Home ਸਿਆਸਤ ਮੈਂ ਕਿਸੇ ਨੂੰ ਵੀ 21 ਜੁਲਾਈ ਨੂੰ ਲੰਚ ਲਈ ਨਹੀਂ ਸੱਦਿਆ– ਕੈਪਟਨ

ਮੈਂ ਕਿਸੇ ਨੂੰ ਵੀ 21 ਜੁਲਾਈ ਨੂੰ ਲੰਚ ਲਈ ਨਹੀਂ ਸੱਦਿਆ– ਕੈਪਟਨ

captain amrinder singh lunch mlas statement

ਚੰਡੀਗੜ੍ਹ (ਸਕਾਈ ਨਿਊਜ਼ ਬਿਊਰੋ),19 ਜੁਲਾਈ 2021

ਨਵਜੋਤ ਸਿੱਧੂ ਨੂੰ ਪ੍ਰਧਾਨਗੀ ਮਿਲਣ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਕਾਂਗਰਸੀ ਵਿਧਾਇਕ ਅਤੇ ਸੰਸਦ ਮੈਂਬਰਾਂ ਨੂੰ ਦਿੱਤੇ ਲੰਚ ਦੇ ਸੱਦੇ ਬਾਰੇ ਮੁੱਖ ਮੰਤਰੀ ਦਫ਼ਤਰ ਨੇ ਅਹਿਮ ਬਿਆਨ ਜਾਰੀ ਕੀਤਾ ਹੈ।

ਜਾਣਕਾਰੀ ਦਿੰਦਿਆਂ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ 21 ਜੁਲਾਈ, ਦਿਨ ਬੁੱਧਵਾਰ ਨੂੰ ਪੰਜਾਬ ਦੇ ਵਿਧਾਇਕਾਂ ਜਾਂ ਸੰਸਦ ਮੈਂਬਰਾਂ ਦੀ ਕੋਈ ਮੀਟਿੰਗ ਨਹੀਂ ਸੱਦੀ ਹੈ ਅਤੇ ਮੀਡੀਆ ‘ਚ ਆ ਰਹੀਆਂ ਇਹ ਖ਼ਬਰਾਂ ਗਲਤ ਹਨ।lu

ਉਨ੍ਹਾਂ ਦੱਸਿਆ ਕਿ ਨਾਂ ਤਾਂ ਅਜਿਹੀ ਕੋਈ ਮੀਟਿੰਗ ਸੱਦੀ ਗਈ ਹੈ ਅਤੇ ਨਾ ਹੀ ਕਿਸੇ ਨੂੂੰ ਸੱਦਾ ਪੱਤਰ ਭੇਜਿਅ ਗਿਆ ਹੈ ।ਦੱਸਣਯੋਗ ਹੈ ਕਿ ਇਹ ਖ਼ਬਰਾਂ ਸਾਹਮਣੇ ਆ ਰਹੀਆਂ ਸਨ ਕਿ ਨਵਜੋਤ ਸਿੰਘ ਸਿੱਧੂ ਦੇ ਪੰਜਾਬ ਪ੍ਰਧਾਨ ਬਣਨ ਮਗਰੋਂ ਕੈਪਟਨ ਵੱਲੋਂ ਪੰਜਾਬ ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਲੰਚ ‘ਤੇ ਬੁਲਾਇਆ ਗਿਆ ਹੈ।

NO COMMENTS

LEAVE A REPLY

Please enter your comment!
Please enter your name here