ਸ਼੍ਰੀ ਮੁਕਤਸਰ ਸਾਹਿਬ,2 ਫਰਵਰੀ (ਸਕਾਈ ਨਿਊਜ਼ ਬਿਊਰੋ)
ਸ਼੍ਰੀ ਮੁਕਤਸਰ ਸਾਹਿਬ ਦੇ ਨਜਦੀਕ ਪਿੰਡ ਉਦੇਕਰਨ ਦੇ ਪਿੰਡ ਵਾਸੀ ਦੀਪ ਸਿੱਧੂ ਦੇ ਹੱਕ ਵਿੱਚ ਆ ਗਏ ਹਨ। ਛੱਬੀ ਜਨਵਰੀ ਵਾਲੇ ਦਿਨ ਲਾਲ ਕਿਲੇ ਤੇ ਜੋ ਝੰਡਾ ਲਗਾਇਆ ਗਿਆ ਸੀ ਅਤੇ ਲੋਕਾਂ ਵੱਲੋਂ ਆਰੋਪ ਲਗਾਏ ਸਨ ਕਿ ਦੀਪ ਸਿੱਧੂ ਵੱਲੋਂ ਤਿਰੰਗੇ ਦਾ ਅਪਮਾਨ ਕੀਤਾ ਗਿਆ ਹੈ,
ਅੰਮ੍ਰਿਤਸਰ ‘ਚ ਵਾਪਰੀ ਵੱਡੀ ਵਾਰਦਾਤ, ਵਿਅਕਤੀ ਨੇ ਪਤਨੀ ,ਪੁੱਤ ਨੂੰ ਮਾਰੀ ਗੋਲੀ, ਖੁਦ ਕੀਤੀ ਆਤਹੱਤਿਆ
ਉਥੇ ਹੀ ਦੀਪ ਸਿੱਧੂ ਦੇ ਪਿੰਡ ਵਾਲਿਆਂ ਨੇ ਕਿਹਾ ਹੈ ਕਿ ਦੀਪ ਸਿੱਧੂ ਨੇ ਕੋਈ ਅਪਮਾਨ ਨਹੀ ਕੀਤਾ, ਸਗੋਂ ਅਪਣੇ ਝੰਡੇ ਦਾ ਸਨਮਾਨ ਕੀਤਾ ਹੈ। ਨੈਸ਼ਨਲ ਮੀਡੀਆ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਨੈਸ਼ਨਲ ਮੀਡੀਆ ਨੇ ਜੋ ਦਿਖਾਇਆ ਹੈ, ਉਹ ਬਹੁਤ ਗਲਤ ਦਿਖਾਇਆ ਹੈ ਤਾਂ ਜੋ ਕਿਸਾਨਾਂ ਦਾ ਅੰਦੋਲਨ ਫੇਲ ਹੋ ਜਾਏ।
ਚੀਨ ਤੋਂ ਪਾਕਿਸਤਾਨ ਪਹੁੰਚੀ ਕੋਵਿੰਡ-19 ਵੈਕਸੀਨ ਦੀ ਪਹਿਲੀ ਖੇਪ
ਇੱਥੇ ਵਰਣਨਯੋਗ ਹੈ ਕਿ ਜਦੋਂ ਤੋਂ ਲਾਲ ਕਿਲੇ ਵਾਲਾ ਘਟਨਾਕ੍ਰਮ ਵਾਪਰਿਆ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਹਰ ਪਾਸੇ ਦੀਪ ਸਿੱਧੂ ਦਾ ਵਿਰੋਧ ਹੋ ਰਿਹਾ ਹੈ ਅਤੇ ਉਸ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ, ਪਰ ਹਾਲੇ ਤੱਕ ਉਸਦੀ ਗ੍ਰਿਫਤਾਰੀ ਨਹੀਂ ਹੋਈ ਹੈ।