ਸੀਐਮ ਮਾਨ ਅਤੇ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਢੇਸੀ ਦੀ ਮੁਲਾਕਾਤ ਦਾ ਭਾਜਪਾ ਨੇਤਾ ਵੱਲੋਂ ਵਿਰੋਧ

Must Read

ਫਿਰ ਵਧੇ ਸੋਨੇ ਦੇ ਭਾਅ, ਜਾਣੋ ਅੱਜ ਦੇ ਨਵੇਂ ਰੇਟ

ਦਿੱਲੀ (ਸਕਾਈ ਨਿਊਜ਼ ਪੰਜਾਬ), 1 ਦਸੰਬਰ 2023 ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਗਲੋਬਲ ਬਾਜ਼ਾਰ 'ਚ...

ਦਸੰਬਰ ਦੇ ਪਹਿਲੇ ਦਿਨ ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਗੈਸ ਸਿਲੰਡਰ ਹੋਇਆ ਮਹਿੰਗਾ

ਦਿੱਲੀ (ਬਿਊਰੋ ਰਿਪੋਰਟ), 1 ਦਸੰਬਰ 2023 ਦੇਸ਼ ਦੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ 30 ਨਵੰਬਰ ਨੂੰ ਖਤਮ ਹੋ ਗਈਆਂ...

ਜੇਲ੍ਹ ਚੋਂ ਕੈਦੀਆਂ ਦੀ ਵਾਇਰਲ ਹੋਈ ਵੀਡਿਓ ਤੋਂ ਬਾਅਦ ਪੁਲਿਸ ਦਾ ਵੱਡਾ ਐਕਸ਼ਨ

ਫਰੀਦਕੋਟ ( ਬਿਊਰੋ), 1 ਦਸੰਬਰ 2023 ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਵਰਤੇ...

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 18 ਅਪਰੈਲ 2022

ਮੁੱਖ ਮੰਤਰੀ ਭਗਵੰਤ ਮਾਨ ਦੀ ਬ੍ਰਿਟਿਸ਼ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨਾਲ ਮੁਲਾਕਾਤ ਨੂੰ ਲੈ ਕੇ ਰਾਜਨੀਤਿਕ ਮਾਹੌਲ ਗਰਮਾ ਗਿਆ ਹੈ। ਭਾਜਪਾ ਨੇਤਾ ਸਾਬਕਾ ਫੌਜ ਮੁਖੀ ਜਨਰਲ ਜੇਜੇ ਸਿੰਘ ਨੇ ਇਸ ‘ਤੇ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਕਿਹਾ ਕਿ ਢੇਸੀ ਦਾ ਸਟੈਂਡ ਹਮੇਸ਼ਾ ਭਾਰਤ ਵਿਰੋਧੀ ਰਿਹਾ ਹੈ। ਉਹ ਵੱਖਵਾਦੀਆਂ ਦਾ ਸਮਰਥਕ ਰਿਹਾ ਹੈ। ਤਾਂ ਫਿਰ CM ਭਗਵੰਤ ਮਾਨ ਨੇ ਉਨ੍ਹਾਂ ਨਾਲ ਕਿਉਂ ਮੁਲਾਕਾਤ ਕੀਤੀ ਅਤੇ ਉਸ ਨਾਲ ਕੀ ਗੱਲਬਾਤ ਹੋਈ l

ਇਹ ਖ਼ਬਰ ਵੀ ਪੜ੍ਹੋ: ਵੱਡਾ ਹਾਦਸਾ: ਰੂਪਨਗਰ ‘ਚ ਅਵਾਰਾ ਪਸ਼ੂ ਕਾਰਨ ਪਲਟੀ ਟ੍ਰੇਨ

ਉਸ ਦੇ ਵੇਰਵੇ ਜਨਤਕ ਕੀਤੇ ਜਾਣੇ ਚਾਹੀਦੇ ਹਨ।ਹਾਲਾਂਕਿ, ਆਮ ਆਦਮੀ ਪਾਰਟੀ ਨੇ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਢੇਸੀ ਪੰਜਾਬੀ ਹੋਣ ਕਰਕੇ ਮੁੱਖ ਮੰਤਰੀ ਨੂੰ ਮਿਲਣ ਦਾ ਹੱਕ ਰੱਖਦੇ ਹਨ। ਇਸ ਵਿੱਚ ਕੁਝ ਵੀ ਗਲਤ ਨਹੀਂ ਹੈ। ਸਾਬਕਾ ਫੌਜ ਮੁਖੀ ਜੇ.ਜੇ.ਸਿੰਘ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਬਣੇ ਭਗਵੰਤ ਮਾਨ ਨੇ ਢੇਸੀ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਸਨਮਾਨ ਕੀਤਾ।

