ਬਟਾਲਾ( ਰਾਜੇਸ਼ ਅਲੂਣਾ), 31 ਮਾਰਚ 2023
ਜ਼ਿਲ੍ਹਾਂ ਗੁਰਦਾਸਪੁਰ ਦੇ ਹਲਕਾ ਬਟਾਲਾ ਤੋਂ ਇਸ ਵੇਲੇ ਦੀ ਸਭ ਤੋਂ ਵੱਡੀ ਖ਼ਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਈ ਹੈ।ਪਿੰਡ ਸੰਗਤਪੁਰਾ ‘ਚ ਪੁਲਿਸ ਵੱਲੋਂ 4 ਬਦਮਾਸ਼ਾਂ ਨੂੰ ਘੇਰਾ ਪਿਆ ਗਿਆ ਜਿੱਥੇ ਦੋਵੇਂ ਪਾਸਿਓ ਕਰੀਬ 30 ਰਾਊਂਡ ਗੋਲੀਆਂ ਚਲੀਆਂ । ਮੁਠਭੇੜ ‘ਚ ਪੁਲਿਸ ਕਾਂਸਟੇਬਲ ਜੁਗਰਾਜ ਸਿੰਘ ਗੋਲੀ ਲੱਗਣ ਕਾਰਨ ਜਖ਼ਮੀ ਹੋਇਆ ਜਿਸ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਪੁਲਿਸ ਨੇ 4 ਬਦਮਾਸ਼ਾਂ ਵਿੱਚੋਂ 2 ਬਦਮਾਸ਼ਾਂ ਨੂੰ ਕਾਬੂ ਕਰ ਲਿਆ ਤੇ ਦੋ ਬਦਮਾਸ਼ਾਂ ਹਨੇਰੇ ਦਾ ਫਾਇਦਾ ਚੁੱਕ ਕੇ ਫਰਾਰ ਹੋਏ ਨੇ।ਇਲਾਕੇ ਦੇ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ ਬਦਮਾਸ਼ ਤਾਂ ਬਟਾਲਾ ਦੇ ਪਿੰਡ ਸੰਗਤਪੁਰਾ ਵਿੱਚ ਪੁਲਿਸ ਅਤੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਬਦਮਾਸ਼ਾਂ ਵਿਚਾਲੇ ਮੁਠਭੇੜ ਹੋਈ ਕਰੀਬ 30 ਗੋਲੀਆਂ ਦੋਹਾਂ ਪਾਸਿਓ ਚਲਾਈਆਂ ਗਈਆਂ ਨੇ। ਗੋਲੀ ਲੱਗਣ ਕਾਰਨ ਪੁਲਿਸ ਕਾਂਸਟੇਬਲ ਜੁਗਰਾਜ ਸਿੰਘ ਜਖ਼ਮੀ ਹੋਇਆ ਜਦੋਂ ਕਿ ਦੋ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ।