ਭਾਜਪਾ ਦੇ ਬਲਾਕ ਪ੍ਰਧਾਨ ‘ਤੇ ਦੋ ਦਰਜ਼ਨ ਦੇ ਕਰੀਬ ਵਿਅਕਤੀਆਂ ਵਲੋਂ ਕਾਤਲਾਨਾ ਹਮਲਾ

Must Read

ਅਕਾਲੀ ਦਲ ਨੇ 8 ਮਾਰਚ ਦੇ ਧਰਨੇ ਦੀ ਬਣਾਈ ਰਣਨੀਤੀ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),7 ਮਾਰਚ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਵਿੱਚ ਸ਼ਨੀਵਾਰ ਨੂੰ ਸ੍ਰੋਮਣੀ...

ਦੇਸ਼ ‘ਚ ਫਿਰ ਫੜ੍ਹੀ ਕੋਰੋਨਾ ਨੇ ਰਫ਼ਤਾਰ

ਨਿਊਜ਼ ਡੈਸਕ,7 ਮਾਰਚ (ਸਕਾਈ ਨਿਊਜ਼ ਬਿਊਰੋ) ਇਕ ਵਾਰ ਫਿਰ ਦੇਸ਼ ਵਿਚ ਕੋਰੋਨਾ ਦੇ ਨਵੇਂ ਮਾਮਲੇ ਵੱਧ ਰਹੇ ਹਨ. ਕੋਰੋਨਾ ਦੀ...

ਨਸ਼ਾ ਤਸਕਰੀ ਮਾਮਲੇ ‘ਚ ਪੁਲਿਸ ਨੇ 75 ਆਰੋਪੀ ਕੀਤੇ ਕਾਬੂ

ਤਰਨ ਤਾਰਨ,7 ਮਾਰਚ (ਸਕਾਈ ਨਿਊਜ਼ ਬਿਊਰੋ) ਤਰਨ ਤਾਰਨ ਦੀ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਚਲਾਈ ਪੰਜਾਂ ਦਿਨਾਂ ਮੁਹਿੰਮ ਦੌਰਾਨ 75...

ਹੁਸ਼ਿਆਰਪਰ( ਅਮਰੀਕ ਕੁਮਾਰ),18 ਫਰਵਰੀ

ਦੇਰ ਸ਼ਾਮ ਬਲਾਕ ਮਾਹਿਲਪੁਰ ਦੇ ਪਿੰਡ ਕੈਂਡੋਵਾਲ ਅਤੇ ਘੁਮਿਆਲਾ ਦੇ ਵਿਚਕਾਰ ਇੱਕ ਦਰਜ਼ਨ ਦੇ ਕਰੀਬ ਮੋਟਰ ਸਾਈਕਲਾਂ ‘ਤੇ ਸਵਾਰ ਦੋ ਦਰਜ਼ਨ ਤੋਂ ਵਧੇਰੇ ਵਿਅਕਤੀਆਂ ਨੇ ਭਾਜਪਾ ਦੇ ਬਲਾਕ ਪ੍ਰਧਾਨ ‘ਤੇ ਕਾਤਲਾਨਾ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ | ਉਸ ਨੂੰ ਤੁੰਰਤ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜੁਕ ਬਣੀ ਹੋਈ ਹੈ | ਇਸ ਹਮਲੇ ਵਿਚ ਭਾਜਪਾ ਪ੍ਰਧਾਨ ਦਾ ਚਾਰ ਸਾਲਾ ਪੁੱਤਰ ਵਾਲ ਵਾਲ ਬਚ ਗਿਆ | ਥਾਣਾ ਮਾਹਿਲਪੁਰ ਦੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਾਕਿਸਤਾਨ ਨਹੀਂ ਜਾਵੇਗਾ ਐਸ ਜੀ ਪੀ ਸੀ ਜਥਾ- ਬੀਬੀ ਜਗੀਰ ਕੌਰ

