ਕੋਟਕਪੂਰਾ (ਰੋਹਿਤ ਆਜ਼ਾਦ),25 ਜੁਲਾਈ 2021
ਵਾਰਡ ਨੰਬਰ-26 ਦੇ ਸ਼ੇਰੇ-ਪੰਜਾਬ ਨਗਰ ਦੇ ਵਸਨੀਕ ਅਮ੍ਰਿਤਪਾਲ ਸਿੰਘ ਪੁੱਤਰ ਮਨਜੀਤ ਕੌਰ ਵਾਸੀ ਸ਼ੇਰੇ-ਪੰਜਾਬ ਨਗਰ, ਦੁਆਰੇਆਣਾ ਰੌਡ, ਨੇੜੇ ਕਿਰਪਾਲ ਆਸ਼ਰਮ, ਕੋਟਕਪੂਰਾ ਜਿਲ੍ਹਾ ਫਰੀਦਕੋਟ ਨੇ ਪੱਤਰਕਾਰਾਂ ਨੂੰ ਦਿੱਤੀ ਜਾਣਕਾਰੀ ਵਿੱਚ ਦੱਸਿਆ ਕਿ ਉਨਾਂ ਦਾ ਵਿਆਹ ਕਾਰਜ ਰਾਮਪੂਰੇ ਦੀ ਇੱਕ ਡਾਂਸਰ ਰਮਨਦੀਪ ਕੋਰ ਵਾਸੀ ਰਾਮਪੂਰਾ, ਤਹਿਸੀਲ ਰਾਮਪੂਰਾ ਜਿਲ੍ਹਾ ਬਠਿੰਡਾ ਦੇ ਨਾਲ ਆਪਸੀ ਸਹਿਮਤੀ ਦੇ ਨਾਲ ਹੋਇਆ ਸੀ ਤੇ ਉਹ ਆਪਸੀ ਸਹਿਮਤੀ ਦੇ ਨਾਲ ਵਿਆਹ ਬੰਧਨ ਵਿੱਚ ਬੰਨ ਆਪਣੀ ਜਿੰਦਗੀ ਬਸਰ ਕਰ ਰਹੇ ਸੀ।
ਉਸਨੇ ਆਖਿਆ ਕਿ ਉਸ ਸਮੇਂ ਉਸਦੀ ਪਤਨੀ ਰਮਨਦੀਪ ਆਪਣੇ ਨਾਲ ਇੱਕ ਛੋਟੀ ਬੱਚੀ ਵੀ ਲੈਕੇ ਆਈ ਸੀ ਜੋ ਕਿ ਉਸਦੀ ਸਹਿਮਤੀ ਹੇਠਾਂ ਹੀ ਉਨਾਂ ਨਾਲ ਰਹਿ ਰਹੀ ਸੀ।
ਉਸਨੇ ਦੱਸਿਆ ਕਿ ਉਹ ਇੱਕ ਦਿਹਾੜੀਦਾਰ ਹੈ ਤੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਦਿਹਾੜੀ ਕਰਕੇ ਕਰਦਾ ਹੈ ਤੇ ਇੱਕ ਦਿਨ ਉਹ ਰੋਜ਼ਾਨਾ ਦੀ ਤਰਾਂ ਆਪਣੀ ਦਿਹਾੜੀ ਤੇ ਗਿਆ ਹੋਇਆ ਸੀ ਤੇ ਕਿ ਜਦ ਦੁਪਹਿਰ ਵੇਲੇ ਉਹ ਆਪਣੇ ਘਰ ਆਇਆ ਤਾਂ ਉਸਨੇ ਦੇਖਿਆ ਕਿ ਉਸਦੀ ਪਤਨੀ ਡਾਂਸਰ ਰਮਨਦੀਪ ਅਤੇ ਉਸਦੀ ਉਹ ਛੋਟੀ ਜਿਹੀ ਬੱਚੀ ਜਿਸਨੂੰ ਉਹ ਨਾਲ ਲੈਕੇ ਆਈ ਸੀ ਦੋਵੇਂ ਜਣੇ ਉਸਦੇ ਘਰੋਂ ਲਾਪਤਾ ਹਨ।
ਕਾਫੀ ਲੱਭਣ ਦੀ ਕੋਸ਼ਿਸ਼ ਕਰਨ ਤੋਂ ਬਾਅਦ ਉਸਨੂੰ ਉਸਦੀ ਮਾਤਾ ਮਨਜੀਤ ਕੌਰ ਅਤੇ ਉਸਦੇ ਗੁਆਂਢੀਆਂ ਤੋਂ ਪਤਾ ਲੱਗਾ ਕਿ ਉਹ ਉਸਦੇ ਘਰ ਤੋਂ ਕੰਮ ਤੇ ਜਾਣ ਮਗਰੋਂ ਉਸਦੀ ਪਤਨੀ ਰਮਨਦੀਪ ਕੌਰ ਆਪਣੀ ਬੱਚੀ ਨੂੰ ਨਾਲ ਲੈਕੇ ਸਰਕਾਰੀ ਹਸਪਤਾਲ ਵਿਖੇ ਚੈੱਕਅਪ ਕਰਵਾਉਣ ਲਈ ਘਰੋਂ ਗਈ ਸੀ ਤਾਂ ਬਾਅਦ ਵਿੱਚ ਉਸਨੂੰ ਸਰਕਾਰੀ ਹਸਪਤਾਲ ਵਿੱਚੋਂ ਪਤਾ ਲੱਗਾ ਕਿ ਉਹ ਆਈ ਜਰੂਰ ਸੀ l
