ਸਰਦੂਲਗੜ੍ਹ, 17 ਫਰਵਰੀ (ਸਕਾਈ ਨਿਊਜ਼ ਬਿਊੂਰੋ)
ਸਬ-ਡਵੀਜ਼ਨ ਸਰਦੂਲਗੜ੍ਹ ਦੇ ਪਿੰਡ ਮੀਰਪੁਰ ਕਲਾਂ ਦੇ ਕਿਸਾਨ ਦੀ ਮੌਤ ਹੋ ਜਾਣ ਕਾਰਣ ਇਲਾਕੇ ‘ਚ ਸੋਗ ਦੀ ਲਹਿਰ ਹੈਮ੍ਰਿਤਕ ਕਿਸਾਨ ਦਿੱਲੀ ਧਰਨੇ ਦੌਰਾਨ ਬਿਮਾਰ ਹੋ ਗਿਆ ਸੀ।ਜਿਸ ਤੋਂ ਬਾਅਦ ਉਸ ਨੂੰ ਪਿੰਡ ਮੀਰਪੁਰ ਵਿਖੇ ਲਿਆਉਂਦਾ ਗਿਆ ਜਿਥੇ ਕਿ ਉਸ ਦੀ ਮੌਤ ਹੋ ਗਈ। ਪਿੰਡ ਵਾਸੀ ਹਰਪਾਲ ਸਿੰਘ, ਪਰਮਾ ਸਿੰਘ ਅਤੇ ਰਣ ਸਿੰਘ ਨੇ ਦੱਸਿਆ ਕਿ ਕਿਸਾਨ ਮੇਜਰ ਸਿੰਘ ਪੁੱਤਰ ਗਰੀਬ ਸਿੰਘ 10 ਦਿਨਾਂ ਤੋਂ ਦਿੱਲੀ ਟਿਕਰੀ ਬਾਰਡਰ ’ਤੇ ਕਿਸਾਨੀ ਸੰਘਰਸ਼ ਚ ਸਾਮਲ ਸੀ। ਪਿਛਲੇ ਦਿਨੀਂ ਉਹ ਧਰਨੇ ਦੌਰਾਨ ਹੀ ਬਿਮਾਰ ਹੋ ਗਿਆ ਸੀ, ਜਿਸ ਨੂੰ ਪਿੰਡ ਲਿਆਂਦਾ ਗਿਆ ਪਰ ਪਿੰਡ ਆਉਣ ਉਪਰੰਤ ਉਸ ਦੀ ਮੌਤ ਹੋ ਗਈ।