ਫਿਰੋਜ਼ਪੁਰ (ਸੁਖਚੈਨ ਸਿੰਘ), 16 ਜੂਨ 2022
ਫਿਰੋਜ਼ਪੁਰ ਸ਼ਹਿਰ ਦੀ ਸੰਘਣੀ ਅਬਾਦੀ ਵਾਲੇ ਇਲਾਕੇ ਅੰਦਰ ਛੱਤੀ ਗਲੀ ਚ ਰਹਿੰਦੀ ਬਜ਼ੁਰਗ ਮਹਿਲਾ ਦੀ ਕਮਰੇ ਅੰਦਰ ਪਏ ਬੈੱਡ ਵਿਚੋਂ ਗਲੀ ਸੜੀ ਲਾਸ਼ ਮਿਲੀ ਹੈ, ਜਿਸ ਨੂੰ ਕਬਜੇ ਵਿਚ ਲੈਂਦਿਆਂ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ: ਉਧਾਰ ਪੈਸੇ ਨਾ ਦੇਣ ‘ਤੇ ਦੋਸਤ ਨੇ ਹੀ ਕੀਤਾ ਦੋਸਤ ਦਾ…
ਕਰੀਬ 70 ਸਾਲ ਦੀ ਵੀਨਾ ਨਾਂਅ ਦੀ ਬਜ਼ੁਰਗ ਮਹਿਲਾ ਘਰ ਚ ਇਕੱਲੀ ਰਹਿੰਦੀ ਸੀ।ਮਹਿਲਾ ਦੇ ਜਵਾਈ ਨੇ ਦੱਸਿਆ ਕਿ ਉਸਦੀ ਸੱਸ ਵੀਨਾ ਘਰ ਚ ਇਕੱਲੀ ਰਹਿੰਦੀ ਸੀ।
ਇਹ ਖ਼ਬਰ ਵੀ ਪੜ੍ਹੋ:ਮੰਡਰਾ ਰਿਹਾ ਕੋਰੋਨਾ ਦੀ ਚੌਥੀ ਲਹਿਰ ਦਾ ਖ਼ਤਰਾ! 24 ਘੰਟਿਆਂ ‘ਚ…
ਮਕਾਨ ਵਿਚ 2 ਹੋਰ ਕਿਰਾਏਦਾਰ ਰਹਿੰਦੇ ਸੀ ਜੋ ਮਕਾਨ ਨੂੰ ਜਿੰਦਰਾ ਲਗਾ ਕੇ ਭੱਜ ਗਏ ਹਨ।ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੇ ਸੋਮਵਾਰ ਤੋਂ ਮਕਾਨ ਨੂੰ ਤਾਲਾ ਲੱਗਿਆ ਹੋਇਆ ਸੀ।
ਘਰ ਅੰਦਰੋਂ ਬਦਬੂ ਆਉਣ ਤੇ ਨੇੜਲੇ ਰਹਿੰਦੇ ਲੋਕਾਂ ਵੱਲੋਂ ਪੁਲਿਸ ਨੂੰ ਇਤਲਾਹ ਕੀਤੀ ਗਈ। ਜਿਸ ਤੇ ਕਾਰਵਾਈ ਕਰਦਿਆਂ ਫੋਰੋਸਿਕ ਟੀਮ ਨੂੰ ਬੁਲਾ ਕੇ ਲਾਸ਼ ਨੂੰ ਬੈੱਡ ਦੇ ਅੰਦਰੋਂ ਕਢਿਆ ਗਿਆ।ਉਹਨਾਂ ਦੱਸਿਆ ਕਿ ਲਾਸ਼ ਕਬਜੇ ਚ ਲੈਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।