ਚੰਡੀਗੜ੍ਹ (ਸਾਹਿਲ ਨਰੂਲਾ), 24 ਫਰਵਰੀ 2022
ਸ਼ੋ੍ਰਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਖਿਲਾਫ ਕਾਂਗਰਸ ਸਰਕਾਰ ਵੱਲੋਂ ਆਖਰੀ ਦਿਨਾਂ ‘ਚ ਡਰੱਗ ਕੇਸ ਦਰਜ ਕੀਤਾ ਗਿਆ ਸੀ ।ਚੋਣਾਂ ਤੋਂ ਬਾਅਦ ਅੱਜ ਬਿਕਰਮ ਮਜੀਠੀਆ ਇਸ ਮਾਮਲੇ ਵਿੱਚ ਪੇਸ਼ ਹੋਣ ਲਈ ਮੁਹਾਲੀ ਕੋਰਟ ਪਹੁੰਚੇ।
ਇਹ ਖ਼ਬਰ ਵੀ ਪੜ੍ਹੋ: ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਗੁਲਜਾਰ ਸਿੰਘ ਰਣੀਕੇ
ਇਸ ਦੌਰਾਨ ਉਹਨਾਂ ਦੇ ਵਕੀਲ ਵੀ ਉਹਨਾਂ ਨਾਲ ਮੌਜੂਦ ਸਨ। ਜਿੱਥੇ ਉਹਨਾਂ ਦੇ ਵੱਲੋਂ ਸਰੰਡਰ ਕਰ ਦਿੱਤਾ ਅਤੇ ਹੁਣ ਮਜੀਠੀਆ ਪੱਕੀ ਬੇਲ ਲਈ ਕੋਰਟ ‘ਚ ਅਰਜ਼ੀ ਦਾਖ਼ਲ ਕਰਨਗੇ। ਪੇਸ਼ੀ ਤੋਂ ਪਹਿਲਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਉਹ ਮੁਹਾਲੀ ਕੋਰਟ ਆਏ ਹਨ, ਸੱਚ ਦੀ ਜਿੱਤ ਹੋਵੇਗੀ ਅਤੇ ਝੂਠੇ ਮਾਮਲਿਆ ਦਾ ਪਰਦਾਫਾਸ਼ ਹੋਵੇਗਾ।