ਸ਼੍ਰੀ ਮੁਕਤਸਰ ਸਾਹਿਬ,17 ਫਰਵਰੀ (ਸਕਾਈ ਨਿਊਜ਼ ਬਿਊਰੋ)
ਪੰਜਾਬ ਵਿੱਚ ਮਿਉਂਸਪਲ ਚੋਣਾਂ ਦੇ ਨਤੀਜੇ ਲਗਭਗ ਸਾਹਮਣੇ ਆ ਗਏ ਹਨ। ਹੁਣ ਤੱਕ ਦੇ ਨਤੀਜਿਆਂ ਵਿੱਚ ਕਾਂਗਰਸ ਨੇ ਹੀ ਪੰਜਾਬ ਵਿੱਚ ਮੱਲ੍ਹਾਂ ਮਾਰੀਆਂ ਹਨ ਜਦਿਕ ਉਸ ਤੋਂ ਬਾਅਦ ਅਕਾਲੀ ਦਲ, ਤੇ ਫਿਰ ਆਮ ਆਦਮੀ ਪਾਰਟੀ ਹੈ। ਕਿਸਾਨ ਅੰਦੋਲਨ ਦੇ ਚੱਲਦਿਆਂ ਭਾਜਪਾ ਦਾ ਇਸ ਵਾਰ ਮਾੜਾ ਹੀ ਹਾਲ ਹੈ। ਕੁੱਲ 9,222 ਉਮੀਦਵਾਰ 2302 ਵਾਰਡਾਂ ਦੇ ਮੈਦਾਨ ਵਿਚ ਹਨ।
ਪਹਿਲੀ ਵਾਰ 2832 ਆਜ਼ਾਦ ਉਮੀਦਵਾਰ ਚੋਣ ਲੜ ਰਹੇ ਹਨ, ਜਦੋਂਕਿ 2037 ਸੱਤਾਧਾਰੀ ਕਾਂਗਰਸ ਦੇ ਅਤੇ 1569 ਅਕਾਲੀ ਦਲ ਦੇ ਹਨ। ਭਾਜਪਾ ਦੀ ਟਿਕਟ ‘ਤੇ 1003 ਉਮੀਦਵਾਰ, ਆਪ ਦੀ ਤਰਫੋਂ 1606 ਅਤੇ ਬਸਪਾ ਦੇ 160 ਉਮੀਦਵਾਰ ਹਨ। ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਏ ਨਤੀਜਿਆਂ ਵਿੱਚ ਨਗਰ ਕੌਂਸਲ ਦੇ 31 ਵਾਰਡਾਂ ਦੀਆਂ ਚੋਣਾਂ ‘ਚੋਂ 16 ਸੀਟਾਂ ਕਾਂਗਰਸ ਨੇ, 10 ਅਕਾਲੀ ਦਲ ਨੇ, ਤੇ ਆਪ ਤੇ ਭਾਜਪਾ ਨੇ 1-1 ਸੀਟ ਹਾਸਲ ਕੀਤੀ ਹੈ।
ਸਾਬਕਾ ਵਿਧਾਇਕ ਤੇ ਮੌਜੂਦਾ ਕਮੇਟੀ ਮੈਂਬਰ ਤਰਵਿੰਦਰ ਮਾਰਵਾਹ ਵੱਲੋਂ ਸਰਨਾ ਦਲ ਨੂੰ ਖੁੱਲ੍ਹਾ ਸਮਰਥਨ
ਮੁਕਤਸਰ ਸਾਹਿਬ ਦੇ ਜਿਨ੍ਹਾਂ ਵਾਰਡਾਂ ਤੋਂ ਕਾਂਗਰਸ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ, ਉਨ੍ਹਾਂ ਵਿੱਚ ਵਾਰਡ ਨੰਬਰ ਇੱਕ ਤੋਂ ਸਿਮਰਜੀਤ ਕੌਰ, ਵਾਰਡ ਨੰਬਰ 3 ਤੋਂ ਹਰਜੀਤ ਕੌਰ, ਵਾਰਡ ਨੰਬਰ 4 ਤੋਂ ਯਾਦਵਿੰਦਰ ਸਿੰਘ, ਵਾਰਡ ਨੰਬਰ 6 ਤੋਂ ਗੁਰਿੰਦਰ ਸਿੰਘ, ਵਰਡ ਨੰਬਰ 10 ਤੋਂ ਮਨੀਸ਼ ਗੁਪਤ, ਵਾਰਡ ਨੰਬਰ 12 ਤੋਂ ਜਸਵਿੰਦਰ ਸਿੰਘ (ਮਿੰਟੂ ਕੰਗ), ਵਾਰਡ ਨੰਬਰ 13 ਤੋਂ ਅਨਮੋਲ ਗਰੇਵਾਲ ਚਾਹਲ, ਵਾਰਡ ਨੰਬਰ 16 ਤੋਂ ਗੁਰਬਿੰਦਰ ਕੌਰ, ਵਾਰਡ ਨੰਬਰ 17 ਤੋਂ ਜਸਪ੍ਰੀਤ ਕੌਰ, ਵਾਰਡ ਨੰਬਰ 18 ਤੋਂ ਗੁਰਪ੍ਰੀਤ ਸਿੰਘ, ਵਾਰਡ ਨੰਬਰ 21 ਤੋਂ ਕੁਲਵਿੰਦਰ ਕੌਰ, ਵਰਡ ਨੰਬਰ 22 ਤੋਂ ਗੁਰਸ਼ਰਨ ਸਿੰਘ, ਵਰਡ ਨੰਬਰ 23 ਤੋਂ ਕੰਚਨ ਬਲ, ਵਰਡ ਨੰਬਰ 24 ਤੋਂ ਕ੍ਰਿਸ਼ਨ ਕੁਮਾਰ, ਵਰਡ ਨੰਬਰ 27 ਤੋਂ ਕਸ਼ਿਸ਼, ਵਰਡ ਨੰਬਰ 28 ਤੋਂ ਹਰਜਿੰਦਰ ਕੁਮਾਰ ਸ਼ਾਮਲ ਹਨ।