ਲਹਿਰਾਗਾਗਾ(ਮਨੋਜ ਕੁਮਾਰ),31 ਅਕਤੂਬਰ 2022
ਸਥਾਨਕ ਸ਼ਹਿਰ ਵਿਚ ਸੀਵਰੇਜ ਪਈ ਨੂੰ ਕਈ ਸਾਲ ਹੋ ਚੁੱਕੇ ਹਨ, ਪ੍ਰੰਤੂ ਉਹ ਇੱਕ ਚਿੱਟਾ ਹਾਥੀ ਹੀ ਸਾਬਤ ਹੋ ਰਿਹਾ ਸੀ। ਕਿਉਂਕਿ ਇਸ ਸੀਵਰੇਜ ਦੀ ਸਫ਼ਾਈ ਵੀ ਅਜੇ ਤੱਕ ਨਹੀਂ ਹੋਈ ਸੀ।ਇਹ ਵਾਰੇ ਆਪ ਆਗੂ ਦੀਪਕ ਜੈਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੱਗੇ ਦੱਸਿਆ ਕਿ,ਹੁਣ ਹਲਕਾ ਲਹਿਰਾ ਦੇ ਐਮ ਐਲ ਏ ਵਰਿੰਦਰ ਗੋਇਲ ਦੇ ਯਤਨਾਂ ਸਦਕਾ ਵੱਡੀ ਮਸ਼ੀਨ ਪਹੁੰਚ ਚੁੱਕੀ ਹੈ ਜਿਸ ਨੇ ਸ਼ਹਿਰ ਵਿਚਲੀਆਂ ਸੀਵਰੇਜ ਪਾਈਪਾਂ ਦੀ ਸਫ਼ਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਸਫਾਈ ਹੋਣ ਨਾਲ ਸ਼ਹਿਰ ਵਾਸੀਆਂ ਨੂੰ ਜਿੱਥੇ ਸੀਵਰੇਜ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ, ਉਥੇ ਹੀ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦੀ ਮਿਲਾਵਟ ਬਾਰੇ ਵੀ ਸ਼ਿਕਾਇਤ ਦੂਰ ਹੋ ਜਾਵੇਗੀ।ਕਿਉਂਕਿ ਸੀਵਰੇਜ ਪਾਈਪਾਂ ਰੁਕ ਜਾਣ ਕਾਰਨ ਪਾਣੀ ਓਵਰਫਲੋ ਹੋ ਕੇ ਲੀਕ ਟੂਟੀਆਂ ਦੇ ਕੁਨੈਕਸ਼ਨਾਂ ਰਾਹੀਂ ਘਰਾਂ ਵਿਚ ਚਲਿਆ ਜਾਂਦਾ ਸੀ।ਹੁਣ ਵੱਡੀ ਮਸ਼ੀਨ ਨਾਲ ਸਫ਼ਾਈ ਹੋਣ ਉਪਰੰਤ ਸੀਵਰੇਜ ਦਾ ਪਾਣੀ ਜਲਦੀ ਹੀ ਨਿਕਾਸੀ ਰਾਹੀਂ ਨਾਲਿਆਂ ਵਿਚ ਚਲਿਆ ਜਾਇਆ ਕਰੇਗਾ।
ਉਨ੍ਹਾਂ ਕਿਹਾ ਕਿ ਵਿਧਾਇਕ ਦਾ ਇਹ ਤਹੱਈਆ ਹੈ ਕਿ ਹਲਕੇ ਸਮੇਤ ਸ਼ਹਿਰ ਦੀਆਂ ਸਾਰੀਆਂ ਸਮੱਸਿਆਵਾਂ ਜਲਦੀ ਠੀਕ ਕਰ ਦਿੱਤਾ ਜਾਵੇ।