ਅੰਮ੍ਰਿਤਸਰ (ਮਨਜਿੰਦਰ ਸਿੰਘ ਮਨੀ ), 4 ਮਾਰਚ 2022
ਮਾਮਲਾ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੇ ਸਥਿਤ ਚਠਾ ਰਾਇਸ ਮਿਲ ਦੇ ਕਿਰਾਏ ਤੇ ਦਿਤੇ ਗੋਦਾਮ ਵਿਚ ਦੁਪਿਹਰ ਚਾਰ ਵਜੇ ਦੇ ਕਰੀਬ ਭਿਆਨਕ ਅੱਗ ਲਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ l
ਜਿਸ ਵਿਚ ਇਕ ਕੈਮੀਕਲ ਫੈਕਟਰੀ ਵਿਚ ਅੱਗ ਲਗਣ ਕਾਰਨ ਉਥੇ ਮੌਜੂਦ ਗੋਦਾਮਾਂ ਵਿਚ ਕੰਮ ਕਰ ਲੋਕਾਂ ਵਿਚ ਅਫਰਾ ਤਫਰੀ ਫੈਲ ਗਈ।
ਇਸ ਮੌਕੇ ਗਲਬਾਤ ਕਰਦਿਆਂ ਫਾਇਰ ਬ੍ਰਿਗੇਡ ਅਧਿਕਾਰੀ ਵਰਿੰਦਰ ਸਹਿਗਲ ਨੇ ਦਸਿਆ ਕਿ ਸਾਨੂੰ ਸੁਚਨਾ ਮਿਲੀ ਕੀ ਤਰਨ ਤਾਰਨ ਦੇ ਚਠਾ ਰਾਇਸ ਮਿਲ ਵਲੌ ਕਿਰਾਏ ਤੇ ਦਿਤੇ ਇਕ ਗੋਦਾਮ ਜਿਥੇ ਕੈਮੀਕਲ ਦੀ ਬੋਰੀਆਂ ਅਤੇ ਡਰੰਮ ਰਖੇ ਗਏ ਸਨ l
ਅਚਾਨਕ ਦੁਪਿਹਰ ਚਾਰ ਵਜੇ ਦੇ ਕਰੀਬ ਭਿਆਨਕ ਅੱਗ ਲਗਣ ਤੇ ਸਾਡੀ ਫਾਇਰ ਬ੍ਰਿਗੇਡ ਦੀਆ ਦੋ ਗਡੀਆ ਵੱਲੋਂ ਮੌਕੇ ਤੇ ਪਹੁੰਚ ਦੀ ਘੰਟੇ ਮੁਸਕਤ ਕਰਨ ਤੌ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਹੈ l
ਪਰ ਫਿਲਹਾਲ ਅਗ ਲਗਣ ਦਾ ਕਾਰਣ ਸਾਹਮਣੇ ਨਹੀ ਆਇਆ ਹੈ ਕਿ ਅੱਗ ਕੈਮੀਕਲ ਫੈਕਟ ਕਾਰਨ ਲੱਗੀ ਹੈ ਜਾ ਫਿਰ ਬਿਜਲੀ ਦੇ ਸੌਰਟ ਸਕਰਟ ਕਾਰਣ ਲੱਗੀ ਹੈ ਇਹ ਅਜੇ ਸਪਸ਼ਟ ਨਹੀ ਹੋ ਪਾਇਆ ਹੈ।