ਅੰਮ੍ਰਿਤਸਰ (ਮਨਜਿੰਦਰ ਸਿੰਘ), 22 ਅਪ੍ਰੈਲ 2022
ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅਜ ਸੰਗਤਾ ਜਿਥੇ ਵਡੀ ਗਿਣਤੀ ਵਿਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਉਥੇ ਹੀ ਸੰਗਤਾਂ ਵਲੌ ਦੀਪਮਾਲਾ ਵੀ ਕੀਤੀ ਗਈ ਅਤੇ ਇਸ ਪਾਵਨ ਪਵਿਤਰ ਦਿਹਾੜੇ ਮੌਕੇ ਅਤਿਸ਼ਬਾਜੀ ਦਾ ਅਲੌਕਿਕ ਨਜਾਰਾ ਦੇਖਣ ਨੂੰ ਮਿਲਿਆ।
ਇਸ ਮੌਕੇ ਗਲਬਾਤ ਕਰਦਿਆਂ ਸਿਖ ਸਰਧਾਲੂਆ ਨੇ ਕਿਹਾ ਕਿ ਅਜ ਬਹੁਤ ਹੀ ਪਵਿੱਤਰ ਤੇ ਪਾਵਨ ਦਿਹਾੜੇ ਮੌਕੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚੇ ਹਾ ਗੁਰੂ ਸਾਹਿਬ ਜਿਹਨਾ ਦੀਆ ਸਿੱਖਿਆਵਾਂ ਤੇ ਬਲੀਦਾਨ ਦੀ ਦੁਨੀਆ ਭਰ ਵਿਚ ਪ੍ਰੇਰਨਾ ਦਿਤੀ ਜਾਂਦੀ ਹੈ l
ਅਜਿਹੇ ਗੁਰੂ ਦੀ ਬਲ ਬਲ ਜਾਇਏ ਅਤੇ ਅਜ ਲੌੜ ਹੈ ਉਹਨਾ ਦੇ ਸਿੱਖਿਆਵਾਂ ਅਤੇ ਬਾਣੀ ਤੇ ਅਮਲ ਕਰ ਜੀਵਨ ਵਿਚ ਅਪਨਾਉਣ ਦੀ ਜਿਸ ਨਾਲ ਅਸੀ ਆਪਣੇ ਇਤਿਹਾਸ ਅਤੇ ਸਿਖੀ ਨਾਲ ਪੂਰੀ ਤਰਾ ਨਾਲ ਜੁੜ ਸਕਦੇ ਹਾ।ਇਸ ਮੌਕੇ ਉਹਨਾ ਵਲੌ ਵਿਸ਼ਵ ਭਰ ਦੀਆ ਸੰਗਤਾਂ ਨੂੰ ਇਸ ਗੁਰਪੁਰਬ ਧੀ ਵਧਾਈ ਦਿੱਤੀ ਗਈ ਹੈ।