ਬਠਿੰਡਾ (ਹਰਮਿੰਦਰ ਸਿੰਘ ਅਵੀਨਾਸ਼), 13 ਮਈ 2022
ਪੰਜਾਬ ਅੰਦਰ ਪੈ ਰਹੀ ਅੱਤ ਦੀ ਗਰਮੀ ਵਿੱਚ ਕੋਈ ਵੀ ਘਰੋ ਨਿਕਲਤ ਤੋ ਡਰਦਾ ਹੈ ਪਰ ਸਬ ਡਵੀਜਨ ਤਲਵੰਡੀ ਸਾਬੋ ਦੇ ਟੇਲ ਤੇ ਪੈਦੇ ਤਿੰਨ ਪਿੰਡਾਂ ਦੇ ਕਿਸਾਨ ਨਹਿਰੀ ਪਾਣੀ ਨਾ ਮਿਲਣ ਕਰਕੇ ਤਪਦੀ ਗਰਮੀ ਵਿੱਚ ਖੁਦ ਰਜਵਾਹੇ ਦੀ ਸਫਾਈ ਕਰ ਰਹੇ ਹਨ ਤਾਂ ਜੋ ਉਹਨਾਂ ਦੇ ਪਿੰਡਾਂ ਅਤੇ ਖੇਤਾਂ ਤੱਕ ਸਿੰਚਾਈ ਅਤੇ ਪੀਣ ਲਈ ਪਾਣੀ ਮਿਲ ਸਕੇ l
ਪਰ ਸਫਾਈ ਦੋਰਾਨ ਕਿਸਾਨ ਉਸ ਸਮੇ ਭੜਕ ਗਏ ਜਦੋ ਰਜਵਾਹੇ ਦੇ ਰਸਤੇ ਵਿੱਚ ਪਿਛਲੇ ਪਿੰਡ ਸੀਗੋ ਨੇੜੇ ਨਜਾਇਜ ਅਤੇ ਵੱਡੇ ਮੋਘੇ ਲਗਾ ਕੇ ਉਹਨਾ ਦੇ ਹੱਕ ਦਾ ਪਾਣੀ ਵੀ ਮਾਰਿਆਂ ਜਾ ਰਿਹਾ ਸੀ,ਭੜਕੇ ਕਿਸਾਨਾਂ ਨੇ ਨਹਿਰੀ ਵਿਭਾਗ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ ਅਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਤੇ ਲੈ ਦੇ ਕੇ ਪਾਣੀ ਚੋਰੀ ਕਰਵਾਉਣ ਦੇ ਦੋਸ ਤੱਕ ਵੀ ਲਗਾ ਦਿੱਤੇ ਗਏ।
ਕਿਸਾਨ ਨੇ ਦੱਸਿਆਂ ਕਿ ਟੇਲ ਤੇ ਪੈਦੇ ਤਿੰਨ ਪਿੰਡਾਂ ਨੂੰ ਪੀਣ ਵਾਲਾ ਨਹਿਰੀ ਪਾਣੀ ਤੱਕ ਨਹੀ ਮਿਲ ਰਿਹਾ ਸਿੰਚਾਈ ਲਈ ਪਾਣੀ ਮਿਲਣਾ ਦੂਰ ਦੀ ਗੱਲ ਹੈ,ਉਹਨਾਂ ਕਿਹਾ ਕਿ ਪਾਣੀ ਤੋ ਬਿੰਨਾ ਉਹਨਾਂ ਦੀਆਂ ਜਮੀਨਾ ਬੰਜਰ ਹੋ ਰਹੀਆਂ ਹਨ l
ਕਿਉਕਿ ਧਰਤੀ ਹੇਠਲਾ ਪਾਣੀ ਖਰਾਬ ਹੈ ਕਿਸਾਨਾਂ ਨੇ ਦੋਸ ਲਗਾਇਆਂ ਕਿ ਉਹਨਾਂ ਦੀ ਕਿਸੇ ਵੀ ਸਰਕਾਰ ਨੇ ਸਾਰ ਨਹੀ ਲਈ,ਕਿਸਾਨਾਂ ਨੇ ਕਿਹਾ ਕਿ ਜੇ ਨਜਾਇਜ ਮੋਘੇ ਬੰਦ ਨਾ ਕੀਤੇ ਗਏ ਸੰਘਰਸ ਕੀਤਾ ਜਾਵੇਗਾ।
ਉਧਰ ਜਦੋ ਨਹਿਰੀ ਵਿਭਾਗ ਦੇ ਅਧਿਕਾਰੀਆਂ ਨਾਲ ਫੋਨ ਤੇ ਗੱਲ ਕੀਤੀ ਤਾਂ ਉਹਨਾਂ ਨਜਾਇਜ ਮੋਘੇ ਲੱਗਣ ਦੀ ਗੱਲ ਮੰਨਦੇ ਹੋਏ ਕਿਹਾ ਕਿ ਮੋਘੇ ਬੰਦ ਕਰਵਾ ਦਿੱਤੇ ਗਏ ਹਨ ਤੇ ਮੋਘੇ ਲਗਾਉਣ ਵਾਲੇ ਲੋਕਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