ਅੰਮ੍ਰਿਤਸਰ (ਮਨਜਿੰਦਰ ਸਿੰਘ), 17 ਜੂਨ 2022
ਅੰਮ੍ਰਿਤਸਰ ਦੇ ਅਧੀਨ ਆਉਂਦੇ ਪਿੰਡ ਵਡਾਲਾ ਭਿੱਟੇਵੱਡ ਦੇਰ ਸ਼ਾਮੀ ਪੁਰਾਣੀ ਰੰਜਿਸ਼ ਦੇ ਚੱਲਦਿਆ ਚਲਿਆ ਗੋਲੀਆਂ, ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚੱਲਦਿਆਂ ਸਾਡੇ ਲਾਗੇ ਰਹਿੰਦੇ,ਜਸਕਰਨ,ਸੁਨੀਲ,ਸਾਜਨ,ਪ੍ਰਭਜੀਤ,ਨਸੀਬ,ਲਸਮਨ, ਨੇ ਆਪਣੇ ਸਾਥੀਆਂ ਨਾਲ ਮਿਲਕੇ ਇਟੇ ਰੋੜੇ ਤੇ ਗੋਲੀਆਂ ਨਾਲ ਹਮਲਾ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏl
ਉਥੇ ਹੀ ਦੂਜੇ ਪਾਸੇ ਕਰਨਜੀਤ ਸਿੰਘ, ਜਸਕਰਨ,ਸੁਨੀਲ,ਸਾਜਨ,ਪ੍ਰਭਜੀਤ, ਨਸੀਬ,ਲਸਮਨ ਦੇ ਪਰਿਵਾਰ ਵੱਲੋਂ ਆਪਣੇ ਮੁੰਡਿਆਂ ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦੇਆ, ਕਰਜੀਤ ਸਿੰਘ ਭੈਣ ਕਿਹਾ ਕਿ ਪਹਿਲਾਂ ਸੁੱਖਾ ਘੋਟਾ ਨੇ ਮੇਰੇ ਭਰਾ ਨਾਲ ਮਾਰਕੁਟਾਈ ਕਰਨ ਤੋਂ ਬਾਅਦ ਸਾਡੇ ਘਰ ਤੇ ਹਮਲਾ ਕੀਤਾ,ਆਪ ਹੀ ਇੱਟਾ ਰੋੜੇ ਤੇ ਗੋਲੀ ਚਲਾ ਕੇ ਸਾਡੇ ਮੁੰਡੇ ਤੇ ਇਲਜਾਮ ਲਾਤਾ,ਅਸੀਂ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕਰਦੇ ਹਾਂ ਦੋਸ਼ੀਆਂ ਤੇ ਕਾਰਵਾਈ ਕੀਤੀ ਜਾਵੇ
ਉਥੇ ਹੀ ਥਾਣਾ ਕੰਬੋ ਦੀ ਪੁਲਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਅਤੇ ਸੁਖਵਿੰਦਰ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਦੋਸ਼ੀਆਂ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈl