ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 25 ਮਾਰਚ 2022
ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਵੱਡਾ ਫ਼ੈਸਲਾ ਲੈਂਦੇ ਹੋਏ ਪੰਜਾਬ ਦੇ ਵਿਧਾਇਕਾਂ ਨੂੰ ਵੱਡਾ ਝਟਕਾ ਦਿੱਤਾ ਗਿਆ ਹੈ।ਕੋਈ ਵੀ ਵਿਧਾਇਕਾਂ ਹੋਵੇ ਭਾਵੇਂ ਉਹ 2 ਵਾਰ ਜਿੱਤਿਆ ਹੋਇਆ ਭਾਵੇਂ 7 ਵਾਰ ਹੁਣ ਸਭ ਨੂੰ ਸਿਰਫ਼ ਇੱਕ ਵਾਰ ਵੀ ਪੈਨਸ਼ਨ ਮਿਲੇਗੀ।ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਰਿਵਾਰਾਂ ਨੂੰ ਮਿਲਦੀਆਂ ਪੈਨਸ਼ਨਾਂ ‘ਚ ਵੀ ਕਟੌਤੀ ਹੋਵੇਗੀ। ਮਾਨ ਨੇ ਕਿਹਾ ਕਿ ਬੇਰੁਜ਼ਗਾਰੀ ਬਹੁਤ ਵੱਡਾ ਮਸਲਾ ਹੈ, ਜਿਸ ਕਾਰਨ ਇਹ ਫ਼ੈਸਲਾ ਲਿਆ ਗਿਆ ਹੈ ਕਿ ਇਹ ਪੈਨਸ਼ਨ ਇਕ ਵਾਰ ਦਿੱਤੀ ਜਾਵੇਗੀ ਤੇ ਸਾਰਾ ਪੈਸਾ ਲੋਕਾਂ ‘ਤੇ ਖ਼ਰਚ ਕੀਤਾ ਜਾਵੇਗਾ