ਪਟਿਆਲਾ( ਰੂਪਪ੍ਰੀਤ ਕੌਰ ਹਾਂਡਾ), 4 ਮਾਰਚ 2022
ਪਿੰਡ ਕੌਲੀ ਵਿਖੇ ਲਗਾਏ ਗਏ ਇਸ ਕੈਂਪ ਦੌਰਾਨ ਔਰਤਾਂ ਅਤੇ ਮਰਦਾਂ ਦੇ ਕੈਂਸਰ ਦੀ ਸਰੀਰਕ ਜਾਂਚ ਕੀਤੀ ਗਈ ਉੱਥੇ ਹੀ ਔਰਤਾਂ ਦੇ ਛਾਤੀ ਦੇ ਕੈਂਸਰ ਦੀ ਜਾਂਚ ਲਈ ਮੈਮੋਗ੍ਰਾਫੀ ਟੈਸਟ ਵੀ ਕੀਤੇ ਗਏ l ਇਸ ਮੌਕੇ ਮਰਦਾਂ ਦੇ ਗਦੂਦਾਂ ਦੇ ਕੈਂਸਰ ਲਈ ਪੀ ਐੱਸ ਏ ਟੈਸਟ ਅਤੇ ਔਰਤਾਂ ਤੇ ਮਰਦਾਂ ਦੀ ਬਲੱਡ ਕੈਂਸਰ ਦੀ ਜਾਂਚ ਵੀ ਕੀਤੀ ਗਈ l
ਇਸ ਵਿਸ਼ਾਲ ਕੈਂਪ ਦੌਰਾਨ ਮਾਹਿਰ ਡਾਕਟਰਾਂ ਦੀ ਟੀਮ ਨੇ ਕੈਂਪ ਵਿੱਚ ਆਏ ਹੋਏ ਲੋਕਾਂ ਦੇ ਵੱਖ ਵੱਖ ਬੀਮਾਰੀਆਂ ਨਾਲ ਸਬੰਧਤ ਟੈਸਟ ਕੀਤੇ ਉਥੇ ਉਨ੍ਹਾਂ ਨੂੰ ਮੁਫਤ ਦਵਾਈਆਂ ਵੀ ਦਿੱਤੀਆਂ ਗਈਆਂ l
ਇਸ ਮੌਕੇ ਕੈਂਪ ਦਾ ਆਯੋਜਨ ਕਰ ਰਹੇ ਐਨ ਆਰ ਆਈ ਪਵਨਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਦੀ ਮੌਤ ਵੀ ਕੈਂਸਰ ਕਾਰਨ ਹੋਈ ਸੀ ਅਤੇ ਆਪਣੇ ਪਿਤਾ ਦੀ ਕੈਂਸਰ ਕਰਕੇ ਹੋਈ ਮੌਤ ਤੋਂ ਬਾਅਦ ਉਨ੍ਹਾਂ ਨੇ ਪ੍ਰਣ ਲਿਆ ਕਿ ਉਹ ਪੰਜਾਬ ਦੇ ਹਰੇਕ ਪਿੰਡ ਵਿੱਚ ਕੈਂਸਰ ਦੇ ਕੈਂਪ ਲਗਾਏਗਾ ਤਾਂ ਜੋ ਇਸ ਨਾਲ ਬਾਕੀ ਲੋਕਾਂ ਦੀ ਜਾਨ ਬਚਾਈ ਜਾ ਸਕੇ l
ਉਨ੍ਹਾਂ ਕਿਹਾ ਕਿ ਕੈਂਸਰ ਇੱਕ ਬਹੁਤ ਭਿਆਨਕ ਬਿਮਾਰੀ ਹੈ ਅਤੇ ਲੋਕ ਕੈਂਸਰ ਦੇ ਕਦੇ ਵੀ ਟੈਸਟ ਨਹੀਂ ਕਰਾਉਂਦੇ ਜਿਸ ਕਰਕੇ ਇਸ ਬਿਮਾਰੀ ਦਾ ਪਤਾ ਨਹੀਂ ਲੱਗਦਾ ਇਸ ਕਰਕੇ ਉਨ੍ਹਾਂ ਵੱਲੋਂ ਪਿੰਡ ਕੋਹਲੀ ਦੇ ਸਰਕਾਰੀ ਸਕੂਲ ਵਿਖੇ ਵਰਲਡ ਕੈਂਸਰ ਕੇਅਰ ਦੇ ਸਹਿਯੋਗ ਨਾਲ ਇਹ ਕੈਂਪ ਲਗਾਇਆ ਗਿਆ ਜਿਸ ਵਿਚ ਇੱਥੇ ਪਿੰਡ ਦੇ ਲੋਕਾਂ ਨੇ ਇਸ ਕੈਂਪ ਦਾ ਲਗਾਇਆ ਲਿਆl
