ਮਾਨਸਾ (ਭੀਸ਼ਮ ਗੋਇਲ), 29 ਮਾਰਚ 2022
ਸ੍ਰੀ ਮੁਕਤਸਰ ਸਾਹਿਬ ਦੇ ਲੰਬੀ ਦੀ ਸਬ ਤਹਿਸੀਲ ਵਿੱਚ ਕਿਸਾਨਾਂ ਵੱਲੋਂ ਰੈਵੇਨਿਊ ਵਿਭਾਗ ਦੇ ਮੁਲਾਜ਼ਮਾਂ ਨੂੰ ਦੇਰ ਰਾਤ ਤਕ ਦਫ਼ਤਰ ਵਿੱਚ ਨਜ਼ਰਬੰਦ ਕੀਤੇ ਜਾਣ ਦਾ ਸਖਤ ਨੋਟਿਸ ਲੈਂਦਿਆਂ ਮਾਨਸਾ ਦੇ ਡੀ.ਸੀ. ਦਫ਼ਤਰ, ਐਸ.ਡੀ.ਐਮ. ਦਫ਼ਤਰ, ਤਹਿਸੀਲ ਅਤੇ ਸਬ-ਤਹਿਸੀਲ ਦਫ਼ਤਰਾਂ ਦੇ ਕਰਮਚਾਰੀਆਂ ਨੇ ਕਲਮਛੋੜ ਹੜਤਾਲ ਕਰਕੇ ਵਿਰੋਧ ਕੀਤਾ ਹੈ। ਉੱਥੇ ਕਰਮਚਾਰੀਆਂ ਨੇ ਨਜਰਬੰਦ ਕਰਨ ਵਾਲੇ ਕਿਸਾਨਾਂ ਖਿਲਾਫ ਸ਼ਖਤ ਤੋਂ ਸ਼ਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ:ਪੈਟਰੋਲ-ਡੀਜ਼ਲ ਦੇ ਰੇਟ ਵੱਧਣ ‘ਤੇ ਤਲਵੰਡੀ ਸਾਬੋ ‘ਦੇ ਲੋਕਾਂ ‘ਚ ਮੱਚਿਆ…
ਕਿਸਾਨਾਂ ਵੱਲੋਂ ਲੰਬੀ ਵਿਖੇ ਰੈਵੇਨਿਊ ਵਿਭਾਗ ਦੇ ਮੁਲਾਜ਼ਮਾਂ ਨੂੰ ਦੇਰ ਰਾਤ ਤਕ ਦਫ਼ਤਰ ਵਿੱਚ ਨਜ਼ਰਬੰਦ ਕੀਤੇ ਜਾਣ ਦਾ ਵਿਰੋਧ ਕਰਦਿਆਂ ਮਾਨਸਾ ਦੇ ਡੀ.ਸੀ. ਦਫਤ ਰ ਮੁਲਾਜਮਾਂ ਜਸਵੰਤ ਸਿੰਘ ਅਤੇ ਲਾਲ ਸਿੰਘ ਨੇ ਕਿਹਾ ਕਿ ਕੱਲ ਲੰਬੀ ਦੀ ਸਬ-ਤਹਿਸੀਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਡੀ.ਸੀ. ਦਫ਼ਤਰ ਦੇ ਕਰਮਚਾਰੀਆਂ, ਪਟਵਾਰੀਆਂ ਅਤੇ ਫਰਦ ਕੇਂਦਰ ਦੇ ਕਰਮਚਾਰੀਆਂ ਨੂੰ ਤਹਿਸੀਲ ਵਿਚ ਜਬਰਦਸਤੀ ਬੰਦ ਕੀਤਾ ਗਿਆl
ਇਹ ਖ਼ਬਰ ਵੀ ਪੜ੍ਹੋ:ਪੰਜਾਬ ਕਾਂਗਰਸ ਪ੍ਰਧਾਨ ਦੀ ਚੋਣ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਸੱਦੀ…
ਜਿਸ ਦੇ ਰੋਸ ਵਜੋਂ ਅੱਜ ਪੂਰੇ ਪੰਜਾਬ ਦੇ ਡੀ.ਸੀ. ਦਫ਼ਤਰ ਕਰਮਚਾਰੀ ਕਲਮਛੋੜ ਹੜਤਾਲ ਉੱਪਰ ਹਨ। ਉਨ੍ਹਾਂ ਕਿਹਾ ਕਿ ਅਸੀਂ ਡੀ.ਸੀ. ਦਫ਼ਤਰ ਯੂਨੀਅਨ ਮਾਨਸਾ ਵੱਲੋਂ ਇਸ ਘਟਨਾ ਦੀ ਨਿੰਦਾ ਕਰਦੇ ਹਾਂ ਅਤੇ ਸਰਕਾਰ ਤੋਂ ਅਪੀਲ ਕਰਦੇ ਹਾਂ ਕਿ ਅਜਿਹੇ ਸ਼ਰਾਰਤੀ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।