ਅੰਮ੍ਰਿਤਸਰ (ਮਨਜਿੰਦਰ ਸਿੰਘ), 29 ਮਾਰਚ 2022
ਸਰਹੱਦੀ ਤਹਿਸੀਲ ਅਜਨਾਲਾ ਦੇ ਪਿੰਡ ਗਰੰਥਗੜ ਅੰਦਰ ਆਸਟ੍ਰੇਲੀਆ ਤੋਂ ਵਿਸ਼ੇਸ਼ ਤੌਰ ਤੇ ਆਪਣੇ ਪਿੰਡ ਪੁੱਜੇ ਐੱਨ ਆਰ ਆਈ ਸਨਮ ਕਾਹਲੋਂ ਵੱਲੋਂ ਆਪਣੇ ਇਲਾਕੇ ਦੇ ਲੋਕਾਂ ਲਈ ਵਿਸ਼ੇਸ਼ ਉਪਰਾਲਾ ਕਰਦੇ ਹੋਏ ਸਰਹੱਦੀ ਤਹਿਸੀਲ ਦੇ ਲੋਕਾਂ ਲਈ ਵਰਲਡ ਕੈਂਸਰ ਕੇਅਰ ਸੰਸਥਾ ਦੇ ਨਾਲ ਮਿਲ ਕੇ 31 ਮਾਰਚ ਪਿੰਡ ਗ੍ਰੰਥਗੜ੍ਹ ਵਿਖੇ 10 ਵਜੇ ਮੁਫਤ ਕੈਂਸਰ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ l
ਜਿਸ ਵਿਚ ਮਾਹਿਰ ਡਾਕਟਰਾਂ ਦੀਆਂ ਟੀਮਾਂ ਪਹੁੰਚ ਕੇ ਲੋਕਾਂ ਦਾ ਮੁਫ਼ਤ ਚੈੱਕਅਪ ਕਰਨਗੀਆਂ l ਉੱਥੇ ਹੀ ਲੋਕਾਂ ਨੂੰ ਮੁਫ਼ਤ ਦਵਾਈਆਂ ਅਤੇ ਮੁਫ਼ਤ ਇਲਾਜ ਕੀਤਾ ਜਾਵੇਗਾ l
ਇਸ ਸਬੰਧੀ ਅਜਨਾਲਾ ਵਿਖੇ ਪ੍ਰੈੱਸ ਕਾਨਫਰੰਸ ਕਰਦੇ ਹੋਏ ਵਿਸ਼ੇਸ਼ ਤੌਰ ਤੇ ਆਸਟਰੇਲੀਆ ਤੋਂ ਪੁੱਜੇ ਐਨ ਆਰ ਆਈ ਸਨਮ ਕਾਹਲੋਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਇਲਾਕੇ ਦੇ ਲੋਕਾਂ ਦੀ ਮਦਦ ਲਈ ਹੱਥ ਅੱਗੇ ਵਧਾਉਂਦੇ ਹੋਏ ਇਲਾਕੇ ਅੰਦਰ ਵਧ ਰਹੀਆਂ ਕੈਂਸਰ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਵਰਲਡ ਕੈਂਸਰ ਕੇਅਰ ਸੰਸਥਾ ਨਾਲ ਮਿਲ ਕੇ ਇਲਾਕੇ ਅੰਦਰ ਕੈਂਸਰ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ l
ਜਿਸ ਵਿੱਚ ਇਲਾਕੇ ਦੇ ਲੋਕਾਂ ਦਾ ਵਧੀਆ ਇਲਾਜ ਕਰਵਾਇਆ ਜਾਵੇਗਾl ਉਨ੍ਹਾਂ ਦੱਸਿਆ ਕਿ ਇਸ ਦੌਰਾਨ ਫਰੀ ਟੈਸਟ ਕੀਤੇ ਜਾਣਗੇ ਅਤੇ ਫ੍ਰੀ ਦਵਾਈਆਂ ਵੀ ਦਿੱਤੀਆਂ ਜਾਣਗੀਆਂ l ਉੱਥੇ ਹੀ ਐਨਕਾਂ ਅਤੇ ਵੀਲਚੇਅਰ ਵੀ ਵੰਡੀਆਂ ਜਾਣਗੀਆਂ l