ਮੋਹਾਲੀ (9 ਮਈ 2023)
ਕਮਲਜੀਤ ਸਿੰਘ ਬਨਵੈਤ
ਅਖ਼ਬਾਰ ਦੇ ਪੰਨੇ ਫਰੋਲਦੇ ਹਾਂ ਮੇਰੀ ਨਜ਼ਰ ਅਖ਼ਬਾਰ ਦੇ ਥਰਡ ਪੇਜ ਦੇ ਟੌਪ ਉੱਤੇ ਛਪੀ ਖਬਰ ਤੇ ਆ ਕੇ ਠਹਿਰ ਜਾਂ ਦੀ ਹੈ। ਖਬਰ ਦੇ ਨਾਲ ਛਪੀਆਂ ਤਸਵੀਰਾਂ ਦੇਖ ਕੇ ਮੇਰਾ ਤ੍ਰਾਹ ਨਿਕਲ ਜਾਂਦਾ ਹੈ। ਖਬਰ ਦੇ ਹੈਡਿੰਗ ਵੂਲਿਖਿਆ ਹੈ ,” ਦੋ ਸੌ ਨੂੰ ਚਿੱਟਾ, 50 ਰੁਪਏ ਦਾ ਟੀਕਾ ਅਤੇ ਸੌ ਰੁਪਏ ਦੀ ਨਸ਼ਾ ਕਰਨ ਲਈ ਚੁਬਾਰਾ। ਖਬਰ ਦੇ ਸੱਬ ਹੈਡਿੰਗ ਲਿਖਿਆ ਹੈ ਕੀ ਸਾਰੇ ਕੁਝ ਦਾ ਕੌਂਮਬੋ ਰੇਟ ਸਿਰਫ 300 ਰੁਪਏ। ਇਹ ਸੁਚਿੱਤਰ ਖਬਰ ਯੂਪੀ ਜਾਂ ਬਿਹਾਰ ਦੀ ਨਹੀਂ ਸਗੋਂ ਪੰਜਾਬ ਦੇ ਸਨਅਤੀ ਸ਼ਹਿਰ ਲੁਧਿਆਣਾ ਦੀ ਹੈ। ਜਿੱਥੇ ਨਸ਼ੇ ਦੇ ਵਪਾਰੀ ਸੜਕਾਂ ਦੇ ਕੰਢੇ ਨਸ਼ੇ ਦੀਆਂ ਫੜੀਆਂ ਲਾਉਣ ਲੱਗੇ ਹਨ। ਨਸ਼ਾ ਕਦੋਂ, ਕਿੱਥੇ ਅਤੇ ਕਿੰਨਾ ਚਾਹੀਦਾ ਹੈ ਸਿਰਫ ਲੋੜ ਹੈ ਪੱਕੇ ਪਕਾਏ ਭੋਜਨ ਦੀ ਤਰ੍ਹਾਂ ਪਹੁੰਚ ਜਾਵੇਗਾ ਤੁਹਾਡੇ ਘਰ। ਖਬਰ ਦੇ ਨਾਲ ਛਾਤੀ ਤਸਵੀਰ ਵਿੱਚ ਇੱਕ ਨਾਬਾਲਗ ਲੜਕਾ ਆਪਣੀਆਂ ਨਸਾਂ ਵਿੱਚ ਨਸ਼ੇ ਦਾ ਟੀਕਾ ਲਗਾ ਰਿਹਾ ਹੈ। ਤੁਸੀਂ ਤਸਵੀਰ ਵਿੱਚ ਇੱਕ ਆਟੋ ਡਰਾਈਵਰ ਨਸ਼ੇ ਦੀ ਡਿਲੀਵਰੀ ਕਰਦਾ ਦਿਖਾਈ ਦਿੰਦਾ ਹੈ । ਯਕੀਨ ਨਹੀਂ ਆ ਰਿਹਾ ਇਹ ਤਸਵੀਰ ਆਪਣੇ ਪੰਜਾਬ ਦੀ ਹੈ ਕਿ ਨਸ਼ੇ ਦੇ ਵਪਾਰੀਆਂ ਦੇ ਦਿਲਾਂ ਵਿਚ ਪੁਲਿਸ ਜਾਂ ਸਰਕਾਰ ਦਾ ਕੋਈ ਖੌਫ ਨਹੀਂ ਰਿਹਾ ਹੈ। ਸਿਤਮ ਦੀ ਗੱਲ ਹੈ ਕਿ ਜਿਵੇਂ ਹੀ ਮੀਡੀਆ ਦੀ ਟੀਮ ਦਾ ਵਾਹੀ ਕਰਦਾ ਹੈ ਤਾਂ ਉਥੇ ਖੜ੍ਹੇ 5 ਨੌਜਵਾਨ ਨਸ਼ੇ ਦਾ ਰੇਟ ਲਗਾਉਣ ਲੱਗਦੇ ਹਨ। ਉਨ੍ਹਾਂ ਵਲੋਂ 200 ਤੋਂ ਲੈ ਕੇ ਸੌ ਤੱਕ ਭਾਅ ਦੀਆਂ ਅਵਾਜ਼ਾਂ ਲਗਦੀਆਂ ਹਨ।
ਪੰਜਾਬ ਵਿੱਚ ਨਸ਼ਿਆਂ ਦੀ ਅਲਾਮਤ ਸਧਾਰਨ ਗੱਲ ਬਣ ਗਈ ਹੈ। ਮਾਮਲਾ ਇੰਨਾ ਸਿੱਧ-ਪੱਧਰਾ ਨਹੀਂ ਜਿੰਨਾ ਪੰਜਾਬ ਸਰਕਾਰ ਅਤੇ ਪੁਲਿਸ ਲੈ ਰਹੀ ਹੈ। ਪੰਜਾਬ ਵਿਚ ਹਰ ਛੋਟੇ ਵੱਡੇ ਡਰੱਗ ਰੈਕਟ ਦਾ ਕੋਈ ਨਾ ਕੋਈ ਪੁਲੀਸ ਅਫਸਰ ਜਾਂ ਸਿਆਸਤਦਾਨ ਹੁੰਦਾ ਹੈ। ਨਸ਼ੇ ਦੇ ਵਪਾਰੀਆਂ ਨੂੰ ਹੱਥ ਪਾਉਣ ਦੀ ਗੱਲ ਪੰਜਾਬ ਪੁਲਿਸ ਦੇ ਡੀਐਸਪੀ ਅਖ਼ੀਰ ਪਹਿਲਵਾਨ ਜਗਦੀਸ਼ ਭੋਲਾ ਤੋ ਤੁਰੀ ਸੀ। ਹੁਣ ਬਰਖਾਸਤ ਏ ਆਈ ਜੀ ਰਾਜਜੀਤ ਸਿੰਘ ਅਤੇ ਉਸ ਦੇ ਚੇਲੇ ਇੰਸਪੈਕਟਰ ਇੰਦਰਜੀਤ ਸਿੰਘ ਨੂੰ ਹੱਥ ਪਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਜੇਲ ਭੇਜ ਦਿੱਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਕਿ ਨਾ ਤਾਂ ਕਾਂਗਰਸ ਸਰਕਾਰ ਵੱਲੋਂ ਅਤੇ ਨਾ ਹੀ ਹੁਣ ਆਮ ਆਦਮੀ ਪਾਰਟੀ ਵੱਲੋ ਇਨ੍ਹਾਂ ਦੇ ਸਿਆਸੀ ਆਕਿਆਂ ਤੱਕ ਪਹੁੰਚਣ ਦੀ ਲੋੜ ਸਮਝੀ ਗਈ ਹੈ। ਇੱਥੇ ਹੀ ਬੱਸ ਨਹੀਂ ਜੇ ਬਿਕਰਮ ਸਿੰਘ ਮਜੀਠੀਆ ਕੇਸ ਦੀ ਮਜ਼ਬੂਤੀ ਨਾਲ ਪੈਰਵੀ ਕੀਤੀ ਜਾਂਦੀ ਤਾਂ ਉਹ ਸ਼ਾਇਦ ਜੇਲ੍ਹ ਵਿਚੋਂ ਬਾਹਰ ਆ ਸਕਦੇ। ਬਰਖ਼ਾਸਤ ਐਸਆਈ ਜੀ ਰਾਜਜੀਤ ਸਿੰਘ ਨਾਲ ਵੀ ਉਹ ਸਖ਼ਤੀ ਵੀ ਵਰਤੀ ਗਈ ਹੈ ਕਿ ਉਸ ਨੂੰ ਘਰੋਂ ਹੀ ਪੈਰ ਪੁਟਣ ਨਾ ਦਿੱਤਾ ਜਾਂਦਾ। ਸੱਚ ਤਾਂ ਇਹ ਹੈ ਕਿ ਸਾਬਕਾ ਅਕਾਲੀ ਭਾਜਪਾ ਸਰਕਾਰ ਤੇ ਕਈ ਨੇਤਾਵਾਂ ਨੇ ਨਸ਼ਾ ਮਾਫੀਏ ਦੀ ਸਰਪ੍ਰਸਤੀ ਕੀਤੀ ਸੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਿਹਨਾਂ ਨੇ ਗੁਰੂ ਸਾਹਿਬ ਉੱਤੇ ਹੱਥ ਰੱਖ ਕੇ ਨਸ਼ਿਆਂ ਦੇ ਛੇਵੇਂ ਦਰਿਆ ਨੂੰ ਡੱਕਣ ਦੀ ਸਹੁੰ ਖਾਧੀ ਸੀ, ਉਹ ਪੰਜ ਸਾਲ ਅੱਖਾਂ ਮੀਟ ਕੇ ਬੈਠੇ ਰਹੇ। ਇਕ ਸੱਚ ਇਹ ਵੀ ਹੈ ਕਿ ਪੰਜਾਬ ਪੁਲੀਸ ਵੱਲੋਂ ਗਠਤ ਐਸਟੀਐਫ ਅਤੇ ਈ ਡੀ ਨੇ ਆਪਣੀ ਹੀ ਕਿਸਮ ਦੀ ਪੈਰਵੀ ਨਹੀਂ ਸੀ ਕੀਤੀ। ਬਾਗ਼ ਵਿਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਨੇ ਮਜੀਠੀਆ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਜਿਹੜੀ ਕਿ ਹਰਦੇਵ ਸਿੰਘ ਸਿੱਧੂ ਦੀ ਐਸਟੀਐਫ ਦੀ ਰਿਪੋਰਟ ਤੇ ਹੀ ਅਧਾਰਤ ਸੀ। ਸਵਾਲ ਇਹ ਉਠਦਾ ਹੈ ਕਿ ਜੇ ਬਿਕਰਮ ਸਿੰਘ ਮਜੀਠੀਆ ਸਮੇਤ ਸੱਚ ਨਹੀਂ ਸੀ ਹੋਣਾ ਫ਼ਿਰ ਉਸ ਖਿਲਾਫ਼ ਸਬੂਤ ਇਕੱਠੇ ਕਰਨ ਦਾ ਜੇਲ ਭੇਜਣ ਦੀ ਕੀ ਲੋੜ ਸੀ। ਇਹੋ ਵਜ੍ਹਾ ਸੀ ਕਿ ਇਸ ਨੂੰ ਚੱਲੀ ਦਾ ਚੋਣ ਸਟੰਟ ਕਿਹਾ ਜਾਣ ਲੱਗਾ। ਮਜੀਠੀਆ ਦੇ ਖਿਲਾਫ ਸਬੂਤ ਨਾ ਮਿਲਣ ਕਰਕੇ ਕੇਸ ਲਮਕ ਰਿਹਾ ਹੈ ਅਤੇ ਉਹ ਜਮਾਨਤ ਤੇ ਬਾਹਰ ਆ ਗਿਆ ਸੀ। ਕਿਹੋ ਕੁੱਝ ਦੂਜੇ ਤੇ ਸਾਬਤ ਹੋ ਰਿਹਾ ਹੈ।
