ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ ), 8 ਮਾਰਚ 2022
20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਬਾਅਦ ਅੱਜ ਪਹਿਲੀ ਵਾਰ ਸੀਐਮ ਚਰਨਜੀਤ ਸਿੰਘ ਚੰਨੀ ਹਲਕਾ ਭਦੌੜ ਦਾ ਦੌਰਾ ਕਰਨਗੇ। ਇਸ ਦੌਰਾਨ ਆਮ ਲੋਕਾਂ ਦਾ ਪਾਰਟੀ ਵਰਕਰਾਂ ਨਾਲ ਮੁਲਾਕਾਤ ਕਰਨਗੇ।
ਇਹ ਖ਼ਬਰਾਂ ਵੀ ਪੜ੍ਹੋ:ਵਿਸ਼ਵ ਯੁੱਧ ਦਾ 13ਵਾਂ ਦਿਨ, ਰੂਸ-ਯੂਕਰੇਨ ਵਿਚਾਲੇ ਤੀਜੇ ਦੌਰ ਦੀ ਮੀਟਿੰਗ…
ਦੱਸ ਦਈਏ ਕਿ ਸੀਐਮ ਚੰਨੀ ਵੱਲੋਂ ਇਸ ਵਾਰ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੀ ਗਈ। ਹਲਕਾ ਚਮਕੌਰ ਸਾਹਿਬ ਅਤੇ ਹਲਕਾ ਭਦੌੜ ਵਿੱਚ ਮੁੱਖ ਮੰਤਰੀ ਚੰਨੀ ਨੇ ਸਿਆਸਤ ਵਿੱਚ ਆਪਣੀ ਕਿਸਮਤ ਅਜ਼ਮਾਈ ਹੈ ।10 ਮਾਰਚ ਨੂੰ ਚੋਣ ਨਤੀਜੇ ਆਉਣਗੇ ਪਰ ਇਸ ਤੋਂ ਪਹਿਲਾ ਅੱਜ ਸੀਐਮ ਚੰਨੀ ਹਲਕਾ ਭਦੌੜ ਫੇਰੀ ‘ਤੇ ਜਾਣਗੇ।