ਪ੍ਰਾਪਤ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਚ ਅਰਿਹਾਣਾ ਕਲਾਂ ਮੰਡਲ ਭਾਜਪਾ ਦੇ ਪ੍ਰਧਾਨ ਹਰਦੀਪ ਸਿੰਘ ਲੋਂਗੀਆਂ ਨੇ ਦੱਸਿਆ ਕਿ ਉਹ ਪਿੰਡ ਕੈਂਡੋਵਾਲ ਵਿਖ਼ੇ ਸਥਿਤ ਆਪਣੇ ਫ਼ਾਰਮ ਹਾਊਸ ਤੋਂ ਆਪਣੀ ਐਕਟਿਵਾ ‘ਤੇ ਸਵਾਰ ਹੋ ਕੇ ਆਪਣੇ ਚਾਰ ਸਾਲਾਂ ਬੱਚੇੇ ਨਾਲ ਪਿੰਡ ਘੁਮਿਆਲਾ ਨੂੰ ਆਪਣੀ ਰਿਹਾਇਸ਼ ‘ਤੇ ਜਾ ਰਿਹਾ ਸੀ | ਉਸ ਨੇ ਦੱਸਿਆ ਕਿ ਜਦੋਂ ਉਹ ਅਜੇ ਆਪਣੇ ਫਾਰਮ ਹਾਊਸ ਤੋਂ ਆਪਣੀ ਸਕੂਟਰੀ ‘ਤੇ ਬਾਹਰ ਹੀ ਨਿੱਕਲਿਆ ਸੀ ਤਾਂ ਚੋਈ ਵਿਚ ਸਾਰੇ ਪਾਸੇ ਰਸਤੇ ਬਲਾਕ ਕਰਕੇ ਪੰਜ ਪੰਜ ਛੇ ਛੇ ਦੀਆਂ ਟੋਲੀਆਂ ਵਿਚ ਖ਼ੜੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਨੌਜਵਾਨਾਂ ਨੇ ਉਸ ‘ਤੇ ਕਾਤਲਾਨਾ ਹਮਲਾ ਕਰ ਦਿੱਤਾ ਅਤੇ ਉਸ ਦੇ ਪੁੱਤਰ ਨੂੰ ਚੁੱਕ ਕੇ ਪਰੇ ਸੁੱਟ ਦਿੱਤਾ |

ਪਾਕਿਸਤਾਨ ਜਾਣ ਵਾਲੇ ਜੱਥੇ ‘ਤੇ ਭਾਰਤ ਸਰਕਾਰ ਵੱਲੋਂ ਲਾਈ ਰੋਕ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ

ਉਸ ਨੇ ਦੱਸਿਆ ਕਿ ਉਹ ਆਪਣੇ ਨੰਨ੍ਹੇ ਪੁੱਤਰ ਨੂੰ ਬਚਾਉਣ ਲਈ ਉਸ ਉੱਪਰ ਲੰਮਾ ਪੈ ਗਿਆ ਤਾਂ ਹਮਲਾਵਰਾਂ ਨੇ ਅੰਨ੍ਹੇਵਾਹ ਉਸ ‘ਤੇ ਤੇਜ਼ਧਾਰ ਹਥਿਆਰਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ ਅਤੇ ਉਸ ਨੂੰ ਗੰਭੀਰ ਜ਼ਖ਼ਮੀ ਕਰਕੇ ਪਿੰਡ ਚੰਦੇਲੀ ਵੱਲ ਨੂੰ ਫ਼ਰਾਰ ਹੋ ਗਏ | ਉਨ੍ਹਾਂ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਫ਼ਾਰਮਹਾਊਸ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਲਏ ਸਨ ਤਾਂ ਜੋ ਉਹ ਕਿਸੇ ਵੀ ਪਾਸੇ ਨੂੰ ਭੱਜ ਨਾ ਸਕੇ | ਉਸ ਨੇ ਦੋਸ਼ ਲਗਾਇਆ ਕਿ ਉਸ ਦੇ ਸੋਸ਼ਲ ਮੀਡੀਆ ਖਾਤੇ ‘ਤੇ ਕਈ ਦਿਨਾਂ ਤੋਂ ਉਸ ਨੂੰ ਧਮਕੀਆਂ ਮਿਲ ਰਹੀਆਂ ਸਨ