ਅਸਲ ਗੱਲ ਇਹ ਹੈ ਕਿ ਸਬੂਤਾਂ ਦੀ ਘਾਟ ਬੇਦੋਸ਼ੇ ਹੋਣ ਦਾ ਪ੍ਰਮਾਣ ਨਹੀਂ ਬਣ ਸਕਦਾ। ਕਤਲਾਂ ਸਮੇਤ ਬਲਾਤਕਾਰ ਦੇ ਕਿਲ੍ਹੇ ਢਾਏ ਸਨ ਉਥੇ ਸਹੂਲਤਾਂ ਦੀ ਘਾਟ ਕਰਕੇ ਹੀ ਦੋਸ਼ੀ ਬਰੀ ਹੋ ਜਾਂਦੇ ਰਹੇ ਹਨ। ਹਰਪ੍ਰੀਤ ਸਿੰਘ ਸਿੱਧੂ ਦੀ ਰਿਪੋਰਟ ਵਿੱਚ ਸਪੱਸ਼ਟ ਕਿਹਾ ਗਿਆ ਸੀ ਕੀ ਮਜੀਠੀਆ ਵੱਲੋਂ ਨਸ਼ੇ ਦੇ ਕਾਰੋਬਾਰ ਵਿੱਚ ਮਦਦ ,ਸਹਿਯੋਗ ਦੇਣ, ਸਰਕਾਰੀ ਵਾਹਨ ਅਤੇ ਸਖਤ ਸੁਰੱਖਿਆ ਸਮੇਤ ਹੋਰ ਸਹੂਲਤਾਂ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਗਈ ਸੀ।
ਪੁਲਿਸ ਦੀ ਇਸ ਦੀ ਅੱਗ ਵਿਚ ਇਹ ਸਾਰਾ ਕੁਝ ਸ਼ਾਮਲ ਕੀਤਾ ਗਿਆ ਹੈ ਅਦਾਲਤ ਵਿਚ ਸਬੂਤ ਨਹੀਂ ਦਿੱਤਾ ਜਾ ਸਕਿਆ ਤਾਂ ਇਸ ਦਾ ਮਤਲਬ ਹੈ ਕਿ ਪੁਲਿਸ ਦਾ ਆਪਣਾ ਬੁਰਾ ਹਾਲ ਹੈ।
ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਤੇ ਮਾਫ਼ੀਆ ਸ਼ਬਦ ਨੂੰ ਖਤਮ ਕਰਨਾ ਚਾਹੁੰਦੀ ਸੀ ਜੇ ਉਸ ਦੇ ਰਾਜ ਵਿਚ ਨਸ਼ੇ ਦੀ ਵਿਕਰੀ ਦੇ ਹੋਕੇ ਲੱਗਣ ਲੱਗੇ ਹਨ ਤਾਂ ਮੇਰੇ ਦੇਸਾਂ ਵਿੱਚੋਂ ਦੇਸ ਪੰਜਾਬ ਦਾ ਰੱਬ ਹੀ ਰਾਖਾ। ਇੱਕ ਸਵਾਲ ਇਹ ਵੀ ਉਠਦਾ ਹੈ ਨਸ਼ਿਆਂ ਨਾਲ ਖਾਲੀ ਹੁੰਦੇ ਜਿਹੜੇ ਅਮਲ ਤੱਕ ਕੇ ਅਸੀਂ ਕਦੋਂ ਤੱਕ ਹਮਦਰਦੀ ਦੇ ਹੰਝੂ ਵਹਾਉਂਦੇ ਰਹਾਂਗੇ। ਕਿੰਨਾ ਕੁ ਚਿਰ ਆਪਣੇ ਘਰਾਂ ਦੇ ਚਿਰਾਗ ਬੁਝਾ ਕੇ ਅਸੀਂ ਸਰਕਾਰ ਦੇ ਹੱਥਾਂ ਵੱਲ ਵੇਖਦੇ ਰਹਾਂਗੇ। ਕਾਂਗਰਸ ਅਤੇ ਅਕਾਲੀਆਂ ਦੀ ਸਰਕਾਰ ਨੂੰ ਅਸਾਂ ਪਹਿਲਾਂ ਹੀ ਪਰਖ ਲਿਆ ਹੈ ਜੇ ਬਦਲਾਅ ਤੋਂ ਬਾਅਦ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਰਾਤ ਵਿਚ ਵੀ ਨਸ਼ਿਆਂ ਦਾ ਵਹਿਣ ਨਾ ਡੱਕਿਆ ਗਿਆ ਤਾਂ ਲੱਗਦਾ ਐ ਅਸੀਂ ਆਖਰੀ ਮੌਕਾ ਵੀ ਖੁੰਝਾ ਲਵਾਂਗੇ। ਪਰ ਸਾਨੂੰ ਇਹ ਗੱਲ ਸਾਫ਼ ਤੌਰ ਤੇ ਸਮਝਣੀ ਚਾਹੀਦੀ ਹੈ ਕਿ ਅਸੀਂ ਹੁਣ ਵੀ ਖੁੰਝ ਗਏ ਤਾਂ ਸਾਡੇ ਕੋਲ ਅਗਲੀਆਂ ਪੀੜ੍ਹੀਆਂ ਨਹੀਂ ਬਚਣਗੀਆਂ। ਇਸ ਤੋਂ ਵੱਡਾ ਦੁੱਖ ਇਹ ਵੀ ਕੀ ਨਸ਼ਿਆਂ ਦੀ ਅਲਾਮਤ ਤੋਂ ਆਪਣੇ ਬੱਚਿਆਂ ਨੂੰ ਬਚਾਅ ਕੇ ਰੱਖਣ ਲਈ ਅਸੀਂ ਵਦੇਸ਼ ਵਾਸਤੇ ਜਹਾਜ਼ ਚੜ੍ਹਾਇਆ ਸੀ ਉੱਥੇ ਹੀ ਉਹ ਇਸ ਜਕੜ ਵਿਚੋਂ ਬਾਹਰ ਨਿਕਲਣ ਦੀ ਥਾਂ ਹੋਰ ਬੁਰੀ ਤਰ੍ਹਾਂ ਅੰਦਰ ਧਸਦੇ ਜਿਸ ਰਹੇ ਹਨ। ਕਨੇਡਾ ਦੀ ਧਰਤੀ ਦੀ ਇੱਕ ਗੁਪਤ ਰਿਪੋਰਟ ਇਹ ਵੀ ਹੈ ਕਿ ਉਥੇ ਵਸਦੇ ਮੁੰਡੇ ਕੁੜੀਆਂ ਨੂੰ ਨਸ਼ਾ ਤੇਜੀ ਨਾਲ ਨਿਗਲਣ ਲਗਾ ਹੈ, ਚਾਹੇ ਇਹਨਾਂ ਮੌਤਾਂ ਨੂੰ ਅਸੀਂ ਹਾਰਟ ਫੇਲ ਹੋਣ ਦਾ ਨਾਂ ਦੇ ਕੇ ਆਪਣੇ ਆਪ ਨੂੰ ਧਰਵਾਸ ਦੇ ਰਹੇ ਹਾਂ। ਪਤਾ ਨਹੀਂ ਇਹ ਧਰਵਾਸ ਹੈ ਜਾਂ ਫਿਰ ਆਪਣੇ ਆਪ ਨਾਲ ਧੋਖਾ।
98147 34035