ਪਟਿਆਲਾ (ਕਰਨਵੀਰ ਸਿੰਘ ਰੰਧਾਵਾ), 24 ਮਾਰਚ 2022
ਵੱਡੀ ਖ਼ਬਰ ਪਟਿਆਲਾ ਤੋਂ ਸਾਹਮਣੇ ਆ ਰਹੀਆਂ ਹੈ [ਜਿੱਥੇ ਕਿ ਪਟਿਆਲਾ ਦੇ ਸਿਵਲ ਲਾਈਨ ਸਕੂਲ ਦੇ ਬਾਹਰ ਕੁਝ ਨੌਜਵਾਨਾਂ ਵੱਲੋਂ ਇੱਕ ਲੜਕੇ ਦੀ ਬੁਰ੍ਹੀ ਤਰਾਂ ਕੁੱਟਮਾਰ ਕੀਤੀ ਗਈ,ਮੌਕੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
ਇਹ ਖ਼ਬਰ ਵੀ ਪੜ੍ਹੋ:ਵੱਡੀ ਖ਼ਬਰ: ਗੈਂਗਟਸਟਰਾਂ ਨੇ ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਦਿੱਤੀ ਜਾਨੋਂ…
ਜਿਸ ਵਿੱਚ ਸਾਫ਼ ਸਾਫ਼ ਦਿਖਾਈ ਦੇ ਰਹੇ 5 ਤੋਂ 7 ਨੌਜਵਾਨ ਸੜਕਾਂ ‘ਤੇ ਇੱਕ ਨੌਜਵਾਨਾਂ ਨੂੰ ਡੰਡਿਆਂ ਨਾਲ ਕੁੱਟ ਰਹੇ ਤੇ ਇਸ ਦੌਰਾਨ ਸੜਕ ਦੇ ਇੱਕ ਸਕੂਲ ਦੀ ਵਰਦੀ ਵਿੱਚ ਖੜ੍ਹੀ ਵਿਿਦਆਰਥਣ ਵੱਲੋਂ ਨੌਜਵਾਨਾਂ ‘ਤੇ ਲੱਤਾਂ ਮਾਰੀਆਂ ਗਈਆਂ ਨੇ ਤਸਵੀਰਾਂ ਇੰਨੀਆਂ ਦਰਦਨਾਕ ਨੇ ਅਸੀਂ ਤੁਹਾਨੂੰ ਸਾਫ਼ ਨਹੀਂ ਦਿਖਾ ਸਕਦੇ। ਪੀੜਤ ਨੌਜਵਾਨ ਦਾ ਨਾਮ ਦਿਲਸ਼ੇਰ ਦੱਸਿਆ ਜਾ ਰਿਹਾ ਹੈ।
ਫਿਲਹਾਲ ਪਟਿਆਲਾ ਪੁਲਿਸ ਨੇ ਇਸ ਮਾਮਲੇ ਵਿੱਚ 5 ਨੌਜਵਾਨਾਂ ਦੇ ਖਿਲਾਫ ਬਾਏਨੇਮ ਮਾਮਲਾ ਦਰਜ ਕੀਤਾ ਹੈ ਪੁਲਿਸ ਅਧਿਕਾਰੀ ਨੇ ਕਹਿਣਾ ਹੈ ਕਿ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇਗਾ। ਹਾਲੇ ਕਿ ਨੌਜਵਾਨਾਂ ਦੀ ਕੁੱਟਮਾਰ ਕਿਉਂ ਕੀਤੀ ਗਈ ਹੈ ਇਸ ਬਾਰੇ ਕੁਝ ਵੀ ਪਤਾ ਨਹੀਂ ਚਲ ਸਕਿਆ।