ਮੋਹਾਲੀ (23 ਫਰਵਰੀ 2023) ਕਮਲਜੀਤ ਸਿੰਘ ਬਨਵੈਤ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਅਹੁਦੇ ਦੀ ਸਹੁੰ ਚੱੁਕਣ ਤੋਂ ਬਾਅਦ ਉਸੇ ਸਮਾਧ ਕੋਲ ਖੜ੍ਹ ਕੇ ਸੂਬੇ ਵਿੱਚੋਂ
corruptionਖਤਮ ਕਰਨ ਦਾ ਪ੍ਰਣ ਲਿਆਂ ਸੀ ਉਹਨਾਂ ਨੇ ਉਸੇ ਦਿਨ ਇੱਕ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਸੀ।ਮੁੱਖ ਮੰਤਰੀ ਦੀ ਭ੍ਰਿਸ਼ਟਾਚਾਰ ਵਿਰੋਧੀ ਹੈਲਪ ਲਾਈਨ ਚਾਹੇ ਓਨਾ ਰੰਗ ਨਹੀਂ ਦਿਖਾ ਸਕੀ ਪਰ ਇੱਕ ਗੱਲ ਪੱਕੀ ਹੈ ਕਿ ਉਹ ਰਿਸ਼ਵਤਖੋਰਾਂ ਅੱਗੇ ਲਗਾਉਣ ਵਿੱਚ ਧੁੰਨ ਦੇ ਪੱਕੇ ਨਿਕਲੇ ਹਨ।ਕਾਂਗਰਸ ਦੇ ਭ੍ਰਿਸ਼ਟ ਲੀਡਰ ਹੋਣ ਜਾਂ ਅਕਾਲੀ ਦਲ ਦੇ ਅਤੇ ਜਾਂ ਫਿਰ ਆਮ ਆਦਮੀ ਪਾਰਟੀ, ਉਹ ਸਭ ਨੂੰ ਸੂਈ ਇੱਕੋ ਨਕੇ ਵਿੱਚੋਂ ਦੀ ਲੰਘਾ ਰਹੇ ਹਨ।
ਆਮ ਆਦਮੀ ਸਾਬਕਾ ਸਿਹਤ ਵਿਜੇ ਸਿੰਗਲਾ ਦੀ ਝੰਡੀ ਵਾਲੀ ਕਾਰ ਹੀ ਨਹੀਂ ਖੋਹੀ ਸੀ ਸਗੋਂ ਉਸ ਨੂੰ ਜੇਲ੍ਹ ਵੀ ਭੇਜਿਆ ਗਿਆ ਸੀ।ਇੱਕ ਹੋਰ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਮੰਤਰੀ ਮੰਡਲ ਤੋਂ ਲਾਂਭੇ ਕਰ ਦਿੱਤਾ ਸੀ। ਹੁਣ ਬਠਿੰਡਾ ਦਿਹਾਤੀ ਦੇ ਵਿਧਾਇਕ ਅਮਿਤ ਰਤਨ ਨੂੰ ਹਵਾਲਾਤ ਦੀਆਂ ਸਲਾਖ਼ਾ ਲਿਆਉਂਦਾ ਹੈ।ਫੜ੍ਹੇ ਗਏ ਭ੍ਰਿਸ਼ਟ ਦੋਵੇਂ ਰਿਆਇਤੀ ਲੀਡਰਾਂ ਅਤੇ ਅਫ਼ਸਰਾਂ ਦੀ ਲੰਬੀ ਲਾਈਨ ਹੈ।
ਮੁੱਖ ਮੰਤਰੀ ਦੇ ਇੱਕ ਭਾਸ਼ਣ ਦੇ ਬੋਲ ਜਦੋਂ ਸਿਆਸੀ ਲੀਡਰਾਂ ਦੇ ਅੱਜ ਵੀ ਕੰਨੀ ਪੈਂਦੀ ਹਨ ਤਾਂ ਉਹ ਨੀਂਦ ਵਿੱਚੋਂ ਉਭੜ ਨੇ ਉੱਠਣ ਲੱਗ ਪਏ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਭਾਸ਼ਣਾਂ ਵਿੱਚ ਸ਼ਿਵਾਲਕ ਦੀਆਂ ਪਹਾੜੀਆਂ ਵਿੱਚੋਂ ਪੈਸਾ ਕੱਢ ਕੇ ਖ਼ਜ਼ਾਨਾ ਭਰਨ ਦੀ ਤਾੜਨਾ ਕਰਦੇ ਹਨ ਤਾਂ ਅੱਧਿਆ ਦੇ ਸਾਹ ਸੂਤੇ ਜਾਣ ਲੱਗ ਜਾਂਦੇ ਹਨ।