ਉੱਥੇ ਹੀ ਬਾਕੀ ਪਿੰਡਾਂ ਤੋਂ ਵੀ ਕਾਫੀ ਲੋਕ ਇਸ ਕੈਂਪ ਵਿਚ ਪਹੁੰਚੇ ਨੇ l ਆਸਾਨ ਚੁਣੌਤੀ ਪ੍ਰਬੰਧਕਾਂ ਨੇ ਕਿਹਾ ਕਿ ਕੈਂਸਰ ਇਕ ਬਹੁਤ ਖ਼ਤਰਨਾਕ ਬੀਮਾਰੀ ਹੈ ਅਤੇ ਜੇਕਰ ਉਸ ਦਾ ਪਤਾ ਲੱਗ ਜਾਵੇਗਾ ਇਸ ਦਾ ਬਿਹਤਰ ਤਰੀਕੇ ਨਾਲ ਇਲਾਜ ਹੋ ਸਕਦਾ ਹੈ l
ਉੱਥੇ ਹੀ ਉਨ੍ਹਾਂ ਕਿਹਾ ਕਿ ਕੈਂਸਰ ਦੀ ਬੀਮਾਰੀ ਪ੍ਰਤੀ ਪੰਜਾਬ ਸਰਕਾਰ ਵੱਲੋਂ ਵੀ ਲੋਕਾਂ ਨੂੰ ਜਾਗਰੂਕ ਕਰਕੇ ਇਸ ਤਰ੍ਹਾਂ ਦੇ ਵੱਡੇ ਕੈਂਪ ਉਲੀਕਣੇ ਚਾਹੀਦੇ ਨੇ ਤਾਂ ਜੋ ਇਸ ਬਿਮਾਰੀ ਦਾ ਪਤਾ ਲੱਗ ਸਕੇ ਅਤੇ ਜਲਦੀ ਇਸ ਬਿਮਾਰੀ ਦਾ ਇਲਾਜ ਹੋ ਸਕੇ l ਇਸ ਮੌਕੇ ਕੈਂਪ ਵਿੱਚ ਆਏ ਹੋਏ ਇਲਾਕੇ ਦੇ ਲੋਕਾਂ ਨੇ ਇਹ ਕੈਂਪ ਲਗਵਾਉਣ ਸਬੰਧੀ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ l
ਉੱਥੇ ਹੀ ਉਨ੍ਹਾਂ ਕਿਹਾ ਕਿ ਜੋ ਲੋਕ ਮਹਿੰਗੇ ਹਸਪਤਾਲਾਂ ਵਿੱਚ ਮਹਿੰਗੇ ਟੈਸਟ ਨਹੀਂ ਕਰਵਾ ਸਕਦੇ l ਉਨ੍ਹਾਂ ਲਈ ਇਸ ਤਰ੍ਹਾਂ ਦੇ ਕੈਂਪ ਬਹੁਤ ਲਾਭਦਾਇਕ ਸਾਬਤ ਹੁੰਦੇ ਨੇ ਉਥੇ ਹੀ ਇਸ ਕੈਂਪ ਵਿਚ ਵਰਲਡ ਕੈਂਸਰ ਕੇਅਰ ਦੀਆਂ ਚਾਰ ਬੱਸਾਂ ਵੀ ਮੌਜੂਦ ਨਹੀਂ ਹੈ ਜਿਨ੍ਹਾਂ ਵਿਚ ਆਏ ਹੋਏ ਲੋਕਾਂ ਦੇ ਕੈਂਸਰ ਪ੍ਰਤੀ ਟੈਸਟ ਕੀਤੇ ਗਏ l