ਜਲੰਧਰ,21 ਫਰਵਰੀ (ਸਕਾਈ ਨਿਊਜ਼ ਬਿਊਰੋ)
ਜਲੰਧਰ ਜ਼ਿਲ੍ਹੇ ਵਿੱਚ ਇੱਕ ਵਾਰ ਕੋਰੋਨਾ ਦੀ ਰਫ਼ਤਾਰ ਫਿਰ ਤੇਜ਼ ਹੋ ਗਈ ਹੈ ।ਇਸ ਦੇ ਨਾਲ ਹੀ ਮਰਨ ਵਾਲਿਆਂ ਦੀ ਗਿਣਤੀ ਵੀ ਵੱਧਣੀ ਸ਼ੁਰੂ ਹੋ ਗਈ ਹੈ ।ਐਤਵਾਰ ਨੂੰ ਵੀ ਜ਼ਿਲ੍ਹੇ ’ਚ ਜਿੱਥੇ ਕੋਰੋਨਾ ਨਾਲ ਪਿੰਡ ਬਿੱਲੀ ਚਾਓ ਦੇ 70 ਸਾਲਾ ਅਤੇ ਜੈਮਲ ਨਗਰ ਦੇ 65 ਸਾਲਾ ਪੁਰਸ਼ ਦੀ ਮੌਤ ਹੋ ਗਈ, ਉੱਥੇ 41 ਦੀ ਕੋਰੋਨਾ ਰਿਪੋਰਟ ਵੀ ਪਾਜ਼ੇਟਿਵ ਆਈ, ਜਿਨ੍ਹਾਂ ’ਚੋਂ ਕੁੱਝ ਦੂਜੇ ਜ਼ਿਿਲ੍ਹਆਂ ਦੇ ਵੀ ਸਨ। ਪਾਜ਼ੇਟਿਵ ਆਉਣ ਵਾਲੇ ਰੋਗੀ ਤੇਜ਼ ਮੋਹਨ ਨਗਰ, ਕਮਲ ਬਿਹਾਰ, ਅਰਬਨ ਅਸਟੇਟ, ਮਾਲ ਰੋਡ ਮਾਡਲ ਟਾਊਨ, ਗੁਰੂ ਤੇਗ ਬਹਾਦੁਰ ਨਗਰ, ਚੀਮਾ ਨਗਰ ਅਤੇ ਬੀ.ਐੱਸ.ਐੱਫ, ਕੈਂਪਸ ਦੇ ਰਹਿਣ ਵਾਲੇ ਹਨ।
ਮਸ਼ਹੂਰ ਸ਼ੈੱਫ ਨੇ ਬਣਾਈ ਡਿਜ਼ਾਈਨਰ ਰੋਟੀ, ਤਸਵੀਰ ਵਾਇਰਲ
ਕੋਰੋਨਾ ਤੋਂ ਕਿਵੇਂ ਕਰੀਏ ਬਚਾਅ
ਮਾਸਕ ਦੀ ਵਰਤੋਂ ਜ਼ਰੂਰ ਕਰੋ , ਨਿਸ਼ਚਿਤ ਵਕਫੇ ’ਤੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ,ਅਲਕੋਹਲ ਯੁਕਤ ਸੈਨੇਟਾਈਜ਼ਰ ਨਾਲ ਹੱਥ ਸਾਫ ਕਰਦੇ ਰਹੋ।ਛਿੱਕਣ ਅਤੇ ਖੰਘਣ ਸਮੇਂ ਮੂੰਹ ਤੇ ਨੱਕ ਨੂੰ ਟਿਸ਼ੂ ਪੇਪਰ ਨਾਲ ਢਕ ਲਓ, ਇਸ ਤੋਂ ਬਾਅਦ ਉਸਨੂੰ ਬੰਦ ਡਸਟਬਿਨ ਵਿਚ ਸੁੱਟ ਦਿਓ,ਜਿਨ੍ਹਾਂ ਨੂੰ ਸਰਦੀ-ਜ਼ੁਕਾਮ ਅਤੇ ਫਲੂ ਹੈ, ਉਨ੍ਹਾਂ ਕੋਲੋਂ ਦੂਰ ਰਹੋ।ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰੋ,ਸਰਕਾਰ ਦੇ ਹੁਕਮਾਂ ਦੀ ਪਾਲਣਾ ਕਰੋ।
ਕੀ ਹਨ ਕੋਰੋਨਾ ਦੇ ਮੁੱਖ ਲੱਛਣ
ਬੁਖਾਰ
ਸੁੱਕੀ ਖੰਘ
ਸਾਹ ਲੈਣ ਵਿਚ ਤਕਲੀਫ
ਕੁਝ ਮਰੀਜ਼ਾਂ ਵਿਚ ਨੱਕ ਵਗਣਾ
ਗਲੇ ਵਿਚ ਖਰਾਸ਼
ਨੱਕ ਬੰਦ ਹੋਣਾ
ਡਾਇਰੀਆ