ਵਿਧਾਇਕ ਅਮਿਤ ਰਤਨ ਦੇ ਕਰੀਬੀ ਰਸ਼ਿਮ ਗਰਗ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘੇਰੇ ਜਾਣ ਤੋਂ ਬਾਅਦ ਮੁੱਖ ਮੰਤਰੀ ਦੀ ਨੀਅਤ ਅਤੇ ਬੇਵਸੀ ਨੂੰ ਲੈ ਕੇ ਕਈ ਤਰ੍ਹਾਂ ਦੀ ਚਰਚਾ ਸ਼ੁਰੂ ਹੋ ਗਈ ਸੀ।ਪਰ ਐੱਮਐਲਏ ਨੂੰ ਵਿਜੀਲੈਂਸ ਵੱਲੋਂ ਨੱਪ ਲੈਣ ਤੋਂ ਬਾਅਦ ਸਭ ਦੀ ਬੋਲਤੀ ਬੰਦ ਹੋ ਗਈ।
ਮੁੱਖ ਮੰਤਰੀ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਆਪਣੇ ਰਿਸ਼ਤੇਦਾਰ ਨਿੱਜੀ ਸਹਾਇਕਾਂ ਨੂੰ ਪੀਏ ਨਾਲ ਰੱਖਣ ਦੀ ਅਪੀਲ ਦੁਹਰਾਇਆ ਹੈ। ਕੁਝ ਭਗਵੰਤ ਮਾਨ ਕਿਸੇ ਮੁਹਰੇ ਦੱਬਦਾ ਨਹੀਂ ਪਰ ਉਹ ਵਿਧਾਇਕਾਂ ਨੂੰ ਸਿਰ ਵੀ ਨਹੀਂ ਚੁੱਕਣ ਦਿੰਦਾ।ਬਾਵਜੂਦ ਇਸ ਦੇ ਕਈ ਵਿਧਾਇਕਾਂ ਨੇ ਆਪਣੇ ਮਿੱਤਰ-ਦੋਸਤ ਗਲ ਨਾਲ ਲਾਈ ਰੱਖੇ।ਲੁਧਿਆਣਾ ਉੱਤਰੀ ਤੋਂ ਆਪ ਦੇ ਵਿਧਾਇਕ ਮਦਨ ਲਾਲ ਬੱਗਾ ਨੇ ਆਪਣੇ ਪੱੁਤਰ ਗੌਰਵ ਖਰੁਣਾ ਨੂੰ ਨਿੱਜੀ ਸਹਾਇਕ ਲੱਗਾ ਰੱਖਿਆ ਹੈ।ਬਲਾਚੌਰ ਤੋਂ ਵਿਧਾਇਕਾ ਸੰਤੋਖ ਕਟਾਰੀਆ ਨੇ ਆਪਣੇ ਪੁੱਤਰ ਕਰਨਵੀਰ ਨੂੰ ਪੀਏ ਦੀ ਜ਼ਿੰਮੇਵਾਰੀ ਦੇ ਰੱਖੀ ਹੈ। ਬੀਬੀ ਕਟਾਰੀਆ ਦਾ ਕਹਿਣਾ ਹੈ ਕਿ ਉਹਨਾਂ ਦੀ ਸਿਹਤ ਠੀਕ ਨਹੀਂ ਰਹਿੰਦੀ ਇਸ ਕਰਕੇ ਪੁੱਤਰ ਦੀਆਂ ਸੇਵਾਵਾਂ ਲੈ ਰਹੇ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਦਾ ਪੁੱਤਰ ਆਮ ਆਦਮੀ ਪਾਰਟੀ ਦਾ ਵਲੰਟੀਅਰ ਹੈ।
