ਅੰਮ੍ਰਿਤਸਰ ( ਮਨਜਿੰਦਰ ਸਿੰਘ ਮਨੀ), 3 ਮਾਰਚ 2022
ਅੰਮ੍ਰਿਤਸਰ ਤੋਂ ਵੱਡੀ ਖ਼ਬਰ ਭੁਪਿੰਦਰ ਸਿੰਘ ਹਨੀ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ।ਮਨੀਲਾਂਡਿੰਗ ਮਾਮਲੇ ‘ਚ ਜੇਲ੍ਹ ਵਿੱਚ ਬੰਦ ਸੀਐਮ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਦੀ ਅਚਾਨਕ ਸਿਹਤ ਵਿਗੜਨ ‘ਤੇ ਹਨੀ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਵਿੱਚ ਲਿਆਉਂਦਾ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ ਦਿਲ ‘ਚ ਦਰਦ ਹੋਣ ਕਾਰਨ ਭੁਪਿੰਦਰ ਸਿੰਘ ਹਨੀ ਦੀ ਸਿਹਤ ਵਿਗੜੀ ਹੈ।