29 ਅਪ੍ਰੈਲ ਨੂੰ ਦੁਨੀਆਂ ਭਰ ਦੇ ਸਿਨੇਮਾ ਘਰਾਂ ‘ਚ ਰਿਲਿਜ਼ ਹੋਣ ਜਾ ਰਹੀ ਦੀਪ ਸਿੱਧੂ ਦੀ ਆਖਰੀ ਫਿਲਮ ‘ਸਾਡੇ ਆਲੇ’

Must Read

ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਬਠਿੰਡਾ ‘ਚ ਲਗਾਇਆ ਗਿਆ ਖੂਨ ਦਾਨ ਕੈਂਪ

ਬਠਿੰਡਾ (ਅਮਨਦੀਪ ਸਿੰਘ), 8 ਦਸੰਬਰ 2023 ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ, ਫ਼ਕਰ-ਏ-ਕੌਮ, ਪੰਥ ਰਤਨ, ਦਰਵੇਸ਼ ਸਿਆਸਤਦਾਨ, ਮਰਹੂਮ...

ਸ਼੍ਰੀ ਫਤਹਿਗੜ੍ਹ ਸਾਹਿਬ ‘ਚ ਅਕਾਲੀ ਦਲ ਨੇ ਮਨਾਇਆ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ

ਸ੍ਰੀ ਫਤਹਿਗੜ੍ਹ ਸਾਹਿਬ ( ਜਗਦੇਵ ਸਿੰਘ), 8 ਦਸੰਬਰ 2023 ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ  ਮਰਹੂਮ ਮੁੱਖ ਮੰਤਰੀ ਅਤੇ ਸ਼੍ਰੋਮਣੀ...

ਅੰਮ੍ਰਿਤਸਰ ਦੇ ਗੁਰੂਘਰ ‘ਚ ਬੇਅਦਬੀ ਦੀ ਕੋਸ਼ਿਸ਼

ਅੰਮ੍ਰਿਤਸਰ (ਰਘੂ ਮਹਿੰਦਰੂ ), 7 ਦਸੰਬਰ 2023 ਮਾਮਲਾ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਧਰਮਪੁਰਾ ਚੋਕ ਵਿਚ ਸਥਿਤ ਗੁਰੂਦੁਆਰਾ ਦੁਸ਼ਟ ਦਮਣ...

ਚੰਡੀਗੜ੍ਹ (ਸਕਾਈ ਨਿਊਜ਼ ਪੰਜਾਬ), 2 ਅਪ੍ਰੈਲ 2022

ਸਾਗਾ ਸਟੂਡਿਓ ਜਿਸ ਦਾ ਨਾਮ ਪਹਿਲੇ ਸਾਗਾ ਮਿਊਜ਼ਿਕ ਸੀ ਇਕ ਬਹੁਤ ਵੱਡੀ ਪ੍ਰੋਡਕਸ਼ਨ ਕੰਪਨੀ ਦੇ ਤੌਰ ਤੇ ਸਿਨੇਮਾ ਜਗਤ ਵਿੱਚ ਅਪਣਾ ਨਾਮ ਕਰ ਚੁੱਕੀ ਹੈ| ਪੰਜਾਬੀ ਫ਼ਿਲਮ ਜਗਤ ਵਿੱਚ ਵੀ ਇਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ| ਰੰਗ ਪੰਜਾਬ , ਸੰਨ ਉਫ ਮਨਜੀਤ ਸਿੰਘ, ਦਾ ਟ੍ਰੇਅਰ, ਅਰਦਾਸ ਕਰਾਂ, ਨਿਧੀ ਸਿੰਘ, ਬਲੈਕ ਪ੍ਰਿੰਸ, ਸੂਬੇਦਾਰ ਜੋਗਿੰਦਰ ਸਿੰਘ ਇਨ੍ਹਾਂ ਦੇ ਬੈਨਰ ਹੇਠ ਪ੍ਰਮੁੱਖ ਫ਼ਿਲਮਾਂ ਹਨ l

ਹੁਣ ਸਾਗਾ ਮਿਊਜ਼ਿਕ ਇਕ ਵਾਰ ਫਿਰ ਤੋਂ ਇੱਕ ਸ਼ਾਨਦਾਰ ਕਹਾਣੀ ਲੈ ਕੇ ਆ ਰਿਹਾ ਹੈ ਜੋ ਕਿ ਇੱਕ ਬਹੁਤ ਹੀ ਮਹੱਤਵਪੂਰਨ ਮੁੱਦੇ ਅਲੱਗ ਹੋ ਚੁੱਕੇ ਖੂਨ  ਦੇ ਰਿਸ਼ਤਿਆਂ ਨੂੰ ਮੁੜ ਜੋੜਨ ਦੀ ਕਹਾਣੀ ਹੈ| ਜੋ਼ਰਾ ਦੀ ਸ਼ਾਨਦਾਰ ਸਫਲਤਾ ਤੋਂ ਬਾਅਦ ਸਾਗਾ ਸਟੂਡਿਓ ਇਕ ਵਾਰ ਫਿਰ ਤੋਂ ਬਠਿੰਡਾ ਵਾਲੇ ਭਾਈ ਫਿਲਮ ਦੇ ਨਾਲ਼ ਨਵੀਂ ਪੇਸ਼ਕਸ਼ ਸਾਡੇ ਆਲੇ ਨਾਲ ਦਿਲ ਜਿੱਤਣ ਨੂੰ ਬੇਤਾਬ ਹਨ| ਇਹ ਫਿਲਮ 29 ਅਪ੍ਰੈਲ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ l

ਜਤਿੰਦਰ ਮੌਹਰ ਵੱਲੋਂ ਨਿਰਮਿਤ ਕੀਤੀ ਇਹ ਮਲਟੀ ਸਟਾਰਰ ਫਿਲਮ ਵਿੱਚ ਲੇਟ ਅਦਾਕਾਰ ਅਤੇ ਸਮਾਜ ਸੇਵਕ ਦੀਪ ਸਿੱਧੂ , ਗੁੱਗੂ ਗਿੱਲ, ਮਹਾਂਬੀਰ ਭੁੱਲਰ, ਸੁਖਦੀਪ ਸੁੱਖ , ਅਮ੍ਰਿਤ ਔਲਖ ਅਤੇ ਹੋਰ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ l ਸਾਡੇ ਆਲੇ ਦਾ ਪੋਸਟਰ ਬਹੁਤ ਹੀ ਸ਼ਾਨਦਾਰ ਹੈ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਹਰ ਕਲਾਕਾਰ ਆਪਣੀ ਅਦਾਕਾਰੀ ਦੇ ਨਾਲ ਕਿਰਦਾਰ ਨਾਲ ਨਿਆਂ ਕਰੇਗਾ l ਦੀਪ ਸਿੱਧੂ ਫਿਲਮ ਦਾ ਮੁੱਖ ਹਿੱਸਾ ਰਹਿਣਗੇ ਕਿਉਂਕਿ ਇਹ ਉਨ੍ਹਾਂ ਦਾ ਆਖਰੀ ਪ੍ਰੋਜੈਕਟ ਹੈ ਜੋ ਉਹਨਾਂ ਦੇ ਦਿੱਲ ਦੇ ਬਹੁਤ ਕਰੀਬ ਸੀl

