ਸੰਗਰੂਰ (ਸਕਾਈ ਨਿਊਜ਼ ਪੰਜਾਬ), 29 ਅਪ੍ਰੈਲ 2022
ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਵੱਲੋ ਟਵੀਟ ਕਰਕੇ ਸੰਗਰੂਰ ਵਾਸੀਆਂ ਨੂੰ ਵੱਡੀ ਸੌਗਾਤ ਦਿੱਤੀ ਹੈ। ਟਵੀਟ ਕਰਦੇ ਹੋਏ ਮਾਨ ਸਰਕਾਰ ਆਪਣੇ ਵਾਅਦੇ ਅਨੁਸਾਰ ਲੋਕਾਂ ਨੂੰ ਚੰਗਾ ਅਤੇ ਸਸਤਾ ਇਲਾਜ ਦੇਣ ਲਈ ਕਦਮ ਅੱਗੇ ਵਧਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ:ਨਿਹੰਗ ਸਿੱਖਾਂ ਨੇ ਥਾਣੇਦਾਰ ‘ਤੇ ਕੀਤਾ ਹਮਲਾ, SHO ਦਾ ਕੱਟਿਆ ਹੱਥ
ਉਨ੍ਹਾਂ ਨੇ ਦੱਸਿਆ ਕਿ ਸੰਗਰੂਰ ਦੇ ਲੋਕਾਂ ਨੂੰ ਜਲਦ ਇਕ ਮੈਡੀਕਲ ਕਾਲਜ ਮਿਲ ਰਿਹਾ ਹੈ, ਜਿਸਦਾ ਸੰਗਰੂਰ, ਬਰਨਾਲਾ, ਮਲੇਰਕੋਟਲਾ ਅਤੇ ਮਾਨਸਾ ਜ਼ਿਲ੍ਹਿਆਂ ਨੂੰ ਲਾਭ ਮਿਲੇਗਾ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਇਸ ਨੂੰ ਇਲਾਕੇ ਦੇ ਲੋਕਾਂ ਲਈ ਤੋਹਫ਼ਾ ਦੱਸਿਆ ਹੈ।