ਮੋਗਾ (ਹਰਪਾਲ ਸਿੰਘ), 6 ਅਕਤੂਬਰ 2022
ਮੋਗਾ ਜ਼ਿਲ੍ਹੇ ਦੇ ਪਿੰਡ ਡਾਲਾ ਦੀ ਮੌਜੂਦਾ ਸਰਪੰਚ ਬੀਬੀ ਕੁਲਦੀਪ ਕੌਰ ਅੱਜ ਸਵੇਰੇ ਆਪਣੇ ਪਿੰਡ ਵਿੱਚ ਬਣੀ ਪਾਣੀ ਵਾਲੀ ਟੈਂਕੀ ’ਤੇ ਇਨਸਾਫ਼ ਲੈਣ ਲਈ ਗਈ ਤਾਂ ਬੀਬੀ ਨੇ ਦੋਸ਼ ਲਾਇਆ ਕਿ ਉਸ ਖ਼ਿਲਾਫ਼ ਝੂਠਾ ਕੇਸ ਦਰਜ ਕੀਤਾ ਗਿਆ ਹੈ,
ਜਿਸ ਨੂੰ ਬੀਬੀ ਨੇ ਖ਼ੁਦ ਆਪਣੀ ਫੇਸਬੁੱਕ ’ਤੇ ਸਾਂਝਾ ਕੀਤਾ ਹੈ। ਇੰਸਟਾਗ੍ਰਾਮ ਸੋਸ਼ਲ ਮੀਡੀਆ ਮੀਡੀਆ ‘ਤੇ ਲਾਈਵ ਹੋ ਕੇ ਬੀਬੀ ‘ਤੇ ਪਿੰਡ ਦੇ ਹੀ ਕੁਝ ਲੋਕਾਂ ਨਾਲ ਕਮੇਟੀਆਂ ਦੇ ਸਬੰਧ ‘ਚ ਕਰੀਬ 7 ਲੱਖ ਦਾ ਲੈਣ-ਦੇਣ ਕਰਨ ਦਾ ਦੋਸ਼ ਹੈl
ਜਦਕਿ ਦੋ ਦਿਨ ਪਹਿਲਾਂ ਪੁਲਿਸ ਵੱਲੋਂ 420 ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਅਜਿਹਾ ਹੀ ਸਰਪੰਚ ਬੀਬੀ ਨੇ ਕੀਤਾ ਪਿੰਡ ਵਾਸੀਆ ਦਾ ਇਲਜ਼ਾਮ ਹੈ ਕਿ ਉਸ ਨੂੰ ਨਜਾਇਜ ਤਰੀਕੇ ਨਾਲ ਭੇਜਣ ਦਾ ਦੋਸ਼ ਹੈ ਅਤੇ ਉਹ ਇਨਸਾਫ ਦੀ ਮੰਗ ਨੂੰ ਲੈ ਕੇ ਪਾਣੀ ਵਾਲੀ ਟੈਂਕੀ ‘ਤੇ ਚੜ੍ਹ ਗਈ ਸੀ l
ਜਦਕਿ ਪੁਲਿਸ ਵੀ ਮੌਕੇ ‘ਤੇ ਪਹੁੰਚ ਗਈ ਹੈ ਅਤੇ ਬੀਬੀ ਸਰਪੰਚ ਕੁਲਦੀਪ ਕੌਰ ਨੂੰ ਵੀ ਹੇਠਾਂ ਉਤਰਨ ਦੀ ਅਪੀਲ ਕੀਤੀ ਹੈ।ਬੀਬੀ ਸਰਪੰਚ ਅਨੁਸਾਰ ਕੁਲਦੀਪ ਕੌਰ ਖ਼ਿਲਾਫ਼ ਦੋ ਦਿਨ ਪਹਿਲਾਂ ਧਾਰਾ 420 ਤਹਿਤ ਕੇਸ ਦਰਜ ਕੀਤਾ ਗਿਆ ਸੀ।