ਫਿਲਮ ਦੀ ਕਹਾਣੀ ਦੋ ਅਥਲੀਟ ਭਰਾਵਾਂ ਦੇ ਇਰਦ-ਗਿਰਦ ਘੁੰਮਦੀ ਹੈ, ਜੋ ਸਮਾਜ ਦੇ ਪੇਚਿਦਾ ਗਲਿਆਰਿਆਂ ਵਿਚੋਂ ਹੋ ਕੇ ਗੁਜ਼ਰਦੀ ਹੈ|ਫਿਲਮ ਦਾ ਮਿਊਜ਼ਿਕ ਸਾਗਾ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾਏਗਾl  ਸਾਗਾ ਮਿਊਜ਼ਿਕ ਫਿਲਮ ਜਗਤ ਵਿਚ ਬਹੁਤ ਨਾਮ ਬਣਾ ਚੁੱਕੀ ਹੈ ਤੇ ਹਮੇਸ਼ਾ ਕੁਝ ਅਲਗ ਕਹਾਣੀ ਦਰਸ਼ਕਾਂ ਦੇ ਵਿਚ ਪਰਦੇ ਉੱਪਰ ਲੈ ਕੇ ਆਉਂਦੀ ਹੈ|ਸਾਗਾ ਨੇ ਦਰਸ਼ਕਾਂ ਦੇ ਇਸ ਭਰਮ ਨੂੰ ਖਤਮ ਕੀਤਾ ਹੈ ਕਿ ਪੰਜਾਬੀ ਫ਼ਿਲਮ ਇੰਡਸਟਰੀ ਵਿਚ ਸਿਰਫ ਕਾਮੇਡੀ ਫ਼ਿਲਮਾਂ ਬਣ ਸਕਦੀਆਂ ਹਨl

ਸਾਗਾਂ ਸਟੂਡੀਓ ਦੇ ਮਾਲਕ ਅਤੇ ਫ਼ਿਲਮ ਦੇ ਪ੍ਰੋਡਿਊਸਰ ਸੁਮਿਤ ਸਿੰਘ ਨੇ ਦੱਸਿਆ ਕਿ ਇਹ ਫਿਲਮ ਸਾਡੇ ਸਮਾਜ ਦੀ ਘਟੀਆ ਸੋਚ ਨੂੰ ਦਰਸਾਉਂਦੀ ਹੈ| ਇਹ ਇੱਕ ਪਰਿਵਾਰਕ ਕਹਾਣੀ ਹੈ ਤੇ ਹਰ ਉਮਰ ਦੇ ਲੋਕ ਸਿਨੇਮਾ ਘਰ ਵਿੱਚ ਜਾ ਕੇ ਇਸ ਨੂੰ ਦੇਖਣਾ ਪਸੰਦ ਕਰਨਗੇ| ਸੁਮੀਤ ਸਿੰਘ ਨੇ ਇਸ ਤੋਂ ਇਲਾਵਾ ਦੱਸਿਆ ਕਿ ਇਸ ਗੱਲ ਨੂੰ ਮੰਨਦੇ ਹਨ ਕਿ ਖੂਨ ਪਾਣੀ ਤੋਂ ਗਾੜ੍ਹਾ ਹੁੰਦਾ ਹੈ ਤੇ ਸਾਨੂੰ ਦੁਨਿਆਵੀ ਆਕਰਸ਼ਣਾ ਉੱਪਰ ਉੱਠ ਕੇ ਸੋਚਣਾ ਚਾਹੀਦਾ ਹੈ l

ਸਮਾਜ ਨੂੰ ਬਦਲਾਵ ਦੀ ਲੋੜ ਹੈ, ਫ਼ਿਲਮ ਵਿੱਚ ਬਹੁਤ ਸੰਜੀਦਗੀ ਨਾਲ ਦਰਸਾਇਆ ਗਿਆ ਹੈl  ਇਹ ਇੱਕ ਅੱਖਾਂ ਖੋਲ੍ਹਣ ਵਾਲਾ ਪ੍ਰੋਜੈਕਟ ਹੈ , ਜੋ ਇਹ ਸੋਚਦੇ ਹਨ ਕਿ ਪੰਜਾਬੀ ਫਿਲਮ ਇੰਡਸਟਰੀ ਸਿਰਫ ਕਮੇਡੀ ਫ਼ਿਲਮਾਂ ਬਣਾ ਸਕਦੀ ਹੈ l ਉਨ੍ਹਾਂ ਨੇ ਕਿਹਾ ਕਿ ਦੀਪ ਸਿੱਧੂ ਹਮੇਸ਼ਾ ਸਾਡੇ ਦਿਲ ਦੇ ਅੰਦਰ ਰਹਿਣਗੇ ਤੇ ਹਮੇਸ਼ਾ ਉਹਨਾਂ ਦੀ ਕਮੀ ਸਾਨੂੰ ਮਹਿਸੂਸ ਹੁੰਦੀ ਰਹੇਗੀ l

