ਅੰਮ੍ਰਿਤਸਰ (ਮਨਜਿੰਦਰ ਸਿੰਘ), 29 ਅਪ੍ਰੈਲ 2022
ਪੰਜਾਬ ਦੇ ਅੰਮ੍ਰਿਤਸਰ ਤੋਂ ਵੱਡੀ ਖਬਰ ਅੰਮ੍ਰਿਤਸਰ ‘ਚ ਕਿਸਾਨਾਂ ਵੱਲੋਂ ਕੀਤੇ ਹਮਲੇ ਦੀ ਅਹਿਮ ਖਬਰ ਸਾਹਮਣੇ ਆ ਰਹੀ ਹੈ। ਕਿਸਾਨਾਂ ਵੱਲੋਂ ਬਿਜਲੀ ਮੰਤਰੀ ਹਰਭਜਨ ਸਿੰਘ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਕਿਸਾਨਾਂ ਦੀ ਪੁਲਿਸ ਨਾਲ ਜ਼ਬਰਦਸਤ ਝੜਪ ਹੋ ਗਈ ਅਤੇ ਉਹ ਆਪਸ ਵਿੱਚ ਭਿੜ ਗਏ।
ਇਹ ਖ਼ਬਰ ਵੀ ਪੜ੍ਹੋ :ਨਿਹੰਗ ਸਿੱਖਾਂ ਨੇ ਥਾਣੇਦਾਰ ‘ਤੇ ਕੀਤਾ ਹਮਲਾ, SHO ਦਾ ਕੱਟਿਆ ਹੱਥ
ਜਦੋਂ ਪੁਲੀਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਿਸਾਨਾਂ ਵੱਲੋਂ ਦੋ ਥਾਵਾਂ ’ਤੇ ਪੁਲੀਸ ਦੇ ਬੈਰੀਕੇਡ ਤੋੜ ਦਿੱਤੇ ਗਏ। ਬਿਜਲੀ ਸੰਕਟ ਕਾਰਨ ਕਿਸਾਨ ਬਿਜਲੀ ਮੰਤਰੀ ਦੇ ਘਰ ਦੇ ਬਾਹਰ ਧਰਨੇ ‘ਤੇ ਬੈਠੇ ਹਨ। ਜਾਣਕਾਰੀ ਅਨੁਸਾਰ ਕਿਸਾਨਾਂ ਵੱਲੋਂ ਬਿਜਲੀ ਸੰਕਟ ਨੂੰ ਲੈ ਕੇ ਇਹ ਹੰਗਾਮਾ ਕੀਤਾ ਜਾ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਪਟਿਆਲਾ ‘ਚ ਅੱਜ ਕੱਢਿਆ ਜਾਵੇਗਾ ਖਾਲਿਸਤਾਨ ਮੁਰਦਾਬਾਦ ਮਾਰਚ, ਪੂਰਾ ਸ਼ਹਿਰ ਪੁਲਿਸ…
ਦੱਸ ਦਈਏ ਕਿ ਪੰਜਾਬ ‘ਚ ਦਿਨੋਂ-ਦਿਨ ਬਿਜਲੀ ਦੇ ਕੱਟ ਵਧਦੇ ਜਾ ਰਹੇ ਹਨ, ਜਿਸ ਕਾਰਨ ਕਿਸਾਨ ਬਿਜਲੀ ਸੰਕਟ ਤੋਂ ਪ੍ਰੇਸ਼ਾਨ ਹਨ, ਉਹ ਜਨਰੇਟਰ ਲਗਾ ਕੇ ਫਸਲਾਂ ਨੂੰ ਪਾਣੀ ਦੇ ਰਹੇ ਹਨ। ਜਾਣਕਾਰੀ ਅਨੁਸਾਰ ਰੋਪੜ ਵਿੱਚ ਥਰਮਲ ਪਲਾਂਟ ਦੇ 3 ਯੂਨਿਟਾਂ ਵਿੱਚ ਬਿਜਲੀ ਪੈਦਾ ਕੀਤੀ ਜਾ ਰਹੀ ਹੈ।