ਇਸ ਤੋਂ ਪਹਿਲਾਂ ਵੀ ਪਿਛਲੀਆਂ ਸਰਕਾਰਾਂ ਵੇਲੇ ਵਿਧਾਇਕਾ ਦੇ ਰਿਸ਼ਤੇਦਾਰ ਨਿੱਜੀ ਸਹਾਇਕ ਵੱਜੋਂ ਕੰਮ ਕਰਦੇ ਰਹੇ।ਉਹਨਾਂ ਨੇ ਖੂਬ ਹੱਥ ਵੀ ਰੰਗੇ। ਰਾਣਾ ਗੁਰਜੀਤ ਸਿੰਘ ਅਤੇ ਉਹਨਾਂ ਦੇ ਪੁੱਤਰ ਇੰਦਰ ਪ੍ਰਤਾਪ ਸਿੰਘ ਨੇ ਆਪਣੇ ਨਿੱਜੀ ਸਹਾਇਕ ਬਾਹਰਲੇ ਸੂਬਿਆਂ ਤੋਂ ਮੰਗਵਾ ਰੱਖੇ ਹਨ।ਸਾਹਨੇਵਾਲ ਤੋਂ ਆਪ ਦੇ ਵਿਧਾਇਕ ਹਰਦੀਪ ਸਿੰਘ ਦਾ ਪੀਏ ਸਿਰਸਾ ਤੋਂ ਹੈ।ਕਾਂਗਰਸ ਦੇ ਵਿਧਾਇਕ ਪੀਏ ਵੀ ਦੂਜੇ ਜ਼ਿਲ੍ਹੇ ਤੋਂ ਹੈ।ਮੋਗਾ ਤੋਂ ਵਿਧਾਇਕ ਅਮਨਦੀਪ ਅਰੋੜਾ ਨੇ ਆਪਣਾ ਪੀਏ ਪਿੰਡ ਚੰਦੂਮਾਜਰਾ ਤੋਂ ਲੱਗਾ ਰੱਖਿਆ ਹੈ।ਚਾਹੇ ਨਿੱਜੀ ਸਟਾਫ਼ ਤੈਨਾਤ ਕਰਨ ਲਈ ਸਰਕਾਰੀ ਹਦਾਇਤਾਂ ਨਹੀਂ ਦਿੱਤੀਆਂ ਗਈਆਂ ਹਨ। ਪਰ ਮੁੱਖ ਮੰਤਰੀ ਦੋ ਵਾਰ ਜ਼ਰੂਰ ਆਪਣੇ ਪੱਧਰ ‘ਤੇ ਹੁਕਮ ਦੇ ਚੁੱਕੇ ਹਨ। ਭਗਵੰਤ ਮਾਨ ਨੇ ਅੱਜ ਵਿਧਾਇਕਾਂ ਨੂੰ ਇਹ ਵੀ ਕਹਿ ਦਿੱਤਾ ਹੈ ਕਿ ਉਹ ਕੰਮ ਕਰਵਾਉਣ ਲਈ ਆਪਣੇ ਨਿੱਜੀ ਸਟਾਫ਼ ਨੂੰ ਕਹਿਣ ਦੀ ਥਾਂ ਆਪ ਫੋਨ ਕਰਿਆ ਕਰਨ।
ਮੁੱਖ ਮੰਤਰੀ ਦੀ ਇੱਕ ਹੋਰ ਚਣੌਤੀ ਵੀ ਚਰਚਾ ਵਿੱਚ ਹੈ ਜਿਸ ਰਾਂਹੀ ਉਹਨਾਂ ਨੇ ਦਾਅਵਾ ਕੀਤਾ ਹੈ ਕਿ ਉਹ ਇੱਕ ਪੈਸੇ ਰਵਾਦਾਰ ਨਹੀਂ ਹਨ।ਉਹ ਇਹ ਵੀ ਵੰਗਾਰ ਦਿੰਦੇ ਹਨ ਕਿ ਜੇ ਉਹ ਪੈਸੇ ਦੇ ਲੈਣ ਦੇਣ ਦੇ ਦੋਸ਼ਾਂ ਦੇ ਵਿੱਚ ਘੇਰਦੇ ਹਨ ਤਾਂ ਉਹ ਜਨਤਾ ਦੀ ਕਚਹਿਰੀ ਵਿੱਚ ਖੁਦ ਪੇਸ਼ ਹੋਣਗੇ। ਮੁੱਖ ਮੰਤਰੀ ਦੀ ਇਹ ਚਣੌਤੀ ਜਿੱਥੇ ਦੂਜੇ ਸਿਆਸੀ ਲੀਡਰਾਂ ਲਈ ਇੱਕ ਵੰਗਾਰ ਹੈ ਉਥੇ ਹੀ ਰਾਹ ਦਸੇਰਾ ਵੀ ਸਾਬਿਤ ਹੋ ਸਕਦੀ ਹੈ। ਮੱੁਖ ਮੰਤਰੀ ਦੇ ਭਾਸ਼ਣਾਂ ਅਤੇ ਫ਼ੈਸਲਿਆਂ ਨੂੰ ਗੰਭੀਰਤਾ ਨਾਲ ਲੋੜ ਦੀ ਹੈ ।ਚਾਹੇ ਲੀਡਰ ਹੋ ਜਾਂ ਫਿਰ ਪੰਜਾਬੀ ਅਫ਼ਸਰਸ਼ਾਹੀ
ਸੰਪਰੋ 9814734035