ਪ੍ਰੇਮਿਕਾ ਨੇ ਪਰਿਵਾਰ ਨਾਲ ਮਿਲ ਪ੍ਰੇਮੀ ਨੂੰ ਦਿੱਤੀ ਦਰਦਨਾਕ ਮੌਤ

Must Read

ਮਨੀਸ਼ ਸਿਸੋਦੀਆ ਦਾ ਪਰਗਟ ਸਿੰਘ ਨੂੰ ਖੁੱਲ੍ਹਾ ਚੈਲੇਜ, 250 ਸਕੂਲਾਂ ਦੀ ਲਿਸਟ ਕਰਨ ਜਾਰੀ

ਦਿੱਲੀ (ਸਕਾਈ ਨਿਊਜ਼ ਬਿਊਰੋ), 28 ਨਵੰਬਰ 2021 ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ...

ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ 2 ਨੌਜਵਾਨ ਗ੍ਰਿਫ਼ਤਾਰ

ਜਲੰਧਰ (ਮਨਜੋਤ ਸਿੰਘ), 28 ਨਵੰਬਰ 2021 ਜਲੰਧਰ ਦੇ ਮਕਸੂਦਾਂ ਥਾਣੇ ਦੀ ਪੁਲਸ ਨੇ ਦੋ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ...

ਗੜਸ਼ੰਕਰ ‘ਚ ਵਾਪਰੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਗਈ ਜਾਨ

ਗੜਸ਼ੰਕਰ (ਦੀਪਕ ਅਗਨੀਹੋਤਰੀ),28 ਨਵੰਬਰ 2021 ਦਿਨੋ ਦਿਨ ਵੱਧ ਰਹੇ ਸੜਕ ਹਾਦਸੇ ਲੋਕਾਂ ਦੀ ਕੀਮਤੀ ਜਾਨਾਂ ਨਿਗਲ ਰਹੇ ਹਨ, ਅਜਿਹਾ ਹੀ...

ਸੁਨਾਮ  (ਰਸ਼ਪਿੰਦਰ ਸਿੰਘ), 5 ਸਤੰਬਰ 2021

ਸਥਾਨਕ ਸ਼ਹਿਰ ਸੁਨਾਮ ’ਚ ਇਕ ਨੌਜਵਾਨ ਨੂੰ ਉਸ ਦੇ ਇੱਕ ਕੁੜੀ ਦੇ ਨਾਲ ਪ੍ਰੇਮ ਸਬੰਧਾਂ ਦੇ ਚਲਦੇ ਕੁੜੀ ਵੱਲੋਂ ਘਰੇ ਬੁਲਾ ਕੇ ਪਰਿਵਾਰ ਨਾਲ ਮਿਲ ਕੇ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਕੁੜੀ ਦੇ ਪਰਿਵਾਰ ਵਲੋਂ ਜ਼ਹਿਰੀਲੀ ਚੀਜ਼ ਖੁਆ ਕੇ ਮਾਰ ਦੇਣ ਦੇ ਚੱਲਦੇ ਪੁਲਸ ਵੱਲੋਂ ਪੰਜ ਵਿਅਕਤੀਆਂ ਤੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਸ ਵੱਲੋਂ ਕੁੜੀ ਸਣੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ।

ਇਸ ਸਬੰਧੀ ਵਿਜੇ ਕੁਮਾਰ ਨੇ  ਪੁਲਸ ਨੂੰ ਦਿੱਤੇ ਬਿਆਨਾਂ ਦੇ ਮੁਤਾਬਕ ਉਸ ਨੂੰ ਫੋਨ ਆਇਆ ਕਿ ਉਸਦੇ ਛੋਟੇ ਭਰਾ ਅਜੈ ਕੁਮਾਰ ਦੀ ਹਾਲਤ ਖ਼ਰਾਬ ਹੈ ਅਤੇ ਉਸ ਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ ਹੈ l ਜਿੱਥੋਂ ਉਸ ਨੂੰ ਡਾਕਟਰਾਂ ਨੇ ਪਟਿਆਲਾ ਰੈਫਰ ਕਰ ਦਿੱਤਾ ਹੈ ਅਤੇ ਉਹ ਵੀ ਪਟਿਆਲਾ ਆਪਣੇ ਭਰਾ ਕੋਲ ਪੁੱਜ ਗਏ ,ਉਸ ਦਾ ਛੋਟੇ ਭਰਾ ਨੇ ਦੱਸਿਆ ਕਿ ਅਜੇ ਕੁਮਾਰ ਦੀ ਇੱਕ ਕੁੜੀ ਦੇ ਨਾਲ ਦੋਸਤੀ ਸੀ ਅਤੇ ਅਜੇ ਕੁਮਾਰ ਉਸ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਕੁੜੀ ਦੇ ਘਰਵਾਲਿਆਂ ਨੇ ਕੋਈ ਹੋਰ ਮੁੰਡਾ ਵਿਆਹ ਵਾਸਤੇ ਦੇਖ ਲਿਆ ਸੀ।

ਅਜੇ ਕੁਮਾਰ ਨੇ ਪਟਿਆਲੇ ਹਸਪਤਾਲ ’ਚ ਉਸ ਨੂੰ ਦੱਸਿਆ ਕਿ ਕੁੜੀ ਨੇ ਫੋਨ ਕਰਕੇ ਅਜੇ ਕੁਮਾਰ ਨੂੰ ਘਰੇ ਬੁਲਾਇਆ l  ਜਿੱਥੇ ਉਸਨੇ ਤੇ ਉਸ ਦੇ ਪਰਿਵਾਰ ਦੇ ਵਿਅਕਤੀਆਂ ਨੇ ਮਿਲ ਕੇ ਉਸ ਦੀ ਬਾਂਹ ਲੱਤਾਂ ਨਾਲ ਫੜ੍ਹ ਕੇ ਉਸ ਨੂੰ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਅਤੇ ਬਾਹਰ ਕੱਢ ਦਿੱਤਾ l ਉਹ ਭੱਜ ਕੇ ਆਪਣੇ ਇੱਕ ਰਿਸ਼ਤੇਦਾਰ ਦੇ ਘਰ ਦੇ ਬਾਹਰ ਜਾ ਕੇ ਡਿੱਗ ਗਿਆ।

