ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਜਨਰਲ ਸੈਕਟਰੀ ਜੀਵਨ ਗੁਪਤਾ ਪਹੁੰਚੇ ਵਾਲਮੀਕੀ ਤੀਰਥ

Must Read

ਭਾਰਤ ‘ਚ ਕੋਵਿਡ ਦੇ 3.33 ਲੱਖ ਨਵੇਂ ਮਾਮਲੇ, 525 ਮੌਤਾਂ

ਚੰਡੀਗੜ੍ਹ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਭਾਰਤ ਦੇ ਰੋਜ਼ਾਨਾ ਕੋਵਿਡ ਵਿੱਚ ਅੱਜ ਬਹੁਤ ਮਾਮੂਲੀ ਸੁਧਾਰ ਹੋਇਆ ਹੈ ਕਿਉਂਕਿ ਦੇਸ਼...

ਪੰਜਾਬ DGP ਦਫ਼ਤਰ ਤੋਂ 2 ਤੋਂ 3 ਫਾਈਲਾਂ ਗਾਇਬ, ਐੱਸ. ਆਈ. ਟੀ. ਕਰ ਰਹੀ ਮਾਮਲੇ ਦੀ ਜਾਂਚ

ਚੰਡੀਗੜ੍ਹ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਹਾਲ ਹੀ 'ਚ ਪੰਜਾਬ ਪੁਲਸ ਵੱਲੋਂ ਸਾਬਕਾ ਡੀਜੀਪੀ ਦੇ ਪੀਏ ਕੁਲਵਿੰਦਰ ਸਿੰਘ ਨੂੰ...

ਹਰਮੀਤ ਸਿੰਘ ਕਾਲਕਾ ਚੁਣੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਦਿੱਲੀ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਚੋਣ...

ਨਿਊਜ਼ ਡੈਸਕ (ਸਕਾਈ ਨਿਊਜ਼ ਬਿਊਰੋ), 29 ਅਕਤੂਬਰ 2021

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਜਨਰਲ ਸੈਕਟਰੀ ਜੀਵਨ ਗੁਪਤਾ ਅੱਜ ਵਿਸ਼ੇਸ਼ ਤੌਰ ਤੇ ਸ੍ਰੀ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਣ ਲਈ ਪਹੁੰਚੇ।ਇਸ ਮੌਕੇ ਤੇ ਭਾਜਪਾ ਦੇ ਦੋਹਾਂ ਆਗੂਆਂ ਨੂੰ ਵਾਲਮੀਕੀ ਤੀਰਥ ਟਰੱਸਟ ਵੱਲੋਂ ਸਨਮਾਨਤ ਵੀ ਕੀਤਾ ਗਿਆ।ਇਸ ਮੌਕੇ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਵਾਰ ਉਨ੍ਹਾਂ ਦਾ ਦੌਰਾ ਰਾਜਨੀਤਿਕ ਨਾ ਹੋ ਕੇ ਪੂਰੀ ਤਰ੍ਹਾਂ ਨਾਲ ਅਧਿਆਤਮਕ ਹੈ ।

ਉਨ੍ਹਾਂ ਕਿਹਾ ਕਿ ਉਨ੍ਹਾਂ ਵਾਲਮੀਕ ਪ੍ਰਗਟ ਦਿਵਸ ਤੇ ਨਤਮਸਤਕ ਹੋਣ ਲਈ ਪਹੁੰਚਣਾ ਸੀ ਪਰ ਕਿਸੇ ਕਾਰਨ ਕਰਕੇ ਉਹ ਉਦੋਂ ਨਹੀਂ ਪਹੁੰਚ ਸਕੇ ਇਸ ਕਰਕੇ ਉਹ ਅੱਜ ਨਤਮਸਤਕ ਹੋਣ ਲਈ ਵਾਲਮੀਕੀ ਤੀਰਥ ਪਹੁੰਚੇ ਹਨ।ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਭਗਵਾਨ ਵਾਲਮੀਕੀ ਦੇ ਚਰਨਾਂ ਵਿਚ ਅਰਦਾਸ ਕੀਤੀ ਹੈ ਕਿ ਹਮੇਸ਼ਾ ਹੀ ਪੰਜਾਬ ਚੜ੍ਹਦੀ ਕਲਾ ਵਿੱਚ ਰਹੇ।ਇਸ ਮੌਕੇ ਤੇ ਬੋਲਦਿਆਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ ਨੇ ਕਿਹਾ ਕਿ ਵਾਲਮੀਕਿ ਤੀਰਥ ਦੇ ਦਰਸ਼ਨ ਕਰਕੇ ਉਨ੍ਹਾਂ ਨੂੰ ਬਹੁਤ ਸ਼ਾਂਤੀ ਪ੍ਰਾਪਤ ਹੋਈ ਹੈ।

