ਗੁਰਦਾਸਪੁਰ( ਹਰੀਸ਼ ਕੱਕੜ), 18 ਜੂਨ 2022
ਗੁਰਦਾਸਪੁਰ ਵਿੱਚ ਇੱਕ ਦਿੱਲ ਦੇਹਲਾ ਦੇਣ ਵਾਲ਼ੀ ਕੱਟਣਾ ਸਾਮ੍ਹਣੇ ਆਈ ਹੈ ਜਦੋਂ ਦੋ ਮੋਟਰਸਾਈਕਲਾਂ ਦੀ ਆਪਸੀ ਜਬਰਦਸਤ ਟੱਕਰ ਹੋ ਗਈ । ਟੱਕਰ ਇੰਨੀ ਜ਼ਿਆਦਾ ਜ਼ਬਰਦਸਤ ਸੀ ਕਿ ਮੋਟਰਸਾਈਕਲ ਪੂਰੀ ਤਰ੍ਹਾਂ ਟੁੱਟ ਗਿਆ । ਅਤੇ 2 ਲੋਕ ਜ਼ਖਮੀ ਹੋ ਗਏ। ਤੇ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ l
ਇਸ ਸਬੰਧੀ ਜਾਣਕਾਰੀ ਦਿੰਦਿਆਂ ਰੌਸ਼ਨ ਮਰੀਜ਼ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਵੰਸ਼ ਅਤੇ ਉਸ ਦਾ ਦੋਸਤ ਲਵ ਪਿੰਡ ਤੋਂ ਗੁਰਦਾਸਪੁਰ ਸ਼ਹਿਰ ਨੂੰ ਕੋਈ ਕੰਮ ਆਏ ਆਏ ਹੋਏ ਸੀ ਜਦੋਂ ਇਹ ਮੋਟਰਸਾਈਕਲ ਚ ਪੈਟਰੋਲ ਪੁਆ ਕੇ ਪੰਪ ਤੋਂ ਬਾਹਰ ਨਿਕਲੇ ਤਾਂ । ਪਿੱਛੋ ਇਕ ਤੇਜ਼ ਰਫਤਾਰ ਮੋਟਰਸਾਇਕਲ ਨੇ ਇਹਨਾਂ ਵਿਚ ਟੱਕਰ ਮਾਰ ਦਿੱਤੀ ਵੰਝ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਆਲੇ-ਦੁਆਲੇ ਲੋਕਾਂ ਨੇ ਇਹਨਾਂ ਨੂੰ ਹਸਪਤਾਲ ਵਿਚ ਪੁਚਾਇਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਰੋਸ਼ਨ ਨੇ ਦੱਸਿਆ ਕਿ ਵੰਸ਼ ਅਤੇ ਲਵ ਕਿਸੇ ਕੰਮ ਲਈ ਸ਼ਹਿਰ ਆਏ ਹੋਏ ਸਨ ਜਦੋਂ ਇਹ ਪੈਟਰੋਲ ਪਵਾ ਕੇ ਪੈਟਰੋਲ ਪੰਪ ਤੋਂ ਬਾਹਰ ਨਿਕਲੇ ਤਾਂ ਇਕ ਤੇਜ਼ ਰਫਤਾਰ ਮੋਟਰਸਾਈਕਲ ਨੇ ਇਹਨਾਂ ਵਿੱਚ ਟੱਕਰ ਮਾਰ ਦਿੱਤੀ ਜਿਸ ਤੋਂ ਬਾਅਦ ਵੰਸ਼ ਅਤੇ ਲਵ ਦੋਨੋ ਜ਼ਖਮੀ ਹੋ ਗਏ l ਆਲੇ ਦੁਆਲੇ ਦੇ ਲੋਕਾਂ ਵੱਲੋਂ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰ ਵੱਲੋਂ ਵੰਸ਼ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਫਿਲਹਾਲ ਡਾਕਟਰ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾਕਟਰ ਹਰਵਿੰਦਰ ਦਿਉਲ ਨੇ ਕਿਹਾ ਕਿ ਸਾਡੇ ਕੋਲ ਇੱਕ ਐਕਸੀਡੈਂਟ ਕੇਸ ਆਇਆ ਹੈ। ਜੋ ਕਿ ਵੰਸ਼ ਅਤੇ ਲਵ ਨਾਂਮ ਦੇ ਜ਼ਖਮੀ ਹਾਲਤ ਵਿਚ ਆਏ ਹਨ ਜਿਨ੍ਹਾਂ ਦਾ ਰੋਡ ਉੱਪਰ ਐਕਸੀਡੈਂਟ ਹੋਇਆ ਹੈ ਜਿਹਨਾਂ ਵਿਚੋਂ ਵੰਸ਼। ਦੇ ਸਿਰ ਤੇ ਸੱਟ ਲੱਗਣ ਕਾਰਨ ਵੰਸ਼ ਦੀ ਹਾਲਤ ਕਾਫੀ ਗੰਭੀਰ ਹੈ l ਜਿਸ ਨੂੰ ਵੈਂਟੀਲੇਟਰ ਵਿੱਚ ਰੱਖਿਆ ਗਿਆ ਹੈ l ਉਨ੍ਹਾਂ ਨੇ ਕਿਹਾ ਕਿ ਲਵ ਦੀ ਹਾਲਤ ਫਿਲਹਾਲ ਖ਼ਤਰੇ ਤੋਂ ਬਾਹਰ ਹੈ ਅਤੇ ਵੰਸ਼ ਦੇ ਸਿਰ ਤੇ ਸੱਟ ਲੱਗਣ ਕਰਕੇ ਉਸ ਦੀ ਹਾਲਤ ਜ਼ਿਆਦਾ ਗੰਭੀਰ ਹੈ ਡਾਕਟਰ ਹਰਵਿੰਦਰ ਦੀਓਲ ਨੇ ਕਿਹਾ ਕਿ ਜ਼ਖਮੀ ਮਰੀਜ਼ ਦਾ ਇਲਾਜ ਚੱਲ ਰਿਹਾ ਹੈ ।