ਪਟਿਆਲਾ (ਕਰਨਵੀਰ ਸਿੰਘ ਰੰਧਾਵਾ), 1 ਜੁਲਾਈ 2022
ਡਾਕਟਰ ਡੇ ਦੇ ਸ਼ੁਭ ਅਫਸਰ ਤੇ ਅੱਜ ਪਟਿਆਲਾ ਦੀ ਪੁਲਸ ਲਾਈਨ ਵਿਖੇ ਐੱਸ ਐੱਸ ਪੀ ਦੀਪਕ ਪਾਰਿਕ ਦੀ ਅਗਵਾਈ ਹੇਠ ਪੁਲਸ ਮੁਲਾਜ਼ਮਾਂ ਨੂੰ ਫਸਟ ਏਡ ਕਿੱਟਾਂ ਮੁਹੱਈਆ ਕਰਵਾਈਆਂ ਗਈਆਂ ਨੇ ਰਾਹਤ ਮੈਡੀਕੋਜ਼ ਦੇ ਸੀਨੀਅਰ ਡਾ ਗੁਰਸ਼ਰਨ ਕੌਰ ਦੇ ਸਹਿਯੋਗ ਨਾਲ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਪੁਲਸ ਮੁਲਾਜ਼ਮਾਂ ਨੂੰ ਇਹ ਕਿੱਟਾਂ ਦਿੱਤੀਆਂ ਗਈਆਂ ਨੇ ਨਾਲ ਹੀ ਰਾਹਤ ਮੈਡੀਕੋਜ਼ ਵੱਲੋਂ ਫਸਟ ਏਡ ਦੀ ਟ੍ਰੇਨਿੰਗ ਵੀ ਮੁਲਾਜ਼ਮਾਂ ਨੂੰ ਦਿੱਤੀ ਗਈ ਹੈ l
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸ ਐੱਸ ਪੀ ਦੀਪਕ ਪਾਰਿਕ ਨੇ ਕਿਹਾ ਕਿ ਅੱਜ ਡਾਕਟਰ ਡੇਜ਼ ਦੇ ਸ਼ੁਭ ਅਫਸਰ ਤੇ ਮੁਲਾਜ਼ਮਾਂ ਨੂੰ ਮੈਡੀਕਲ ਕਿੱਟਾਂ ਦਿੱਤੀਆਂ ਗਈਆਂl
ਉਨ੍ਹਾਂ ਦੱਸਿਆ ਕਿ ਜੋ ਮੁਲਾਜ਼ਮ ਫੀਲਡ ਵਿਚ ਡਿਊਟੀ ਦੰਦ ਨੇ ਉਨ੍ਹਾਂ ਨੂੰ ਇਹ ਫਸਟ ਏਡ ਕਿੱਟਾਂ ਦਿੱਤੀਆਂ ਗਈਆਂ ਨੇ ਤਾਂ ਜੋ ਆਵਾਜਾਈ ਦੌਰਾਨ ਸੜਕੀ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਥੋੜ੍ਹਾ ਬਹੁਤ ਟਰੀਟਮੈਂਟ ਇਨ ਫਸਟ ਏਡ ਕਿੱਟਾਂ ਨਾਲ ਕਰ ਸਕਣ ਉੱਥੇ ਹੀ ਉਨ੍ਹਾਂ ਨੇ ਇਹ ਫਸਟ ਏਡ ਕਿੱਟਾਂ ਮੁਹੱਈਆ ਕਰਵਾਉਣ ਸਬੰਧੀ ਸਾਰੇ ਡਾਕਟਰ ਨਰਸਿੰਗ ਸਟਾਫ ਦੇ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਡਾਕਟਰ ਡੇਜ਼ ਦੇ ਸ਼ੁਭ ਅਵਸਰ ਤੇ ਵਧਾਈਆਂ ਵੀ ਦਿੱਤੀਆਂ
ਇਸ ਮੌਕੇ ਰਾਹਤ ਮੈਡੀਕੋਜ਼ ਤੋਂ ਡਾ ਗੁਰਸ਼ਰਨ ਕੌਰ ਨੇ ਕਿਹਾ ਕਿ ਪੁਲਸ ਲਾਈਨ ਵਿਖੇ ਉਨ੍ਹਾਂ ਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਜਿਸਦੇ ਚੱਲਦਿਆਂ ਉਨ੍ਹਾਂ ਵੱਲੋਂ ਢਾਈ ਸੌ ਦੇ ਕਰੀਬ ਫਸਟ ਏਡ ਦੀਆਂ ਕਿੱਟਾਂ ਮੁਲਾਜ਼ਮਾਂ ਨੂੰ ਵੰਡੀਆਂ ਵੀ ਜਾਣੇ ਅਤੇ ਨਾਲ ਹੀ ਮੁਲਾਜ਼ਮਾਂ ਨੂੰ ਫਸਟ ਏਡ ਕਿੱਟਾਂ ਸਬੰਧੀ ਟ੍ਰੇਨਿੰਗ ਵੀ ਦਿੱਤੀ ਗਈ ਹੈ ਤਾਂ ਜੋ ਇਹ ਸੜਕੀ ਹਾਦਸਿਆਂ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਦਾ ਥੋੜ੍ਹਾ ਬਹੁਤ ਟਰੀਟਮੈਂਟ ਕਰਕੇ ਉਨ੍ਹਾਂ ਨੂੰ ਹਸਪਤਾਲ ਵਿਖੇ ਪਹੁੰਚਾ ਸਕਣ