ਲੁਧਿਆਣਾ (ਅਮਨੀਤ ਸਿੰਘ), 7 ਮਈ 2022
ਲੁਧਿਆਣਾ ਪੰਜਾਬ ਦਾ ਉਹ ਸ਼ਹਿਰ ਬਣ ਗਿਆ ਜਿੱਥੇ ਲੋਕ ਅਪਰਾਧ ਦੀ ਦੁਨੀਆਂ ‘ਚ ਰਹਿੰਦੇ ਨੇੇੇ।ਇੱਥੇ ਆਏ ਦਿਨ ਕਤਲ ਵਰਗੀਆਂ ਵਾਰਦਾਤਾਂ ਵਾਪਰਦੀਆਂ ਨੇ । ਇੱਕ ਵਾਰ ਫਿਰ ਸ਼ਹਿਰ ਵਿੱਚ ਰੂਹ ਨੂੰ ਕੰਬਾ ਦੇਣ ਵਾਲੀ ਵਾਰਦਾਤ ਵਾਪਰੀ ਹੈ। ਜੀ ਹਾਂ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਟਿੱਬਾ ਰੋਡ ਤੇ ਸਤਿਸੰਗ ਘਰ ਨੇੜੇ ਇੱਕ ਹੇਅਰ ਡਰੈਸਰ ਦਾ ਬੇਹਰਿਮੀ ਦੇ ਨਾਲ ਕਤਲ ਕਰ ਦਿੱਤਾ ਹੈ ।
ਇਹ ਖ਼ਬਰ ਵੀ ਪੜ੍ਹੋ:ਈ ਰਿਕਸ਼ਾ ਚਾਲਕਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਡੀਸੀ ਫਾਜ਼ਿਲਕਾ…
ਮ੍ਰਿਤਕ ਦੀ ਪਹਿਚਾਣ ਮੁਹੰਮਦ ਇਸਲਾਮ ਵਜੋਂ ਹੋਈ।ਦੱਸਿਆ ਜਾ ਰਿਹਾ ਹੈ ਕਤਲ ਦੀ ਇਹ ਵਾਰਦਾਤ ਰਾਤ ਦੇ ਸਮੇਂ ਵਾਪਰੀ ਹੈ। ਫਿਲਹਾਲ ਘਟਨਾ ਦਾ ਪਤਾ ਲੱਗਣ ‘ਤੇ ਪਹੁੰਚੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਅਤੇ ਕਤਲ ਕਰਨ ਲਈ ਵਰਤਿਆਂ ਗਿਆ ਰੇਜ਼ਰ ਬਰਾਮਦ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ ਪੁਲਿਸ ਦੀ ਦੋਸ਼ੀ ਭਾਲ ਕਰ ਰਹੀ ਹੈ।