ਇਹ ਖ਼ਬਰ ਵੀ ਪੜ੍ਹੋ: ਅਪ੍ਰੈਲ ਦੀ ਧੁੱਪ ਤੋਂ ਹੋਣ ਲੱਗੀ ਟੈਨਿੰਗ? ਨਮਕ ਅਤੇ ਦੁੱਧ ਦਾ…

ਢੇਸੀ ਦਾ ਸਟੈਂਡ ਹਮੇਸ਼ਾ ਭਾਰਤ ਵਿਰੋਧੀ ਰਿਹਾ ਹੈ। ਇਹ ਸੱਚ ਹੈ ਕਿ ਪੰਜਾਬ ਸਰਕਾਰ ਨੂੰ ਪਰਵਾਸੀ ਭਾਰਤੀਆਂ ਲਈ ਕੰਮ ਕਰਨਾ ਚਾਹੀਦਾ ਹੈ। ਕੇਂਦਰ ਸਰਕਾਰ ਨੇ ਵੀ ਕਈ ਕਦਮ ਚੁੱਕੇ ਹਨ। ਪਰ ਕਸ਼ਮੀਰ ਦੇ ਮੁੱਦੇ ‘ਤੇ ਲੇਬਰ ਸੰਸਦ ਮੈਂਬਰ ਢੇਸੀ ਦੇ ਵਿਚਾਰਾਂ ਨੂੰ ਹਰ ਕੋਈ ਜਾਣਦਾ ਹੈ। ਉਨ੍ਹਾਂ ਕੇਂਦਰ ਸਰਕਾਰ ਦੇ ਫੈਸਲੇ ਦੀ ਆਲੋਚਨਾ ਕੀਤੀ ਸੀ।

LEAVE A REPLY

Please enter your comment!
Please enter your name here

Latest News

ਫਿਰ ਵਧੇ ਸੋਨੇ ਦੇ ਭਾਅ, ਜਾਣੋ ਅੱਜ ਦੇ ਨਵੇਂ ਰੇਟ

ਦਿੱਲੀ (ਸਕਾਈ ਨਿਊਜ਼ ਪੰਜਾਬ), 1 ਦਸੰਬਰ 2023 ਅੱਜ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਗਲੋਬਲ ਬਾਜ਼ਾਰ 'ਚ...

ਦਸੰਬਰ ਦੇ ਪਹਿਲੇ ਦਿਨ ਆਮ ਜਨਤਾ ਨੂੰ ਮਹਿੰਗਾਈ ਦਾ ਵੱਡਾ ਝਟਕਾ, ਗੈਸ ਸਿਲੰਡਰ ਹੋਇਆ ਮਹਿੰਗਾ

ਦਿੱਲੀ (ਬਿਊਰੋ ਰਿਪੋਰਟ), 1 ਦਸੰਬਰ 2023 ਦੇਸ਼ ਦੇ 5 ਸੂਬਿਆਂ 'ਚ ਵਿਧਾਨ ਸਭਾ ਚੋਣਾਂ 30 ਨਵੰਬਰ ਨੂੰ ਖਤਮ ਹੋ ਗਈਆਂ ਸਨ। ਇਸ ਤੋਂ ਬਾਅਦ ਅੱਜ...

ਜੇਲ੍ਹ ਚੋਂ ਕੈਦੀਆਂ ਦੀ ਵਾਇਰਲ ਹੋਈ ਵੀਡਿਓ ਤੋਂ ਬਾਅਦ ਪੁਲਿਸ ਦਾ ਵੱਡਾ ਐਕਸ਼ਨ

ਫਰੀਦਕੋਟ ( ਬਿਊਰੋ), 1 ਦਸੰਬਰ 2023 ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ ਵਿੱਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਪਾਸੋਂ ਮੋਬਾਈਲ ਫੋਨ ਵਰਤੇ ਜਾਣ ਦੀ ਗੱਲ ਆਮ ਹੀ...

11 ਸਾਲਾਂ ਬੱਚੇ ਨੇ 1 ਇੱਕ ਮਿੰਟ ‘ਚ ਸਭ ਤੋਂ ਵੱਧ ਅੰਗਰੇਜ਼ੀ ਦੇ ਸ਼ਬਦ ਪੜ੍ਹ ਜਿੱਤਿਆ ਖਿਤਾਬ

ਬਠਿੰਡਾ( ਅਮਨਦੀਪ ਸਿੰਘ), 1 ਦਸੰਬਰ 2023 ਬਠਿੰਡਾ ਸ਼ਹਿਰ ਦੇ ਰਹਿਣ ਵਾਲੇ 11 ਸਾਲਾਂ ਸਕੂਲੀ ਵਿਦਿਆਰਥੀ ਕਾਰਤਿਕ ਗਰਗ ਨੂੰ ਇੱਕ ਮਿੰਟ ਵਿੱਚ ਸਭ ਤੋ ਵੱਧ ਅੰਗਰੇਜ਼ੀ...

ਪੁਰਾਣੀ ਪੈਨਸ਼ਨ ਸਕੀਮ ਬਹਾਲੀ ਨੂੰ ਲੈ ਕੇ ਫਤਿਹਗੜ੍ਹ ਸਾਹਿਬ ਵਿੱਚ ਮੁਲਾਜ਼ਮਾਂ ਨੇ ਕੀਤਾ ਪੰਜਾਬ ਸਰਕਾਰ ਖਿਲਾਫ ਘੜਾ ਤੋੜ ਰੋਸ ਪ੍ਰਦਰਸ਼ਨ

ਸ਼੍ਰੀ ਫਤਿਹਗੜ੍ਹ ਸਾਹਿਬ ( ਜਗਦੇਵ ਸਿੰਘ), 1 ਦਸੰਬਰ 2023 ਪੰਜਾਬ ਸਟੇਟ ਮਨਿਸਟਰੀਅਲ ਸਰਵਿਸਸ ਯੂਨੀਅਨ ਫਤਿਹਗੜ੍ਹ ਸਾਹਿਬ ਵੱਲੋਂ ਅੱਜ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਫਤਿਹਗੜ੍ਹ ਸਾਹਿਬ ਤੋਂ ਅਸਲ...

More Articles Like This