ਅੱਜ ਪੰਜਾਬ ਸਣੇ ਦੇਸ਼ ਭਰ ‘ਚ ਕਿਸਾਨ ਰੋਕਣਗੇ ਟਰੇਨਾਂ

ਜਿਸ ਸਬੰਧੀ ਉਸ ਨੇ ਪਾਰਟੀ ਹਾਈ ਕਮਾਂਡ ਨੂੰ ਸੂਚਿਤ ਕਰ ਦਿੱਤਾ ਸੀ | ਉਸ ਨੇ ਦੋਸ਼ ਲਗਾਇਆ ਕਿ ਇਹ ਹਮਲਾ ਕਾਂਗਰਸੀ ਗੁੰਡਿਆਂ ਨੇ ਕਿਸਾਨੀ ਦੀ ਆੜ੍ਹ ਹੇਠ ਉਸ ‘ਤੇ ਕੀਤਾ ਹੈ | ਉਸ ਨੇ ਕਿਹਾ ਕਿ ਉਹ ਖ਼ੁਦ ਕਿਸਾਨ ਹੈ ਅਤੇ ਹਮੇਸ਼ਾ ਹੀ ਕਿਸਾਨਾਂ ਦਾ ਸਮਰਥਨ ਕਰਦੇ ਆ ਰਹੇ ਹਨ | ਹਮਲੇ ਦੀ ਖ਼ਬਰ ਲੱਗਦੇ ਹੀ ਭਾਜਪਾ ਨੇਤਾ ਤਰੁਣ ਅਰੋੜਾ, ਰਿਸ਼ੂ ਬਾਲੀ ਅਤੇ ਭਾਜਪਾ ਸਮਰਥਕ ਹਸਪਤਾਲ ਪਹੁੰਚ ਗਏ | ਮੌਕੇ ਪਹੁੰਚੇ ਥਾਣਾ ਮੁਖ਼ੀ ਸਤਵਿੰਦਰ ਸਿੰਘ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਇਲਾਕੇ ਦੀ ਨਾਕਾਬੰਦੀ ਕਰਕੇ ਪਿੰਡਾਂ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਸਹਾਇਤਾਂ ਨਾਲ ਹਮਲਵਰਾਂ ਦੀ ਪਹਿਚਾਣ ਕੀਤੀ ਜਾ ਰਹੀ ਹੈ | ਦੋਸ਼ੀ ਕੋਈ ਵੀ ਹੋਇਆ ਬਖ਼ਸ਼ਿਆ ਨਹੀਂ ਜਾਵੇਗਾ

LEAVE A REPLY

Please enter your comment!
Please enter your name here

Latest News

ਅਕਾਲੀ ਦਲ ਨੇ 8 ਮਾਰਚ ਦੇ ਧਰਨੇ ਦੀ ਬਣਾਈ ਰਣਨੀਤੀ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),7 ਮਾਰਚ ਸ੍ਰੀ ਮੁਕਤਸਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਵਿੱਚ ਸ਼ਨੀਵਾਰ ਨੂੰ ਸ੍ਰੋਮਣੀ...

ਦੇਸ਼ ‘ਚ ਫਿਰ ਫੜ੍ਹੀ ਕੋਰੋਨਾ ਨੇ ਰਫ਼ਤਾਰ

ਨਿਊਜ਼ ਡੈਸਕ,7 ਮਾਰਚ (ਸਕਾਈ ਨਿਊਜ਼ ਬਿਊਰੋ) ਇਕ ਵਾਰ ਫਿਰ ਦੇਸ਼ ਵਿਚ ਕੋਰੋਨਾ ਦੇ ਨਵੇਂ ਮਾਮਲੇ ਵੱਧ ਰਹੇ ਹਨ. ਕੋਰੋਨਾ ਦੀ ਲਾਗ ਹੁਣ ਬਹੁਤ ਸਾਰੇ ਰਾਜਾਂ...

ਨਸ਼ਾ ਤਸਕਰੀ ਮਾਮਲੇ ‘ਚ ਪੁਲਿਸ ਨੇ 75 ਆਰੋਪੀ ਕੀਤੇ ਕਾਬੂ

ਤਰਨ ਤਾਰਨ,7 ਮਾਰਚ (ਸਕਾਈ ਨਿਊਜ਼ ਬਿਊਰੋ) ਤਰਨ ਤਾਰਨ ਦੀ ਪੁਲਿਸ ਨੇ ਨਸ਼ਾ ਤਸਕਰੀ ਖਿਲਾਫ ਚਲਾਈ ਪੰਜਾਂ ਦਿਨਾਂ ਮੁਹਿੰਮ ਦੌਰਾਨ 75 ਨਸਾਂ ਤਸਕਰਾਂ ਨੂੰ ਕਾਬੂ ਕਰਨ...

ਕਿਸਾਨ ਮਹਾਂ ਸੰਮੇਲਨ ਨੂੰ ਲੈ ਕੇ ਭਗਵੰਤ ਮਾਨ ਦੀ ਲੋਕਾਂ ਨੂੰ ਵੱਡੀ ਅਪੀਲ

ਸ਼੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ),7 ਮਾਰਚ ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਅਜ ਪਿੰਡ ਕੋਟਭਾਈ 'ਚ ਜਨਸਭਾ ਨੂੰ ਸੰਬੋਧਨ...

ਗੜਸ਼ੰਕਰ ‘ਚ ਵੰਡੇ ਗਏ ਸਮਾਰਟ ਰਾਸ਼ਨ ਕਾਰਡ

ਹੁਸ਼ਿਆਰਪੁਰ (ਅਮਰੀਕ ਕੁਮਾਰ),7 ਮਾਰਚ ਸਰਕਾਰ ਵਲੋਂ ਸੂਬੇ ਭਰ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਦੇਣ ਦੇ ਮੱਕਸਦ ਦੇ ਨਾਲ ਸਮਾਰਟ ਰਾਸ਼ਨ ਕਾਰਡ ਵੰਡਣ ਦੀ ਸ਼ੁਰੂਆਤ...

More Articles Like This