ਡੇਰਾਬੱਸੀ (ਮੇਜਰ ਅਲੀ), 23 ਜੂਨ 2022
ਬੀਤੀ 10 ਜੂਨ ਨੂੰ ਡੇਰਾਬੱਸੀ ਦੇ ਇਕ ਪ੍ਰਾਪਰਟੀ ਡੀਲ੍ਹਰ ਕੋਲੋਂ ਪਿਸਤੌਲ ਦੀ ਨੋਕ ‘ਤੇ 1 ਕਰੋੜ ਦੀ ਲੁੱਟ ਨੂੰ ਅੰਜਾਮ ਦੇਣ ਵਾਲੇ ਗਿਰੋਹ ਨੂੰ ਪੁਲਿਸ ਨੇ ਕਾਬੂ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਐਸ.ਐਸ.ਪੀ. ਮੋਹਾਲੀ ਵਿਵੇਕ ਸ਼ੀਲ ਸੋਨੀ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਖੁਲ਼ਾਸਾ ਕੀਤਾ ਕਿ ਇਸ ਮਾਮਲੇ ਵਿੱਚ ਮਾਸਟਰਮਾਈਂਡ ਸਮੇਤ 7 ਦੋਸ਼ੀਆਂ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
ਦੋਸ਼ੀਆਂ ਕੋਲ਼ੋ ਲੁੱਟੇ ਹੋਏ 1 ਕਰੋੜ ਰੁਪਏ ਦੀ ਨਕਦੀ ਵਿਚੋਂ 98 ਲੱਖ 9 ਹਜ਼ਾਰ ਰੁਪਏ ਬਰਾਮਦ ਕਰਨ ਤੋਂ ਇਲਾਵਾ, 1 ਪਿਸਤੌਲ, 3 ਜ਼ਿੰਦਾ ਕਾਰਤੂਸ, ਇਕ ਹਾਂਡਾ ਸਿਟੀ ਕਾਰ, ਇਕ ਕੋਰੋਲਾ ਕਾਰ ਬਰਾਮਦ ਕੀਤੀ ਗਈ ਹੈ।
ਡੇਰਾਬਸੀ ਵਿਖੇ ਬੀਤੇ ਦਿਨੀਂ ਗੰਨ ਪੁਆਇੰਟ ਤੇ ਹੋਈ 1 ਕਰੋੜ ਦੀ ਲੁੱਟ ਖੋਹ ਸੰਬੰਧੀ ਡੇਰਾਬਸੀ ਪੁਲੀਸ ਵੱਲੋਂ 7 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਸ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ ਐੱਸ ਪੀ ਮੋਹਾਲੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ 6 ਜੂਨ ਨੂੰ ਡੇਰਾਬਸੀ ਵਿਖੇ ਸਥਿਤ ਨਾਗਪਾਲ ਪ੍ਰਾਪਰਟੀ ਡੀਲਰ ਦੀ ਦੁਕਾਨ ਤੋਂ ਕੁਝ ਹਥਿਆਰਬੰਦ ਵਿਅਕਤੀ ਇਕ ਕਰੋੜ ਰੁਪਏ ਦੀ ਲੁੱਟ ਕਰਕੇ ਫਰਾਰ ਹੋਏ ਸਨ ਅਤੇ ਉਨ੍ਹਾਂ ਵਲੋ ਗੋਲੀ ਮਾਰਕੇ ਇਕ ਵਿਅਕਤੀ ਨੂੰ ਜ਼ਖ਼ਮੀ ਕੀਤਾ ਗਿਆ ਸੀ।
ਇਸ ਸਬੰਧੀ ਡੇਰਾਬਸੀ ਪੁਲੀਸ ਵੱਲੋਂ 7 ਦੋਸ਼ੀ ਰਣਜੋਧ ਸਿੰਘ, ਮਨਿੰਦਰਜੀਤ, ਸੌਰਵ ਸਰਮਾ , ਆਰੀਆ, ਸੰਨੀ ਜਾਂਗਲਾ, ਮਹੀਪਾਲ ਅਤੇ ਅਭੈ ਸਿੰਘ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਪਾਸੋ ਲੁੱਟੇ ਹੋਏ ਪੈਸਿਆਂ ਵਿੱਚੋਂ 98 ਲੱਖ 9 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਹਨ ਇਸ ਤੋਂ ਇਲਾਵਾ ਇਨ੍ਹਾਂ ਦੋਸ਼ੀਆਂ ਪਾਸੋਂ ਇਕ ਦੇਸੀ ਪਿਸਤੌਲ, ਤਿੰਨ ਜ਼ਿੰਦਾ ਕਾਰਤੂਸ ਅਤੇ ਇਕ ਮੋਟਰਸਾਈਕਲ ਵੀ ਬਰਾਮਦ ਹੋਏ ਹਨ।