ਜਲਾਲਾਬਾਦ (ਮੌਂਟੀ ਚੁੱਘ), 16 ਸਤੰਬਰ 2021
ਜਲਾਲਾਬਾਦ ‘ਤੇ ਪੀ ਐੱਨ ਬੀ ਬੈਂਕ ਦੇ ਸਾਹਮਣੇ ਰਾਤ ਤਕਰੀਬਨ ਸਵਾ ਅੱਠ ਵਜੇ ਇਕ ਮੋਟਰਸਾਈਕਲ ਦੀ ਟੈਂਕੀ ਵਿਚ ਧਮਾਕਾ ਹੋ ਗਿਆ l ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਇਸਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ l
ਮੋਟਰਸਾਈਕਲ ਸਵਾਰ ਅਤੇ ਮੋਟਰਸਾਈਕਲ ਦੇ ਪਰਖੱਚੇ ਉੱਡ ਗਏ l ਰਾਹਗੀਰਾਂ ਨੇ ਦੱਸਿਆ ਕੀ ਪਹਿਲਾਂ ਮੋਟਰਸਾਈਕਲ ਦੀ ਟੈਂਕੀ ਵਿੱਚ ਅੱਗ ਲੱਗੀ ਸੀ ਅਤੇ ਜਿਸ ਤੋਂ ਬਾਅਦ ਧਮਾਕਾ ਹੋਇਆ l
ਇਸ ਧਮਾਕੇ ਵਿੱਚ ਜ਼ਖ਼ਮੀ ਹੋਏ ਸ਼ਖਸ ਦੀ ਪਹਿਚਾਨਾ ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਢਾਣੀ ਨਿਹੰਗਾਂ ਵਾਲੀ ਫਿਰੋਜ਼ਪੁਰ ਵਜੋਂ ਹੋਈ ਹੈ lਜੋ ਕਿ ਜਲਾਲਾਬਾਦ ਦੇ ਪਿੰਡ ਧਰਮੂਵਾਲਾ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ l
ਮੌਕੇ ‘ਤੇ ਪਹੁੰਚੇ ਬਲਵਿੰਦਰ ਸਿੰਘ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ ਆਇਆ ਸੀ ਕਿ ਦੋ ਲੋਕ ਉਨ੍ਹਾਂ ਨੂੰ ਮਿਲਣ ਵਾਸਤੇ ਆ ਰਹੇ ਹਨ ਬਲਵਿੰਦਰ ਸਿੰਘ ਅਤੇ ਇੱਕ ਹੋਰ ਸ਼ਖ਼ਸ ਉਨ੍ਹਾਂ ਨੂੰ ਮਿਲਦਾ ਰਿਹਾ ਸੀ l
ਪੁਲੀਸ ਮੁਤਾਬਕ ਬਲਵਿੰਦਰ ਸਿੰਘ ਹਾਦਸੇ ਵਿੱਚ ਗੰਭੀਰ ਜ਼ਖ਼ਮੀ ਹੋ ਗਿਆ ਹੈ l ਜਿਸ ਨੂੰ ਕਿ ਫ਼ਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ ਅਤੇ ਦੂਸਰਾ ਸ਼ਖ਼ਸ ਫਰਾਰ ਹੋ ਗਿਆ ਹੈ l
ਜਿਸ ਦੀ ਸ਼ਨਾਖਤ ਕੀਤੀ ਜਾ ਰਹੀ ਹੈ l ਪੁਲੀਸ ਨੂੰ ਮੌਕੇ ਤੋਂ ਦੋ ਮੋਟਰਸਾਈਕਲ ਬਰਾਮਦ ਹੋਏ l ਇਕ ਜਿਲਦ ਵਿਚ ਧਮਾਕਾ ਹੋਇਆ ਸੀ ਅਤੇ ਦੂਸਰਾ ਬਿਨਾਂ ਨੰਬਰੀ ਮੋਟਰਸਾਈਕਲ ਮੌਕੇ ਤੋਂ ਮਿਲਿਆ l ਜਿਸ ਦੀ ਕਿ ਪੁਲਸ ਜਾਂਚ ਕਰ ਰਹੀ ਹੈ l
ਜਾਣਕਾਰੀ ਦਿੰਦੇ ਸਬ ਡਵੀਜ਼ਨ ਜਲਾਲਾਬਾਦ ਦੇ ਡੀਐਸਪੀ ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਮੌਕੇ ਤੇ ਫੋਰੈਂਸਿਕ ਟੀਮਾਂ ਬੁਲਾਈਆਂ ਗਈਆਂ ਹਨ ਜੋ ਜਾਂਚ ਕਰ ਰਹੀਆਂ ਹਨ l
ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਦੀ ਟੈਂਕੀ ਵਿਚ ਧਮਾਕਾ ਹੋਇਆ ਹੈ l ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ l