ਨਾਭਾ (ਸੁਖਚੈਨ ਸਿੰਘ), 21 ਅਕਤੂਬਰ 2022
ਬੀਤੀ ਦਿਨੀਂ ਨਾਭਾ ਦੇ ਡੀ.ਐਸ.ਪੀ ਗਗਨਦੀਪ ਸਿੰਘ ਭੁੱਲਰ ਨੇ ਮਾਡਲ ਰੋਡ ਤੇ ਸਥਿਤ ਆਪਣੇ ਘਰ ਵਿੱਚ 32 ਬੋਰ ਦੀ ਆਪਣੀ ਨਿਜੀ ਲਾਇਸੰਸੀ ਰਿਵਾਲਵਰ ਦੇ ਨਾਲ ਮੌਤ ਹੋ ਕਰ ਗਈ ਸੀ ਅਤੇ ਹੁਣ ਨਾਭਾ ਦੇ ਡੀ.ਐੱਸ.ਪੀ ਦਵਿੰਦਰ ਅੱਤਰੀ ਵੱਲੋਂ ਖੁਲਾਸਾ ਕੀਤਾ ਗਿਆ ਕਿ ਡੀ.ਐੱਸ.ਪੀ ਗਗਨਦੀਪ ਭੁੱਲਰ ਵੱਲੋਂ ਆਤਮਹੱਤਿਆ ਕੀਤੀ ਗਈ ਹੈ ਕਿਉਂਕਿ ਉਸ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ। ਮ੍ਰਿਤਕ ਡੀ.ਐੱਸ.ਪੀ ਦੀ ਮਾਤਾ ਦੇ ਬਿਆਨਾਂ ਤੇ ਧਾਰਾ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਅਤੇ ਤਫਤੀਸ਼ ਜਾਰੀ ਹੈ।
ਵੱਡੇ ਅਹੁਦੇ ਤੇ ਤਾਇਨਾਤ ਡੀ.ਐੱਸ.ਪੀ ਗਗਨਦੀਪ ਸਿੰਘ ਭੁੱਲਰ ਜੋ ਪਟਿਆਲਾ ਬਹਾਦਰਗਡ਼੍ਹ ਵਿਖੇ (ਐਸ.ਓ.ਜੀ ਵਿੰਗ) ਵਿੱਚ ਆਪਣੀ ਡਿਊਟੀ ਨਿਭਾ ਰਹੇ ਸਨ। ਬੀਤੇ ਦਿਨੀਂ ਅਚਾਨਕ ਘਰ ਵਿੱਚ ਉਨ੍ਹਾਂ ਵੱਲੋਂ ਆਤਮਹੱਤਿਆ ਕਰ ਲਈ ਗਈ ਸੀ। ਜਿਸ ਦਾ ਖੁਲਾਸਾ ਅੱਜ ਨਾਭਾ ਦੇ ਡੀ.ਐੱਸ.ਪੀ ਦਵਿੰਦਰ ਅੱਤਰੀ ਨੇ ਕੀਤਾ ਉਨ੍ਹਾਂ ਕਿਹਾ ਕਿ ਆਤਮਹੱਤਿਆ ਦਾ ਮੁੱਖ ਕਾਰਨ ਇਹ ਸੀ ਕਿ ਡੀ.ਐੱਸ.ਪੀ ਭੁੱਲਰ ਦਾ ਆਪਣੀ ਪਤਨੀ ਨਾਲ ਘਰੇਲੂ ਕਲੇਸ਼ ਚੱਲ ਰਿਹਾ ਸੀ।
ਜਿਸ ਨੂੰ ਲੈ ਕੇ ਡੀ.ਐੱਸ.ਪੀ ਭੁੱਲਰ ਵੱਲੋਂ ਖੌਫ਼ਨਾਕ ਕਦਮ ਚੁੱਕਿਆ ਗਿਆ। ਪੁਲੀਸ ਵੱਲੋਂ ਮ੍ਰਿਤਕ ਡੀ.ਐੱਸ.ਪੀ ਭੁੱਲਰ ਦੀ ਮਾਤਾ ਦੇ ਬਿਆਨਾਂ ਤੇ ਮਾਮਲਾ ਦਰਜ ਕਰਕੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ। ਡੀ.ਐੱਸ.ਪੀ ਅੱਤਰੀ ਨੇ ਕਿਹਾ ਕਿ ਅਸੀਂ ਧਾਰਾ 174 ਦੀ ਕਾਰਵਾਈ ਕਰਕੇ ਵੱਖ-ਵੱਖ ਪਹਿਲੂ ਤੋਂ ਜਾਂਚ ਵੀ ਕਰ ਰਹੇ ਹਾਂ।
ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਜਿਹੜਾ ਪੰਜਾਬ ਪੁਲਸ ਦਾ ਵੱਡਾ ਅਫ਼ਸਰ ਲੋਕਾਂ ਦੇ ਲੜਾਈ ਝਗੜੇ ਨਿਪਟਾ ਕੇ ਪਰਿਵਾਰ ਨੂੰ ਖੁਸ਼ੀ-ਖੁਸ਼ੀ ਘਰ ਤੋਰਦਾ ਸੀ ਪਰ ਅੱਜ ਉਹ ਅਫ਼ਸਰ ਆਪਣੇ ਘਰੇਲੂ ਕਲੇਸ਼ਾਂ ਦੇ ਕਰਕੇ ਉਸ ਨੇ ਮੌਤ ਨੂੰ ਗਲੇ ਲਗਾ ਲਿਆ।