ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) ,17 ਅਗਸਤ 2021
ਭਾਰਤੀ ਜਨਤਾ ਪਾਰਟੀ ਮੰਡਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਅੰਗਰੇਜ਼ ਸਿੰਘ ਉੜਾਗ ਜਨਰਲ ਸਕੱਤਰ ਦੀ ਅਗਵਾਈ ਹੇਠ ਏ ਡੀ ਸੀ ਵਿਕਾਸ ਨੂੰ ਮੰਗ ਪੱਤਰ ਦਿੱਤਾ ਗਿਆ । ਇਸ ਸਮੇ ਉਹਨਾ ਪਿਛਲੇ ਤੋ ਕਾਫੀ ਜੋ ਕੇਂਦਰ ਵੱਲੋਂ ਚੱਲ ਰਹੀਆ ਸਕੀਮਾਂ ਲੋਕਾਂ ਤੱਕ ਪਹੁੰਚਾਈਆ ਜਾਣ । ਜਿਸ ਵਿੱਚ ਪ੍ਰਧਾਨ ਮੰਤਰੀ ਕਲਿਆਣ ਯੋਜਨਾ ਜੋ ਕਿ ਦੀਵਾਲੀ ਤੱਕ ਕੇਂਦਰ ਸਰਕਾਰ ਵੱਲੋਂ ਫਰੀ ਦਿੱਤੀ ਜਾ ਰਹੀ ਹੈ ।
ਇਹ ਖ਼ਬਰ ਵੀ ਪੜ੍ਹੋ: ਵੀਡਿਓ ਬਣਾਉਂਦੇ ਸਮੇਂ ਗੋਲੀ ਲੱਗਣ ਕਾਰਨ 16 ਸਾਲਾ ਮੁੰਡੇ ਦੀ ਗਈ…
ਗਰੀਬ ਪਰਿਵਾਰਾਂ ਨੂੰ ਰਾਸ਼ਨ ਜਲਦ ਤੋ ਜਲਦ ਵੰਡਿਆ ਜਾਵੇ ਅਤੇ ਜੋ ਸਵੱਛ ਭਾਰਤ ਮਿਸ਼ਨ ਤਹਿਤ ਪਖਾਨਿਆ ਦੇ ਪੈਸੇ ਲਾਭਪਾਤਰੀਆ ਦੇ ਖਾਤਿਆਂ ਵਿੱਚ ਪਾਏ ਜਾਣ ।ਮਨਰੇਗਾ ਸਕੀਮ ਅਧੀਨ ਕਾਮਿਆਂ ਨੂੰ 100 ਦਿਨ ਕੰਮ ਦਿੱਤਾ ਜਾਵੇ । ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਦੁਬਾਰਾ ਸਰਵੇ ਕਰਵਾਇਆ ਜਾਵੇ । ਇਸ ਸਮੇ ਉਹਨਾ ਬੋਲਦਿਆਂ ਕਿਹਾ ਕਿ ਜੇਕਰ ਇਹਨਾਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾਉਣ ਵਿਚ ਦੇਰੀ ਕੀਤੀ ਤਾ ਭਾਰਤੀ ਜਨਤਾ ਪਾਰਟੀ ਵੱਲੋਂ ਸੰਘਰਸ਼ ਵੱਡੇ ਪੱਧਰ ਤੇ ਕੀਤਾ ਜਾਵੇਗਾ।