ਹੁਸ਼ਿਆਰਪੁਰ(ਅਮਰੀਕ ਕੁਮਾਰ)22 ਫਰਵਰੀ 2022
ਕਿਸਾਨ ਅੰਦੋਲਨ ‘ਚ ਵਧੀਆਂ ਭੂਮਿਕਾ ਨਿਭਾ ਕੇ ਲੋਕਾਂ ਦੇ ਦਿਲਾਂ ਵਿੱਚ ਘਰ ਬਣਾਉਣ ਵਾਲਾ ਦੀਪ ਸਿੱਧੂ ਜੋਕਿ ਹੁਣ ਸਾਡੇ ਵਿਚਕਾਰ ਨਹੀਂ ਰਿਹਾ । ਦੱਸ ਦਈਏ ਕੁਝ ਦਿਨ ਪਹਿਲਾਂ ਦਿੱਲੀ ਦੇ ਕੁੰਡਲੀ ਬਾਰਡਰ ਨੇੜੇ ਪੰਜਾਬੀ ਅਦਾਕਾਰ ਦੀ ਕਾਰ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ ਸੀ ਜਿਸ ਵਿਚ ਦੀਪ ਸਿੱਧੂ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ ਸੀ । ਜਿਸ ਤੋਂ ਬਾਅਦ ਜਿੱਥੇ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਉਥੇ ਹੀ ਪੂਰੇ ਪੰਜਾਬ ‘ਚ ਸੋਗ ਦੀ ਲਹਿਰ ਹੈ । ਲੋਕ ਭਰੇ ਮਨ ਨਾਲ ਦੀਪ ਸਿੱਧੂ ਨੂੰ ਸ਼ਰਧਾਂਜਲੀ ਦੇ ਰਹੇ ਹਨ ।
ਇਹ ਖਬਰ ਵੀ ਪੜ੍ਹੋ:ਹਰੀਸ਼ ਚੌਧਰੀ ਨੇ ਕਾਂਗਰਸ ਕੋ-ਆਰਡੀਨੇਟਰਾਂ ਨਾਲ ਉੱਚ ਪੱਧਰੀ ਤੇ ਕੀਤੀ ਬੈਠਕ
ਦੱਸ ਦਈਏ ਹੁਸ਼ਿਆਰਪੁਰ ‘ਚ ਬੀਤੀ ਦੇਰ ਸ਼ਾਮ ਵੱਖ –ਵੱਖ ਜਥੇਬੰਦੀਆਂ ਵੱਲੋਂ ਸ਼ਹਿਰ ‘ਚ ਮਾਰਚ ਕੱਢ ਕੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿਤੀ ਗਈ । ਇਹ ਮਾਰਚ ਗੁਰੂਦੁਆਰਾ ਸਿੰਘ ਸਭਾ ਰੇਲਵੇ ਰੋਡ ਤੋਂ ਸ਼ੁਰੂ ਹੋ ਕੇ ਵੱਖ- ਵੱਖ ਬਾਜ਼ਾਰਾਂ ‘ਚੋਂ ਹੁੰਦੇ ਹੋਏ ਸ਼ੈਸ਼ਨ ਚੌਕ ਵਿਖੇ ਜਾ ਕੇ ਸਮਾਪਤ ਹੋਇਆ । ਇਸ ਦੌਰਾਨ ਹੁਸ਼ਿਆਰਪੁਰ ਵਿਚ ਵੱਡੀ ਗਿਣਤੀ ‘ਚ ਨੌਜਵਾਨ ਇਸ ਮਾਰਚ ਦਾ ਹਿੱਸਾ ਬਣੇ ਅਤੇ ਦੀਪ ਸਿੱਧੂ ਜਿੰਦਾਬਾਦ ਦੇ ਨਾਅਰਿਆਂ ਨਾਲ ਪੂਰੇ ਸ਼ਹਿਰ ਗੂੰਜ ਉਠਿਆ ।
ਇਹ ਖਬਰ ਵੀ ਪੜ੍ਹੋ:ਪ੍ਰਧਾਨ ਮੰਤਰੀ ਮੋਦੀ ਮਨੀਪੁਰ, ਯੂਪੀ ਵਿੱਚ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