ਪਰ ਚੈੱਕਅਪ ਤੋਂ ਬਾਅਦ ਛੇਤੀ ਹੀ ਘਰ ਵਾਪਸ ਚਲੀ ਗਈ ਸੀ ਪਰ ਅਮ੍ਰਿਤਪਾਲ ਦੀ ਮਾਤਾ ਮਨਜੀਤ ਕੌਰ ਦੇ ਮੁਤਾਬਿਕ ਉਹ ਵਾਪਸ ਘਰ ਨਹੀਂ ਆਈ ਸੀ। ਉਸਨੇ ਅੱਗੇ ਦੱਸਿਆ ਕਿ ਉਸਦੀ ਡਾਂਸਰ ਪਤਨੀ ਦੀਆਂ ਇੱਛਾਵਾਂ ਕਾਫੀ ਵੱਧ ਗਈਆਂ ਸੀ ਤੇ ਉਹ ਕਈ ਵਾਰ ਉਸਦੀਆਂ ਬਹੁਤੀਆਂ ਜਰੂਰਤਾਂ ਪੂਰੀਆਂ ਨਹੀਂ ਕਰ ਸਕਿਆ ਸੀ ਜਿਸ ਤੋਂ ਬਾਅਦ ਉਨਾਂ ਵਿੱਚ ਕਾਫੀ ਨਰਾਜ਼ਗੀ ਰਹਿਣ ਲੱਗ ਗਈ ਸੀ।
ਉਸਨੇ ਸੋਚਿਆ ਕਿ ਉਸਦੀ ਪਤਨੀ ਉਸ ਬੱਚੀ ਨੂੰ ਕੋਈ ਨੁਕਸਾਨ ਨਾ ਪਹੁੰਚਾ ਦੇਵੇ ਕਿਤੇ ਇਸੇ ਡਰ ਦੇ ਚੱਲਦਿਆਂ ਇਸਦੀ ਸੂਚਨਾ ਉਸਨੇ ਥਾਣਾ ਸਿਟੀ ਕੋਟਕਪੂਰਾ ਵਿਖੇ ਵੀ ਦਿੱਤੀ ਸੀ ਪ੍ਰੰਤੂ ਹਾਲੇ ਤੱਕ ਪੁਲਸ ਨੂੰ ਉਸਦੀ ਕੋਈ ਸੂਹ ਨਹੀਂ ਲੱਗੀ। ਉਸਨੇ ਆਪਣੇ ਦੁਖੀ ਮਨ ਨਾਲ ਪੁਲਿਸ ਅਤੇ ਪ੍ਰਸ਼ਾਸ਼ਨ ਪਾਸ ਮੀਡੀਆ ਰਾਹੀਂ ਇਹ ਗੁਹਾਰ ਲਗਾਈ ਹੈ ਕਿ ਉਸਦੀ ਪਤਨੀ ਅਤੇ ਬੱਚੀ ਦੀ ਭਾਲ ਕਰਕੇ ਉਸਨੂੰ ਵਾਪਸ ਲਿਆਂਦਾ ਜਾਵੇ।
ਉਸਨੂੰ ਡਰ ਹੈ ਕਿ ਉਸਦੀ ਪਤਨੀ ਇੱਕ ਡਾਂਸਰ ਹੈ ਤੇ ਕਿਤੇ ਸ਼ਾਇਦ ਉਸ ਬੱਚੀ ਨੂੰ ਵੀ ਉਹ ਡਾਂਸਰ ਬਣਾਕੇ ਉਸਦੀ ਜਿੰਦਗੀ ਨਾ ਰੋਲ ਦੇਵੇ ਜਾਂ ਕਿਧਰੇ ਆਪਣੀ ਖੁਆਇਸ਼ਾਂ ਨੂੰ ਪੂਰਾ ਕਰਨ ਦੇ ਲਈ ਉਸ ਬੱਚੀ ਨੂੰ ਮਾਰ ਹੀ ਨਾ ਦੇਵੇ। ਇਸ ਲਈ ਅਮ੍ਰਿਤਪਾਲ ਸਿੰਘ ਦੀ ਇਹ ਮੰਗ ਹੈ ਕਿ ਪੁਲਸ ਅਤੇ ਪ੍ਰਸ਼ਾਸ਼ਨ ਉਸਦੀ ਪਤਨੀ ਨੂੰ ਲੱਭਕੇ ਉਸਨੂੰ ਸਜਾ ਦਿਲਾਵੇ ਤੇ ਅਮ੍ਰਿਤਪਾਲ ਉਸ ਬੱਚੀ ਦੀ ਜਾਨ ਬਚਾਕੇ ਉਸਦੀ ਚੰਗੀ ਪਰਵਰੀਸ਼ ਕਰਕੇ ਉਹ ਇੱਕ ਚੰਗੇ ਬਾਪ ਹੋਣ ਦਾ ਫਰਜ਼ ਅਦਾ ਕਰ ਸਕੇ।