ਪਟਿਆਲਾ (ਕਰਨਵੀਰ ਸਿੰਘ), 9 ਮਈ 2023
ਪੰਜਾਬ ਭਰ ਵਿੱਚ ਪੁਲਿਸ ਵੱਲੋਂ ਅਪ੍ਰੇਸ਼ਨ ਵਿਜੀਲ ਚਲਾਇਆ ਗਿਆ l ਜਿਸ ਤਹਿਤ ਅੱਜ ਪਟਿਆਲਾ ‘ਚ ਵੀ ਪੁਲਿਸ ਵੱਲੋਂ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ‘ਤੇ ਵੱਡੀ ਗਿਣਤੀ ‘ਚ ਚੈਕਿੰਗ ਕੀਤੀ ਗਈ, ਇਸ ਮੌਕੇ ਡੀ.ਜੀ.ਪੀ ਸ਼ਸ਼ੀ ਪ੍ਰਭਾ ਵਿਸ਼ੇਸ਼ ਤੌਰ ‘ਤੇ ਪਟਿਆਲਾ ਪਹੁੰਚੇ ਅਤੇ ਉਨ੍ਹਾਂ ਦੀ ਅਗਵਾਈ ‘ਚ ਪੁਲਿਸ ਵੱਲੋਂ ਇਹ ਸਮੁੱਚੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ |
ਇਸ ਮੌਕੇ ‘ਤੇ ਆਉਣ-ਜਾਣ ਵਾਲੇ ਯਾਤਰੀਆਂ ਦੀ ਚੈਕਿੰਗ ਕੀਤੀ ਗਈ ਅਤੇ ਹਰ ਪਾਸਿਓਂ ਸ਼ੱਕੀ ਵਸਤੂਆਂ ਦੀ ਤਲਾਸ਼ੀ ਲਈ ਗਈ।ਇਸ ਮੌਕੇ ਸ਼ਸ਼ੀ ਪ੍ਰਭਾ ਦੀ ਤਰਫੋਂ ਕਿਹਾ ਗਿਆ ਕਿ ਪੰਜਾਬ ‘ਚ ਅਮਨ-ਕਾਨੂੰਨ ਦੀ ਸਥਿਰਤਾ ਬਣਾਈ ਰੱਖਣ ਲਈ ਉਹ ਹਮੇਸ਼ਾ ਹੀ ਅਜਿਹੇ ਅਨਸਰਾਂ ਨੂੰ ਅੰਜਾਮ ਦੇਣਗੇ। ਲੋਕਾਂ ਦੇ ਵਿਸ਼ਵਾਸ ਨੂੰ ਕਾਇਮ ਰੱਖਣ ਲਈ ਸਾਡੀ ਤਰਫੋਂ ਸਿਸਟਮ ਵਿੱਚ ਆਪਰੇਸ਼ਨ ਚਲਾਇਆ ਜਾਂਦਾ ਹੈ, ਜਿਸ ਕੜੀ ਵਿੱਚ ਅੱਜ ਮੈਂ ਪਟਿਆਲਾ ਆਈ ਹਾਂ।