ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 11 ਮਾਰਚ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰਾਜਪਾਲ ਨੂੰ ਅਸਤੀਫਾ ਸੌਪਿਆ। ਕਾਂਗਰਸ ਪਾਰਟੀ ਵੱਲੋਂ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ‘ਚ ਕੈਬਨਿਟ ਮੀਟਿੰਗ ਕੀਤੀ ਗਈ ।ਜਿਸ ਤੋਂ ਬਾਅਦ ਮੁੱਖ ਮੰਤਰੀ ਚੰਨੀ ਸਣੇ ਕਾਂਗਰਸ ਦੇ ਕੈਬਨਿਟ ਮੰਤਰੀ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਲਈ ਰਾਜ ਭਵਨ ਪਹੁੰਚੇ ।
ਇਹ ਖ਼ਬਰ ਵੀ ਪੜ੍ਹੋ: ਦਿੱਲੀ ਲਈ ਰਵਾਨਾ ਹੋਏ ਭਗਵੰਤ ਮਾਨ, ਕੇਜੀਰਵਾਲ ਨਾਲ ਕਰਨਗੇ ਮੁਲਾਕਾਤ, ਨਵੀਂ…
ਜਿੱਥੇ ਮੁੱਖ ਮੰਤਰੀ ਚੰਨੀ ਸਣੇ ਪੂਰੀ ਕੈਬਨਿਟ ਨੇ ਅਸਤੀਫਾ ਦਿੱਤਾ ਹੈ।ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਸੀਐਮ ਚੰਨੀ ਦਾ ਬਿਆਨ ਸਾਹਮਣੇ ਆਇਆ ਹੈ ।ਸੀਐਮ ਚੰਨੀ ਨੇ ਕਿਹਾ ਚੰਨੀ ਕੈਬਨਿਟ ਵੱਲੋਂ ਗਏ ਫੈਸਲੇ ਜਾਰੀ ਰੱਖੇ ‘ਆਪ’ ਸਰਕਾਰ। ਦੱਸ ਦਈਏ ਕਿ ਸੀਐਮ ਚੰਨੀ ਉਦੋਂ ਤੱਕ ਕਾਰਜਕਾਰੀ ਰਹਿਣਗੇ ਜਦੋਂ ਤੱਕ ਭਗਵੰਤ ਮਾਨ ਮੁੱਖ ਮੰਤਰੀ ਦੇ ਅਹੁਦੇ ਵਜੋਂ ਸੰਹੁ ਨਹੀਂ ਚੁੱਕਦੇ ।