ਉਨ੍ਹਾਂ ਕਿਹਾ ਕਿ ਉਨ੍ਹਾਂ ਭਗਵਾਨ ਵਾਲਮੀਕੀ ਦੇ ਚਰਨਾਂ ਵਿਚ ਅਰਦਾਸ ਕੀਤੀ ਹੈ ਕਿ ਪੰਜਾਬ ਪਹਿਲਾਂ ਦੀ ਤਰ੍ਹਾਂ ਹੱਸਦਾ ਖੇਡਦਾ ਅਤੇ ਨਸ਼ਾ ਮੁਕਤ ਸੂਬਾ ਬਣ ਜਾਵੇ। ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਦ ਵੀ ਉਨ੍ਹਾਂ ਦੀ ਪਾਰਟੀ ਕਿਸੇ ਪਿੰਡ ਦੌਰੇ ਲਈ ਜਾਂਦੀ ਹੈ ਤਾਂ ਉਨ੍ਹਾਂ ਦਾ ਵਿਰੋਧ ਕਿਸਾਨਾਂ ਵੱਲੋਂ ਨਹੀਂ ਸਗੋਂ ਦੂਸਰੀਆਂ ਰਾਜਨੀਤਕ ਪਾਰਟੀਆਂ ਦੇ ਗੁੰਡਿਆਂ ਵੱਲੋਂ ਕੀਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਇਹ ਦੂਜੀਆਂ ਪਾਰਟੀਆਂ ਦੇ ਗੁੰਡੇ ਉਨ੍ਹਾਂ ਨੂੰ ਆਪਣੀ ਗੱਲ ਕਹਿਣ ਤੋਂ ਰੋਕ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਆਉਣ ਤੇ ਪੰਜਾਬ ਇੱਕ ਵਾਰੀ ਫਿਰ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਅਤੇ ਨਸ਼ਾਮੁਕਤ ਸੂਬਾ ਬਣੇਗਾ।

LEAVE A REPLY

Please enter your comment!
Please enter your name here

Latest News

ਭਾਰਤ ‘ਚ ਕੋਵਿਡ ਦੇ 3.33 ਲੱਖ ਨਵੇਂ ਮਾਮਲੇ, 525 ਮੌਤਾਂ

ਚੰਡੀਗੜ੍ਹ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਭਾਰਤ ਦੇ ਰੋਜ਼ਾਨਾ ਕੋਵਿਡ ਵਿੱਚ ਅੱਜ ਬਹੁਤ ਮਾਮੂਲੀ ਸੁਧਾਰ ਹੋਇਆ ਹੈ ਕਿਉਂਕਿ ਦੇਸ਼...

ਪੰਜਾਬ DGP ਦਫ਼ਤਰ ਤੋਂ 2 ਤੋਂ 3 ਫਾਈਲਾਂ ਗਾਇਬ, ਐੱਸ. ਆਈ. ਟੀ. ਕਰ ਰਹੀ ਮਾਮਲੇ ਦੀ ਜਾਂਚ

ਚੰਡੀਗੜ੍ਹ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਹਾਲ ਹੀ 'ਚ ਪੰਜਾਬ ਪੁਲਸ ਵੱਲੋਂ ਸਾਬਕਾ ਡੀਜੀਪੀ ਦੇ ਪੀਏ ਕੁਲਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ।...

ਹਰਮੀਤ ਸਿੰਘ ਕਾਲਕਾ ਚੁਣੇ ਗਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ

ਦਿੱਲੀ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜਕਾਰਨੀ ਦੀ ਚੋਣ ਨੂੰ ਲੈ ਕੇ ਸ਼ਨੀਵਾਰ ਸਵੇਰ...

ਨਹੀਂ ਰਹੇ ਸਾਬਕਾ ਭਾਰਤੀ ਫੁੱਟਬਾਲਰ ਸੁਭਾਸ਼ ਭੌਮਕਿ, ਏਸ਼ੀਆਈ ਖੇਡਾਂ ‘ਚ ਦੇਸ਼ ਨੂੰ ਦਿੱਤਾ ‘ਕਾਂਸੀ’ ਤਮਗਾ

ਇਕਬਾਲਪੁਰ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਭਾਰਤ ਦੇ ਸਾਬਕਾ ਫੁੱਟਬਾਲਰ ਸੁਭਾਸ਼ ਭੌਮਿਕ ਦਾ ਲੰਬੀ ਬੀਮਾਰੀ ਤੋਂ ਬਾਅਦ 22 ਜਨਵਰੀ ਨੂੰ ਦੇਹਾਂਤ ਹੋ ਗਿਆ ।...

ਸਾਬਕਾ ਨਗਰ ਕੌਂਸਲ ਪ੍ਰਧਾਨ ਰਿਪੁਦਮਨ ਸਿੰਘ ਢਿੱਲੋਂ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ’ਚ ਹੋਏ ਸ਼ਾਮਲ

ਸੰਗਰੂਰ (ਸਕਾਈ ਨਿਊਜ ਬਿਊਰੋ) 22 ਜਨਵਰੀ 2022 ਚੁਨਾਵਾਂ ਦਾ ਮਹੌਲ ਦਿਨੋਂ ਦਿਨ ਹੋਰ ਵੀ ਤੇਜ ਹੁੰਦਾ ਦਿਖਾਈ ਦੇ ਰਿਹਾ ਹੈ ਤੇ ਇਸ ਦੇ ਨਾਲ ਹੀ...

More Articles Like This