ਗੁਰਦਾਸਪੁਰ (ਰਾਜੇਸ਼ ਅਲੂਣਾ), 20 ਅਪ੍ਰੈਲ 2022
ਮਾਮਲਾ ਜ਼ਿਲਾ ਗੁਰਦਾਸਪੁਰ ਦੇ ਪਿੰਡ ਖਹਿਰਾ ਕਲਾਂ ਤੋਂ ਸਾਮਣੇ ਆਇਆ ਜਿੱਥੇ 50 ਸਾਲਾਂ ਪ੍ਰਭ ਦਿਆਲ ਦੀ ਲਾਸ਼ ਆਪਣੇ ਹੀ ਘਰ ਦੇ ਬਾਹਰ ਛੱਪੜ ਵਿਚੋਂ ਮਿਲੀ ,, ਧੀ ਨੇ ਲਿਖਾਈ ਸੀ ਪੁਲਿਸ ਥਾਣੇ ਗੁੰਮਸ਼ੁਦਾ ਦੀ ਰਿਪੋਰਟ ਪੁਲਿਸ ਕਰ ਰਹੀ ਹੈ ਜਾਂਚ |
ਮ੍ਰਿਤਿਕ ਦੇ ਭਰਾ ਨੇ ਦੱਸਿਆ ਕਿ ਉਸਦਾ ਭਰਾ ਬੀਤੇ 2 ਦਿਨ ਪਹਿਲਾਂ ਮੰਡੀ ਵਿੱਚ ਕਣਕ ਸੁੱਟ ਕੇ ਰਾਤ ਕਰੀਬ 11 ਵਜੇ ਘਰ ਆਇਆ ਸੀ ਅਤੇ ਆਪਣੀ ਬੇਟੀ ਨੂੰ ਰੋਟੀ ਬਣਾਉਣ ਲਈ ਕਹਿ ਕੇ ਘਰ ਦੇ ਬਾਹਰ ਖੜੇ ਆਪਣੇ ਟਰੈਕਟਰ ਉੱਤੇ ਵੱਜ ਰਿਹਾ ਸਪੀਕਰ ਬੰਦ ਕਰਨ ਗਿਆ ਵਾਪਿਸ ਨਹੀਂ ਆਇਆ l
ਜਿਸ ਤੋਂ ਬਾਅਦ ਸਵੇਰੇ ਪ੍ਰਭ ਦਿਆਲ ਸਿੰਘ ਦੀ ਧੀ ਵਲੋਂ ਪਿੰਡ ਦੀ ਪੁਲਿਸ ਚੌਕੀ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ l ਜਿਸ ਤੋਂ ਬਾਅਦ ਪੁਲਿਸ ਨੇ ਭਾਲ ਕਰਦੇ ਹੋ ਘਰ ਦੇ ਹੀ ਬਾਹਰ ਛੱਪੜ ਵਿੱਚੋ ਮ੍ਰਿਤਕ ਪ੍ਰਭ ਦਿਆਲ ਸਿੰਘ ਦੀ ਲਾਸ਼ ਬਰਾਮਦ ਕੀਤੀ |
ਮ੍ਰਿਤਕ ਦੇ ਭਰਾ ਨੇ ਗੁਆਂਢ ਵਿੱਚ ਰਹਿੰਦੇ ਆਪਣੇ ਹੀ ਸ਼ਰੀਕੇ ਉਤੇ ਆਰੋਪ ਲਾਏ ਕਿ ਮੇਰੇ ਭਰਾ ਦਾ ਇਹਨਾਂ ਵੱਲੋਂ ਕਤਲ ਕੀਤਾ ਗਿਆ ਹੈ l ਕਿਉਕਿ ਅੱਜ ਤੋਂ 3-4 ਮਹੀਨੇ ਪਹਿਲਾਂ ਝਗੜਾ ਵੀ ਹੋਇਆ ਸੀ l ਜਿਸਦੀ ਅਸੀਂ ਸ਼ਿਕਾਇਤ ਵੀ ਦਰਜ ਕਰਵਾਈ ਸੀ ਸਰਕਾਰ ਕਾਂਗਰਸ ਦੀ ਸੀ ਅਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ | ਅਸੀਂ ਪੁਲਿਸ ਪ੍ਰਸ਼ਾਸਨ ਕੋਲੋ ਮੰਗ ਕਰਦੇ ਹਾਂ ਸਾਨੂੰ ਇਨਸਾਫ ਦਿੱਤਾ ਜਾਵੇ ਅਤੇ ਮੇਰੇ ਭਰਾ ਦੇ ਕਾਤਲਾਂ ਨੂੰ ਫੜਿਆ ਜਾਵੇ|
ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਨੇ ਦੱਸਿਆ ਮ੍ਰਿਤਿਕ ਦੀ ਬੇਟੀ ਨੇ ਪੁਲਿਸ ਥਾਣੇ ਗੁੰਮਸ਼ੁਦਾ ਦੀ ਰਿਪੋਰਟ ਦਰਜ ਕਰਵਾਈ ਸੀ ਜਿਸ ਤੋਂ ਬਾਅਦ ਸਾਡੇ ਵੱਲੋਂ ਭਾਲ ਸ਼ੁਰੂ ਕਰ ਦਿੱਤੀ ਅਤੇ ਮ੍ਰਿਤਿਕ ਪ੍ਰਭ ਦਿਆਲ ਸਿੰਘ ਦੀ ਲਾਸ਼ ਉਸਦੇ ਹੀ ਘਰ ਦੇ ਬਾਹਰ ਬਣੇ ਛੱਪੜ ਵਿੱਚੋ ਮਿਲੀ ਅਤੇ 174 ਦੀ ਕਾਰਵਾਈ ਕਰਦੇ ਹੋਏ ਅਸਲ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ |