ਫਿਰੋਜ਼ਪੁਰ (ਸੁਖਚੈਨ ਸਿੰਘ), 17 ਮਾਰਚ 2022
ਫਿਰੋਜ਼ਪੁਰ ਦਾ ਸਿਵਲ ਹਸਪਤਾਲ ਸੇਹਤ ਸਹੂਲਤਾਂ ਨੂੰ ਲੈਕੇ ਲਗਾਤਾਰ ਸੁਰਖੀਆਂ ਵਿੱਚ ਆ ਰਿਹਾ ਹੈ। ਕਈ ਲੋਕ ਤਾਂ ਸੋਸਲ ਮੀਡੀਆ ਤੇ ਇਹ ਵੀ ਟਿੱਪਣੀਆਂ ਕਰ ਚੁੱਕੇ ਹਨ। ਕਿ ਹਸਪਤਾਲ ਦੇ ਅੰਦਰ ਜਾਂਦਿਆਂ ਡਾਕਟਰ ਨਹੀਂ ਮਿਲਦਾ ਅਤੇ ਬਾਹਰ ਆਉਦਿਆਂ ਮੋਟਰਸਾਈਕਲ ਕਿਉਂਕਿ ਹਸਪਤਾਲ ਵਿਚੋਂ ਕਈ ਵਾਰ ਮਰੀਜ਼ਾਂ ਦੇ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ।
ਲੋਕਾਂ ਦਾ ਕਹਿਣਾ ਹੈ। ਕਿ ਪਿਛਲੀ ਸਰਕਾਰ ਨੇ ਸਿਵਲ ਹਸਪਤਾਲ ਵਿੱਚ ਲੋਕਾਂ ਨੂੰ ਆ ਰਹੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਸੀ। ਅਗਰ ਗੱਲ ਕਰੀਏ ਨਵੀਂ ਬਣੀ ਸਰਕਾਰ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕਾਂ ਦੀ ਤਾਂ ਵੱਖ ਵੱਖ ਹਲਕਿਆਂ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਲਗਾਤਾਰ ਸਕੂਲਾਂ ਅਤੇ ਹਸਪਤਾਲਾਂ ਦਾ ਦੌਰਾ ਕਰ ਰਹੇ ਹਨ। ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦਾ ਜਾਇਜ਼ਾ ਲੈ ਰਹੇ ਹਨ।
ਉਥੇ ਹੀ ਅਗਰ ਫਿਰੋਜ਼ਪੁਰ ਤੋਂ ਆਮ ਆਦਮੀ ਪਾਰਟੀ ਦੇ ਨਵੇਂ ਬਣੇ ਵਿਧਾਇਕਾਂ ਦੀ ਗੱਲ ਕੀਤੀ ਜਾਵੇ ਤਾਂ ਇੰਜ ਜਾਪਦਾ ਹੈ। ਕਿ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਹਾਲੇ ਜਿੱਤ ਦੀ ਖੁਸ਼ੀ ਵਿੱਚ ਲੋਕ ਮਿਲਣੀਆਂ ਤੋਂ ਹੀ ਵੇਹਲ ਨਹੀਂ ਮਿਲ ਰਹੀ ਜਿਨ੍ਹਾਂ ਨੂੰ ਵਿਧਾਇਕ ਬਣਿਆ ਅੱਜ ਛੇ ਦਿਨ ਪੂਰੇ ਹੋ ਚੁੱਕੇ ਹਨ।
ਪਰ ਹਾਲੇ ਤੱਕ ਕਿਸੇ ਵੀ ਵਿਧਾਇਕ ਨੇ ਸਿਵਲ ਹਸਪਤਾਲ ਦੀਆਂ ਸਮੱਸਿਆਵਾਂ ਦਾ ਜਾਇਜ਼ਾ ਤੱਕ ਲੈਣ ਦੀ ਖੇਚਲ ਤੱਕ ਨਹੀਂ ਕੀਤੀ ਅਗਰ ਤਾਜੀ ਸਮੱਸਿਆ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਿਵਲ ਹਸਪਤਾਲ ਵਿੱਚ ਪਿਛਲੇ ਕਈ ਦਿਨਾਂ ਤੋਂ ਸੀਵਰੇਜ਼ ਬੰਦ ਪਿਆ ਹੈ।
ਸੀਵਰੇਜ਼ ਦਾ ਗੰਦਾ ਪਾਣੀ ਮੋਰਚਰੀ ਨੂੰ ਜਾਣ ਵਾਲੇ ਰਾਸਤੇ ਤੇ ਖੜਾ ਹੋਇਆ ਹੈ। ਜਿਸ ਨਾਲ ਲੋਕਾਂ ਨੂੰ ਆਉਣ ਜਾਣ ਵਿੱਚ ਤਾਂ ਸਮੱਸਿਆ ਆ ਹੀ ਰਹੀ ਹੈ। ਨਾਲ ਹੀ ਸੀਵਰੇਜ਼ ਬੰਦ ਹੋਣ ਕਾਰਨ ਖੜੇ ਪਾਣੀ ਵਿਚੋਂ ਬਹੁਤ ਗੰਦੀ ਬਦਬੂ ਫੈਲ ਰਹੀ ਹੈ। ਥੋੜ੍ਹੀ ਹੀ ਦੂਰੀ ਤੇ ਜੱਚਾ ਬੱਚਾ ਵਾਰਡ ਹੈ। ਭਿਆਨਕ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ।
ਲੋਕਾਂ ਨੇ ਦੱਸਿਆ ਕਿ ਹਸਪਤਾਲ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਉਨ੍ਹਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਪਹਿਲੀ ਗੱਲ ਤਾਂ ਹਸਪਤਾਲ ਵਿੱਚ ਡਾਕਟਰ ਨਹੀਂ ਮਿਲਦਾ ਅਗਰ ਡਾਕਟਰ ਮਿਲਦਾ ਹੈ। ਤਾਂ ਦਵਾਈ ਨਹੀਂ ਮਿਲਦੀ। ਅਗਰ ਸਾਫ ਸਫਾਈ ਦੀ ਗੱਲ ਕੀਤੀ ਜਾਵੇ ਤਾਂ ਹਸਪਤਾਲ ਵਿੱਚ ਬਿਲਕੁੱਲ ਸਫਾਈ ਨਹੀਂ ਹੈ। ਬਾਥਰੂਮ ਪਾਣੀ ਨਾਲ ਭਰੇ ਪਏ ਹਨ। ਕਈ ਬਾਥਰੂਮ ਤਾਂ ਤਾਲੇ ਲਗਾ ਬੰਦ ਕੀਤੇ ਹੋਏ ਹਨ।
ਅਗਰ ਜੱਚਾ ਬੱਚਾ ਵਾਰਡ ਦੀ ਗੱਲ ਕੀਤੀ ਜਾਵੇ ਤਾਂ ਜੱਚਾ ਬੱਚਾ ਵਾਰਡ ਵਿੱਚ ਮਰੀਜ਼ਾਂ ਦੇ ਬੈਠਣ ਵਾਲੀ ਥਾਂ ਪੱਖੇ ਹੀ ਨਹੀਂ ਚੱਲ ਰਹੇ ਜੋ ਚੱਲ ਰਹੇ ਹਨ। ਉਨ੍ਹਾਂ ਥੱਲੇ ਵੀ ਜਾਨਵਰ ਆਕੇ ਆਰਾਮ ਫਰਮਾਉਂਦੇ ਹਨ। ਹਸਪਤਾਲ ਵਿੱਚ ਕੋਈ ਮੋਟਰਸਾਈਕਲ ਸਟੈਂਡ ਦਾ ਪ੍ਰਬੰਧ ਨਹੀਂ।
ਲੋਕਾਂ ਅਤੇ ਸਟਾਫ਼ ਨੇ ਹਸਪਤਾਲ ਦੇ ਵਾਰਡਾਂ ਨੂੰ ਹੀ ਮੋਟਰਸਾਈਕਲ ਸਟੈਂਡ ਬਣਾਇਆ ਹੋਇਆ ਹੈ। ਲੋਕਾਂ ਨੇ ਨਵੀਂ ਬਣੀ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰ ਸਿਵਲ ਹਸਪਤਾਲ ਦੇ ਪ੍ਰਬੰਧਾਂ ਦਾ ਜਾਇਜ਼ਾ ਜਰੂਰ ਲਵੇ ਜੋ ਵੀ ਸਿਵਲ ਹਸਪਤਾਲ ਦੀਆਂ ਸਮੱਸਿਆਵਾਂ ਨੇ ਉਨ੍ਹਾਂ ਦਾ ਹੱਲ ਕਰੇਂ।
ਦੂਜੇ ਪਾਸੇ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਲੈਕੇ ਜਦੋਂ ਸਿਵਲ ਹਸਪਤਾਲ ਦੀ ਐਸ ਐਮ ਓ ਡਾਕਟਰ ਗੁਰਪਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਹਸਪਤਾਲ ਦਾ ਸੀਵਰੇਜ ਨਵਾਂ ਪੈਣ ਵਾਲਾ ਹੈ। ਇਸੇ ਲਈ ਸੀਵਰੇਜ਼ ਵਾਰ ਵਾਰ ਬਲੌਕ ਹੋ ਰਿਹਾ ਹੈ। ਜਿਸਨੂੰ ਜਲਦ ਠੀਕ ਕਰਾਂ ਦਿੱਤਾ ਜਾਵੇਗਾ।