ਅਜੇ ਕੁਮਾਰ ਨੇ ਆਪਣੇ ਭਰਾ ਨੂੰ ਕੁਝ ਵੋਆਇਸ ਰਿਕਾਰਡਿੰਗ ਵੀ ਭੇਜੀਆਂ ਅਤੇ ਉੱਥੇ ਜ਼ੇਰੇ ਇਲਾਜ ਦਮ ਤੋੜ ਦਿੱਤਾ।ਇਸ ਮੌਕੇ ਵਾਰਡ ਦੇ ਨਗਰ ਕੌਂਸਲਰ ਰਾਜੂ ਨਾਗਰ ਨੇ ਕਿਹਾ ਕਿ ਇਹ ਦੋਵੇਂ ਪਰਿਵਾਰਾਂ ਦਾ ਕਾਫੀ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਅਤੇ ਪੁਲਸ ਵਿਖੇ ਵੀ ਮਾਮਲਾ ਗਿਆ ਸੀ। ਇਸ ਮੌਕੇ ਅਨਾਜ ਮੰਡੀ ਚੌਂਕੀ ਇੰਚਾਰਜ ਕਸ਼ਮੀਰ ਸਿੰਘ ਨੇ ਕਿਹਾ ਕਿ ਕੁੜੀ ਸਣੇ 5 ਵਿਅਕਤੀਆਂ ਤੇ ਮਾਮਲਾ ਦਰਜ ਕਰ ਤਿੰਨ ਨੂੰ ਗ੍ਰਿਫ਼ਤਾਰ ਕਰ ਦਿੱਤਾ ਗਿਆ ਹੈ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here

Latest News

ਮਨੀਸ਼ ਸਿਸੋਦੀਆ ਦਾ ਪਰਗਟ ਸਿੰਘ ਨੂੰ ਖੁੱਲ੍ਹਾ ਚੈਲੇਜ, 250 ਸਕੂਲਾਂ ਦੀ ਲਿਸਟ ਕਰਨ ਜਾਰੀ

ਦਿੱਲੀ (ਸਕਾਈ ਨਿਊਜ਼ ਬਿਊਰੋ), 28 ਨਵੰਬਰ 2021 ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪੰਜਾਬ ਦੇ ਸਿੱਖਿਆ ਮੰਤਰੀ ਪਰਗਟ ਸਿੰਘ...

ਬਜ਼ੁਰਗ ਔਰਤ ਤੋਂ ਵਾਲੀਆਂ ਖੋਹਣ ਵਾਲੇ 2 ਨੌਜਵਾਨ ਗ੍ਰਿਫ਼ਤਾਰ

ਜਲੰਧਰ (ਮਨਜੋਤ ਸਿੰਘ), 28 ਨਵੰਬਰ 2021 ਜਲੰਧਰ ਦੇ ਮਕਸੂਦਾਂ ਥਾਣੇ ਦੀ ਪੁਲਸ ਨੇ ਦੋ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਕੋਲੋਂ ਇੱਕ ਬਾਈਕ ਅਤੇ ਇੱਕ...

ਗੜਸ਼ੰਕਰ ‘ਚ ਵਾਪਰੇ ਸੜਕ ਹਾਦਸੇ ਦੌਰਾਨ ਨੌਜਵਾਨ ਦੀ ਗਈ ਜਾਨ

ਗੜਸ਼ੰਕਰ (ਦੀਪਕ ਅਗਨੀਹੋਤਰੀ),28 ਨਵੰਬਰ 2021 ਦਿਨੋ ਦਿਨ ਵੱਧ ਰਹੇ ਸੜਕ ਹਾਦਸੇ ਲੋਕਾਂ ਦੀ ਕੀਮਤੀ ਜਾਨਾਂ ਨਿਗਲ ਰਹੇ ਹਨ, ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ...

ਔਲਾਦ ਨਾ ਹੋਣ ‘ਤੇ ਪਤੀ-ਪਤਨੀ ਨੇ ਛੋਟੇ ਬੱਚੇ ਨੂੰ ਕੀਤਾ ਅਗਵਾ

ਲੁਧਿਆਣਾ( ਅਰੁਣ ਲੁਧਿਆਣਵੀ), 28 ਨਵੰਬਰ 2021 ਲੁਧਿਆਣਾ ਪੁਲਸ ਨੂੰ ਉਸ ਸਮੇਂ ਵੱਡੀ ਸਫਲਤਾ ਹਾਸਲ ਹੋਈ ਜਦੋਂ ਕੁਝ ਦਿਨ ਪਹਿਲਾਂ ਅਗਵਾ ਹੋਏ ਬੱਚੇ ਨੂੰ ਸਹੀ ਸਲਾਮਤ...

पैसों के लालच में बड़ी-बड़ी कंपनियों को बदनाम करने की साजिश नाकाम

26/11/2021 ऑनलाइन ठगी तो आप लोगों ने ज़रूर सुनी होगी लेकिन आज हम आपको बताने जा रहे है ऑनलाइन अखबारों की शरारत। राजस्थान से एक...

More Articles Like This