LEAVE A REPLY

Please enter your comment!
Please enter your name here

Latest News

ਸ. ਪ੍ਰਕਾਸ਼ ਸਿੰਘ ਬਾਦਲ ਦੇ ਜਨਮ ਦਿਨ ਮੌਕੇ ਬਠਿੰਡਾ ‘ਚ ਲਗਾਇਆ ਗਿਆ ਖੂਨ ਦਾਨ ਕੈਂਪ

ਬਠਿੰਡਾ (ਅਮਨਦੀਪ ਸਿੰਘ), 8 ਦਸੰਬਰ 2023 ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ, ਫ਼ਕਰ-ਏ-ਕੌਮ, ਪੰਥ ਰਤਨ, ਦਰਵੇਸ਼ ਸਿਆਸਤਦਾਨ, ਮਰਹੂਮ...

ਸ਼੍ਰੀ ਫਤਹਿਗੜ੍ਹ ਸਾਹਿਬ ‘ਚ ਅਕਾਲੀ ਦਲ ਨੇ ਮਨਾਇਆ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਹਾੜਾ

ਸ੍ਰੀ ਫਤਹਿਗੜ੍ਹ ਸਾਹਿਬ ( ਜਗਦੇਵ ਸਿੰਘ), 8 ਦਸੰਬਰ 2023 ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਦੇ  ਮਰਹੂਮ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਹੇ  ਸਰਪ੍ਰਸਤ...

ਅੰਮ੍ਰਿਤਸਰ ਦੇ ਗੁਰੂਘਰ ‘ਚ ਬੇਅਦਬੀ ਦੀ ਕੋਸ਼ਿਸ਼

ਅੰਮ੍ਰਿਤਸਰ (ਰਘੂ ਮਹਿੰਦਰੂ ), 7 ਦਸੰਬਰ 2023 ਮਾਮਲਾ ਅੰਮ੍ਰਿਤਸਰ ਦੇ ਜੋੜਾ ਫਾਟਕ ਦੇ ਧਰਮਪੁਰਾ ਚੋਕ ਵਿਚ ਸਥਿਤ ਗੁਰੂਦੁਆਰਾ ਦੁਸ਼ਟ ਦਮਣ ਵਿਖੇ ਪਰਸੋ ਚਾਰ ਦਸਬੰਰ ਨੂੰ...

ਮੁੱਖ ਮੰਤਰੀ ਮਾਨ ਨੇ ਸੇਵਾ ਕੇਂਦਰ ‘ਚ ਮਾਰੀ ਰੇਡ

ਸ਼੍ਰੀ ਫਤਹਿਗੜ੍ਹ ਸਾਹਿਬ (ਜਗਦੇਵ ਸਿੰਘ), 7 ਦਸੰਬਰ 2023 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਸਾਂਝ ਕੇਂਦਰ ਤੇ ਬੱਸੀ ਪਠਾਣਾ...

2 ਪਿੰਡਾਂ ਦੇ ਗੁਰੂਘਰਾਂ ‘ਚ ਬੇਅਦਬੀ ਦੀ ਕੋਸ਼ਿਸ਼

ਫਤਿਹਗੜ੍ਹ (ਜਗਦੇਵ ਸਿੰਘ), 6 ਦਸੰਬਰ 2023 ਜ਼ਿਲਾ ਫਤਿਹਗੜ੍ਹ ਸਾਹਿਬ ਦੇ ਥਾਣਾ ਬੱਸੀ ਪਠਾਣਾ ਅਧੀਨ ਆਉਂਦੇ ਪਿੰਡ ਕੰਧੀਪੁਰ ਅਤੇ ਹੁਸੈਨਪੁਰਾ ਦੇ ਗੁਰੂ ਘਰ ਵਿੱਚ ਇੱਕ ਸਾਬਕਾ...

More Articles Like This