ਫਰੀਦਕੋਟ (ਗਗਨਦੀਪ ਸਿੰਘ),2 ਮਾਰਚ
“ਖੇਤੀ ਕਰਮਾਂ ਸੇਤੀ” ਪੰਜਾਬ ਅੰਦਰ ਖੇਤੀਬਾੜੀ ਨੂੰ ਲੈ ਕੇ ਇਹ ਕਹਾਵਤ ਆਂਮ ਪ੍ਰਚਲਿਤ ਹੈ ਪਰ ਇਸ ਅਖਾਣ ਨੂੰ ਝੂਠਾ ਸਾਬਤ ਕਰ ਵਿਖਾਇਆ ਫਰੀਦਕੋਟ ਜਿਲ੍ਹੇ ਦੇ ਅਗਾਂਹ ਵਧੂ ਕਿਸਾਨ ਅਤੇ ਭਾਰਤ ਸਰਕਾਰ ਦੇ ਸਾਬਕਾ ਆਈਐਫਐਸ ਅਧਿਕਾਰੀ ਹਰਦੀਪ ਸਿੰਘ ਕਿੰਗਰਾ ਨੇ। ਆਈਐਫਐਸ ਵਜੋਂ ਰਿਟਾਇਡ ਹੋਣ ਤੋਂ ਬਾਅਦ ਹਰਦੀਪ ਸਿੰਘ ਕਿੰਗਰਾ ਨੇ ਮਾਡਰਨ ਤਰੀਕੇ ਨਾਲ ਖੇਤੀ ਕਰਨ ਨੂੰ ਤਰਜੀਹ ਦਿੱਤੀ ਅਤੇ ਆਪਣੇ ਘਰ ਦੇ ਨਾਲ ਹੀ ਆਪਣੀ ਅੱਧਾ ਏਕੜ ਜਮੀਨ ਵਿਚ ਹਾਈਡ੍ਰੋਪੌਨਕ ਵਿਧੀ ਨਾਲ ਖੇਤੀ ਕਰਨੀ ਸੁਰੂ ਕੀਤੀ। ਫਰੀਦਕੋਟ ਦੇ ਪਿੰਡ ਕੰਮੇਆਣਾ ਵਿਚ ਬਣੇ ਹਾਈਡ੍ਰੋਪੌਨਿਕ ਪੌਲੀ ਹਾਊਸ ਵਿਚ ਹਰਦੀਪ ਸਿੰਘ ਕਿੰਗਰਾ ਨੇ ਚੈਰੀ ਟਮਾਟਰ ਦੀਆ ਕਈ ਕਿਸਾਮਾਂ, ਸਲਾਦ ਵਿਚ ਵਰਤੇ ਜਾਂਦੇ ਪੱਤਗੋਭੀ (ਬੰਦ ਗੋਭੀ) ਦੀਆਂ ਕਈ ਕਿਸਾਮਾਂ,5 ਕਿਸਮ ਦੀ ਲੈਟਸ ਅਤੇ ਸਟਰੌਬਰੀ ਆਦਿ ਲਗਾ ਕੇ ਜਿਥੇ ਵਧੀਆਂ ਕਮਾਈ ਕਰ ਰਿਹਾ ਉਥੇ ਹੀ ਉਹਨਾਂ ਵੱਲੋਂ ਜਹਿਰ ਮੁਕਤ ਅਤੇ ਮਿੱਟੀ ਦੇ ਸੰਪਰਕ ਤੋਂ ਬਿਨਾਂ ਵਾਲੀ ਖੇਤੀ ਕੀਤੀ ਜਾ ਰਹੀ ਹੈ।
BJP ਦੇ ਚਾਰ ਵੱਡੇ ਨੇਤਾਵਾਂ ਵਿਰੁੱਧ ਕੇਸ ਦਰਜ,ਜਾਣੋ ਵੇਰਵਾ
ਹਰਦੀਪ ਸਿੰਘ ਕਿੰਗਰਾ ਮੁਤਾਬਿਕ ਇਹ ਟੈਕਨੀਕ ਖੇਤੀ ਦਾ ਭਵਿੱਖ ਹੈ ਅਤੇ ਭਵਿੱਖ ਵਿਚ ਜੋ ਖੇਤੀ ਹੋਣੀ ਹੈ ਉਹ ਇਸੇ ਵਿਧੀ ਨਾਲ ਹੀ ਸੰਭਵ ਹੈ। ਉਹਨਾਂ ਕਿਹਾ ਕਿ ਉਹ ਇਸ ਤਕਨੀਕ ਤੇ ਕੰਮ ਕਰ ਰਹੇ ਹਨ ਕਿ ਜਿਥੇ ਤੁਹਾਡੀ ਫਸਲ ਵਿਕਣੀ ਹੈ ਉਹ ਉਥੇ ਹੀ ਪੈਦਾ ਕੀਤੀ ਜਾਵੇ ਤਾਂ ਜੋ ਫਸਲ ਦੀ ਪ੍ਰੋਡਕਸਨ ਕੌਸਟ ਘੱਟ ਹੋ ਜਾਵੇ। ਉਹਨਾਂ ਕਿਹਾ ਕਿ ਇਸ ਵਿਧੀ ਨਾਲ ਨਾਂ ਤਾਂ ਉਹ ਮਿੱਟੀ ਵਰਤ ਰਹੇ ਹਨ ਅਤੇ ਨਾ ਹੀ ਪਾਣੀ ਵੇਸਟ ਕਰ ਰਹੇ ਹਨ। ਉਹਨਾਂ ਕਿਹਾ ਪਾਣੀ ਵੀ ਆਰਓ ਦਾ ਵਰਤਿਆ ਜਾ ਰਿਹਾ, ਇਸ ਖੇਤੀ ਨੂੰ ਛੱਤ ਉਪਰ ਵੀ ਕੀਤਾ ਜਾ ਸਕਦਾ, ਇਸ ਨਾਲ ਜਿੱਥੇ ਫਸਲ ਪੈਦਾ ਕਰਨ ਵਾਲੇ ਨੂੰ ਲਾਭ ਹੁੰਦਾ ਉਥੇ ਹੀ ਖਾਣ ਵਾਲੇ ਨੂੰ ਇਸ ਨਾਲ ਲਾਭ ਮਿਲਦਾ। ਉਹਨਾਂ ਕਿਹਾ ਕਿ ਇਸ ਵਿਧੀ ਨੂੰ ਹਾਈਡ੍ਰੋਪੌਨਿਕ ਐਗਰੀਕਲਚਰ ਕਿਹਾ ਜਾਂਦਾ।
ਇਲਾਕੇ ‘ਚ ਚਲ ਰਹੀ ਨਾਜਾਇਜ਼ ਸ਼ਰਾਬ ਦੀ ਫੈਕਟਰੀ ਦਾ ਪੁਲਿਸ ਨੇ ਕੀਤਾ ਪਰਦਾਫਾਸ਼
ਉਨ੍ਹਾਂ ਦਾ ਦਾਅਵਾ ਹੈ ਕਿ ਇਸ ਵਿਧੀ ਨਾਲ ਤੁਸੀ 1 ਏਕੜ ਵਿਚੋਂ 30 ਏਕੜ ਦੇ ਬਰਾਬਰ ਫਸਲ ਕੱਢ ਸਕਦੇ ਹੋ। ਉਹਨਾਂ ਕਿਹਾ ਕਿ ਇਸ ਵਿਧੀ ਨਾਲ ਤੁਹਾਡੇ ਕੋਲ ਪੌਦਿਆ ਦੇ ਵਾਧੇ ਲਈ ਖੁਲ੍ਹੀ ਥਾਂ ਹੈ ਤੁਸੀ ਇਹਨਾਂ ਜਮੀਨ ਤੇ ਉਘਾਏ ਹੋਏ ਪੌਦਿਆ ਦੇ ਮੁਕਾਬਲੇ ਜਿਆਦਾ ਫੈਲਾਅ ਸਕਦੇ ਹੋ। ਉਹਨਾਂ ਕਿਹਾ ਕਿ ਇਸ ਵਿਧੀ ਲਈ ਨਾਂ ਟਰੈਕਟਰ ਦੀ ਲੋੜ ਹੈ ਨਾਂ ਟਰਾਲੀ ਦੀ ਲੋੜ ਹੈ, ਰਿਵਾਇਤੀ ਖੇਤੀ ਦੇ ਮੁਕਾਬਲੇ ਇਹ ਵਿਧੀ ਦੇਖਭਾਲ ਜਿਆਦਾ ਭਾਲਦੀ ਹੈ। ਇਸ ਦੀ ਪੈਦਾਵਾਰ ਤੁਸੀ ਜਿੰਨੀ ਮਰਜੀ ਕਰ ਲਵੋ, ਉਹਨਾਂ ਦੱਸਿਆ ਕਿ ਉਹਨਾਂ ਨੇ ਹੁਣ ਤੱਕ ਇਥੇ 26 ਫਸਲਾਂ ਪੈਦਾ ਕਰ ਚੁੱਕੇ ਹਨ। ਉਹਨਾਂ ਇਸ ਪੌਲੀਹਾਊਸ਼ ਨੂੰ ਬਣਾਉਣ ਬਾਰੇ ਦਸਦਿਆ ਕਿਹਾ ਕਿ ਜੋ ਵੀ ਇਸ ਤੇ ਖਰਚ ਆਉਂਦਾ ਉਸ ਤੋਂ ਤੁਸੀ 3 ਸਾਲ ਵਿਚ ਪੈਸਾ ਪੂਰਾ ਹੋ ਜਾਂਦਾ ਹੈ ਅਤੇ ਬਾਅਦ ਵਿਚ ਇਸ ਤੋਂ ਇਨਕਮ ਹੀ ਇਨਕਮ ਹੈ।
ਕਰੀਬ 2 ਸਾਲ ਪਹਿਲਾਂ ਸੂਰੂ ਕੀਤੀ ਖੇਤੀ ਤੋਂ ਹਰਦੀਪ ਸਿੰਘ ਕਿੰਗਰਾ ਖਾਫੀ ਖੁਸ ਨਜਰ ਆ ਰਹੇ ਹਨ ਅਤੇ ਉਹਨਾਂ ਦਾ ਕਹਿਣਾਂ ਹੈ ਕਿ ਕਿਸਾਨਾਂ ਦੇ ਪੁੱਤ ਮਿੱਟੀ ਨਾਲ ਮਿੱਟੀ ਹੋਣ ਤੋਂ ਡਰਦੇ ਹੀ ਖੇਤੀ ਨੂੰ ਤਿਆਗ ਗਏ ਸਨ ਪਰ ਉਹਨਾਂ ਮਿੱਟੀ ਰਹਿਤ ਖੇਤੀ ਸੁਰੂ ਕਰ ਕੇ ਇਕ ਨਵੀਂ ਪਿਰਤ ਪਾਈ ਹੈ। ਉਹਨਾਂ ਦਾ ਮੰਨਣਾਂ ਹੈ ਕਿ ਕਿਸਾਨ ਦਾ ਪੁੱਤ ਹੁਣ ਟਾਈ ਲਗਾ ਕੇ ਤੇ ਕੋਟਪੈਂਟ ਪਾ ਕੇ ਵੀ ਖੇਤੀ ਕਰ ਸਕਦਾ।