ਗੁਰਦਾਸਪੁਰ( ਅਕਸ਼ ਰਾਜ ਮਾਹਲਾ), 21 ਜੂਨ 2022
ਪਨਬਸ ਅਤੇ ਪੀਅਰਟੀਸੀ ਕੰਟ੍ਰੈਕਟ ਵਰਕਰ ਯੂਨੀਅਨ ਵਲੋਂ ਆਪਣੀਆਂ ਲਟਕ ਰਹੀਆਂ ਪੰਜਾਬ ਸਰਕਾਰ ਪਾਸੋ ਮੰਗਾ ਨੂੰ ਲੈਕੇ ਅੱਜ ਪੰਜਾਬ ਸਰਕਾਰ ਪ੍ਰਦਰਸ਼ਨ ਕਰਦੇ ਹੋਏ ਪੂਰੇ ਪੰਜਾਬ ਭਰ ਚ 2 ਘੰਟੇ ਬੱਸ ਸਟੈਂਡ ਚ ਚੱਕਾ ਜਾਮ ਕਰ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਬਟਾਲਾ ਬਸ ਸਟੈਂਡ ਤੇ ਧਰਨਾ ਦੇ ਰਹੇ ਇਹਨਾਂ ਮੁਲਾਜਿਮ ਦਾ ਕਹਿਣਾ ਹੈ ਕਿ ਉਹਨਾਂ ਵਲੋਂ ਲੰਬੇ ਸਮੇ ਤੋਂ ਸੰਗਰਸ਼ ਕੀਤਾ ਜਾ ਰਿਹਾ ਹੈ l
ਇਹ ਖਬਰ ਵੀ ਪੜ੍ਹੋ: ਅਟਾਰੀ-ਵਾਹਗਾ ਬਾਰਡਰ ‘ਤੇ ਮਨਾਇਆ ਗਿਆ ਕੌਮਾਂਤਰੀ ਯੋਗਾ ਦਿਵਸ
ਜਦਕਿ ਉਹਨਾਂ ਦੀਆ ਮੰਗਾ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਅਤੇ ਹੋਰ ਤੇ ਹੋਰ ਹੁਣ ਉਹਨਾਂ ਦੀਆ ਤਨਖਾਵਾ ਵੀ ਨਹੀਂ ਜਾਰੀ ਕੀਤੀਆਂ ਜਾ ਰਹੀਆਂ l ਜਿਸ ਦੇ ਚਲਦੇ ਉਹਨ ਦਾ ਘਰ ਖਰਚ ਚਲਾਉਣਾ ਮੁਸ਼ਕਿਲ ਹੋ ਰਿਹਾ ਹੈ l ਅਤੇ ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਅੱਜ 2 ਘੰਟੇ ਦਾ ਚੱਕਾ ਜਾਮ ਸੀ ਲੇਕਿਨ ਜੇਕਰ ਉਹਨਾਂ ਦੀਆ ਮੰਗਾ ਜਲਦ ਨਾ ਪੁਰੀਆ ਹੋਇਆ ਤਾ ਉਹ ਆਪਣਾ ਸੰਗਰਸ਼ ਹੋਰ ਤੇਜ਼ ਕਰਨਗੇ l